ਮਿਸ ਅਤੇ ਮਿਸੇਜ ਯੂਰਪ ਦੇ ਗਰੈਂਡ ਫਾਈਨਲ ਲਈ ਕੀਤੀਆਂ ਗਈਆ ਨਵੀਂਆਂ ਨਿਯੁਕਤੀਆਂ

ਰੋਮ ਇਟਲੀ (ਸੋਨੀ) ਯੂਰਪ ਦੇ ਜੀ ਆਰ ਨੌਰਦਿਕ ਈਵੈਂਟਸ ਗਰੁੱਪ ਅਤੇ ਸਿੰਘ ਡਿਜੀਟਲ ਮੀਡੀਆ ਵਲੋਂ ਮਿਸ ਅਤੇ ਮਿਸੇਜ ਯੂਰਪ ਦੇ ਗਰੈਂਡ ਫਾਈਨਲ ਵਾਸਤੇ ਕੁੱਝ ਨਵੀਆਂ ਨਿਯੁਕਤੀਆਂ ਕੀਤੀਆਂ ਹਨ । ਇਸ ਸਬੰਧੀ ਪ੍ਰੈਸ ਨੂੰ ਭੇਜੀ ਜਾਣਕਾਰੀ ਵਿੱਚ ਫਾਊਂਡਰ ਅਤੇ ਚੇਅਰਮੈਨ ਰਣਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਸ੍ਰੀਮਤੀ ਮੰਜੂ ਬਾਲਾ (ਡੈਨਮਾਰਕ) ਨੂੰ ਇੰਨਫਾਰਮੇਸ਼ਨ ਡਾਇਰੈਕਟਰ , ਜਦਕਿ ਸ੍ਰੀਮਤੀ ਪ੍ਰਿਤਪਾਲ ਕੌਰ (ਬੈਲਜੀਅਮ), ਮਨਦੀਪ ਕੌਰ ਮਾਛੀਵਾੜਾ ( ਸਲੋਵੇਨੀਆ), ਮਨਪ੍ਰੀਤ ਕੌਰ (ਡੈਨਮਾਰਕ) ਅਤੇ ਇਕਬਾਲ ਖੇਲਾ (ਅਸਟਰੀਆ) ਸਾਰੀਆਂ ਨੂੰ ਨੈਸ਼ਨਲ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਇਹ ਸਭ ਆਪਣੇ ਆਪਣੇ ਦੇਸ਼ ਸਮੇਤ ਯੂਰਪ ਦੇ ਹੋਰ ਦੇਸ਼ਾਂ ਵਿੱਚ ਇਸ ਗਰੈਂਡ ਫਾਈਨਲ ਵਾਸਤੇ ਕੰਮ ਕਰਨਗੇ। ਵਰਨਣਯੋਗ ਹੈ ਕਿ ਇਸ ਵਾਰ ਦਾ ਇਹ ਮਹਾਂ ਮੁਕਾਬਲਾ ਇਟਲੀ ਦੇ ਸ਼ਹਿਰ ਕਰੇਮੋਨਾ ਵਿਖੇ ਹੋਵੇਗਾ , ਜਿਸ ਵਿੱਚ ਯੂਰਪ ਦੇ ਵੱਖ ਵੱਖ ਦੇਸ਼ਾਂ ਤੋਂ ਚੁਣ ਕੇ ਆਈਆਂ ਮਿਸ ਅਤੇ ਮਿਸੇਜ ਪੰਜਾਬਣ ਭਾਗ ਲੈਣਗੀਆਂ। ਉਹਨਾਂ ਯੂਰਪ ਅਤੇ ਇੰਗਲੈਡ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਸਾਥ ਦੇਣ ਦੀ ਅਪੀਲ ਕੀਤੀ।

ਫੋਟੋਆਂ- ਨੌਰਦਿਕ ਈਵੈਂਟਸ ਗਰੁੱਪ ਵਲੋਂ ਚੁਣੀਆਂ 5 ਅਹੁਦੇਦਾਰਾਂ

Leave a Reply

Your email address will not be published. Required fields are marked *