ਸੰਤ ਸੀਚੇਵਾਲ ਵੱਲੋਂ (ਦਰਸ਼ਨ ਕਾਲ਼ੀ ਵੇਈਂ ਦੇ)ਬਲਵੀਰ ਸ਼ੇਰਪੁਰੀ ਦੇ ਨਵੇਂ ਟਰੈਕ ਦਾ ਪੋਸਟਰ ਪ੍ਰਮੋਸ਼ਨ

ਸੁਲਤਾਨਪੁਰ ਲੋਧੀ 27 ਨਵੰਬਰ ਰਾਜ ਹਰੀਕੇ ਪੱਤਣ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਗੁਰਪ੍ਰਕਾਸ਼ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਇੱਕ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿਚ ਸਾਹਿਤ ਸਭਾ ਸੁਲਤਾਨਪੁਰ ਲੋਧੀ ਤੋਂ ਇਲਾਵਾ ਹੋਰ ਵੀ ਕਵੀਆਂ ਨੇ ਭਾਗ ਲਿਆ।

ਇਸ ਮੌਕੇ ਵਾਤਾਵਰਨ ਇੰਟਰਨੈਸ਼ਨਲ ਲੋਕ ਗਾਇਕ ਬਲਵੀਰ ਸ਼ੇਰਪੁਰੀ ਨੇ ਵੀ ਭਾਗ ਲਿਆ ਅਤੇ ਨਵੇਂ ਟਰੈਕ ਨਾਲ ਹਾਜਰੀ ਲਗਵਾਈ । ਇਸ ਦੌਰਾਨ ਸੰਤ ਸੀਚੇਵਾਲ ਨੇ ਬਲਵੀਰ ਸ਼ੇਰਪੁਰੀ ਦੇ ਨਵੇਂ ਆਏ (ਦਰਸ਼ਨ ਕਾਲ਼ੀ ਵੇਈਂ ਦੇ) ਟਰੈਕ ਦਾ ਪੋਸਟਰ ਪ੍ਰਮੋਸਨ ਕੀਤਾ! ਬਲਵੀਰ ਸ਼ੇਰ ਪੁਰੀ ਦੀ ਸੁਰੀਲੀ ਤੇ ਬੁਲੰਦ ਆਵਾਜ਼ ਵਿੱਚ ਗਾਇਆ ਅਤੇ ਤਰਸੇਮ ਜਲਾਲਪੁਰੀ ਦੀ ਕਲਮ ਤੋਂ ਲਿਖਿਆ , ਕੁਲਦੀਪ ਸਿੰਘ ਖੋਜੀ ਦੀ ਪੇਸ਼ਕਾਰੀ,ਕੇ ਕੇ ਸੀਰੀਜ਼ ਕੰਪਨੀ ਦੇ ਬੈਨਰ ਹੇਠ ਸੋਸ਼ਲ ਮੀਡੀਆ ਤੇ ਰੀਲੀਜ਼ ਹੋ ਚੁੱਕਾ ਹੈ।

ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਦੇ ਮਿਊਜ਼ਿਕ ਨਾਲ ਸ਼ਿੰਗਾਰਿਆ ਅਤੇ ਵੀਡੀਓ ਡਾਇਰੈਕਟਰ ਐਡੀਟਰ ਕੁਲਦੀਪ ਸਿੰਘ ਵੱਲੋਂ ਬਹੁਤ ਹੀ ਖੂਬਸੂਰਤ ਤਿਆਰ ਕੀਤਾ ਗਿਆ ਹੈ। ਜਿਸ ਵਿੱਚ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਦਾ ਸੰਗਤਾਂ ਖੂਬ ਆਨੰਦ ਮਾਣ ਰਹੀਆਂ ਹਨ।

ਇਸ ਮੌਕੇ ਆਏ ਕਵੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ, ਮੁਖਤਿਆਰ ਸਿੰਘ ਚੰਦੀ,ਡਾ ਕੁਲਵਿੰਦਰ ਕੌਰ ਕੰਵਲ, ਕਵਿਤਰੀ ਲਾਡੀ ਭੁੱਲਰ, ਨਿਰਮਲ ਸਿੰਘ ਲਾਂਬੜਾ, ਡਾ ਰਾਮ ਮੂਰਤੀ, ਮੁਖਤਿਆਰ ਸਿੰਘ ਸਹੋਤਾ, ਬਲਵੀਰ ਸਹੋਤਾ,ਸੁਖਦੇਵ ਸਿੰਘ ਯੂਕੇ, ਸੁਰਜੀਤ ਸੰਧੂ , ਸੰਦੀਪ ਸ਼ੇਖਮਾਗਾਂ ਵਿਸ਼ੇਸ਼ ਤੌਰ ਤੇ ਮੌਜੂਦ ਸਨ।

Leave a Reply

Your email address will not be published. Required fields are marked *