ਸਵਾਦਲੇ ਖਾਣੇ ਬਣਾਉਣ ਕਰਕੇ ਫਗਵਾੜਾ ਦੀ ਅੱਨੂ ਦੁੱਗਲ ਵਿਦੇਸ਼ੀਆਂ ਵਿੱਚ ਹੋਈ ਮਸ਼ਹੂਰ

ਵੈਨਿਸ (ਇਟਲੀ)27 ਨਵੰਬਰ(ਹਰਦੀਪ ਸਿੰਘ ਕੰਗ) ਫਗਵਾੜਾ ਨਾਲ਼ ਸਬੰਧਿਤ ਅਤੇ ਇਟਲੀ ਦੇ ਸੀਚੀਲੀਆ ਸਮੁੰਦਰੀ ਤੱਟ ਤੇ ਕਤਾਨੀਆ ਸ਼ਹਿਰ ਵਿਖੇ ਰਹਿ ਰਹੀ ਅੱਨੁ ਦੁੱਗਲ ਨੇ ਭਾਰਤੀ ਖਾਣਿਆਂ ਨੂੰ ਬਣਾਉਣ ਲਈ ਇਸ ਹੱਦ ਤੱਕ ਮੁਹਾਰਤ ਹਾਸਿਲ ਕਰ ਲਈ ਹੈ ਕਿ ਅੱਜ ਪੂਰੇ ਇਟਾਲੀਅਨ ਅਤੇ ਹੋਰ ਦੇਸ਼ਾ ਦੇ ਲੋਕ ਵੀ ਉਸ ਦੁਆਰਾ ਤਿਆਰ ਕੀਤੇ ਗਏ ਖਾਣੇ ਦੀਆਂ ਖੂਬ ਤਾਰੀਫਾਂ ਕਰਦੇ ਹਨ।

ਅੱਨੂ ਦੁੱਗਲ ਸਾਲ 2011 ਵਿੱਚ ਆਪਣੇ ਪਤੀ ਅਸ਼ਵਨੀ ਦੁੱਗਲ ਨਾਲ਼ ਇਟਲੀ ਪਹੁੰਚੀ ਸੀ ਅਤੇ ਇੱਥੇ ਆ ਕੇ ਉਸ ਨੇ ਦੇਖਿਆ ਕਿ ਕੁੱਝ ਲੋਕ ਕੰਮਾਂ-ਕਾਰਾਂ ਵਿੱਚ ਲਗਾਤਾਰ ਰੁਝੇ ਹੋਣ ਕਰਕੇ ਖਾਣਾ ਬਣਾਉਣ ਲਈ ਵਖਤ ਨਹੀ ਕੱਢ ਸਕਦੇ ਇਸ ਲਈ ਉਸ ਨੇ ਅਜਿਹੇ ਲੋਕਾਂ ਲਈ ਖਾਣਾ ਤਿਆਰ ਕਰਕੇ ਸਸਤੇ ਮੁੱਲ ਵਿੱਚ ਘਰੋਂ -ਘਰੀ ਖਾਣਾ ਪਹੁੰਚਾਉਣਾ ਸ਼ੁਰੂ ਕਰ ਦਿੱਤਾ।

ਕੁੱਝ ਸਮੇਂ ਵਿੱਚ ਹੀ ਅੱਨੂ ਦੁਆਰਾ ਤਿਆਰ ਕੀਤੇ ਗਏ ਖਾਣੇ ਦੀ ਇੰਨੀ ਜਿਆਦਾ ਮੰਗ ਵਧ ਗਈ ਕਿ ਉਸ ਨੇ ਆਪਣੇ ਪਤੀ ਅਸ਼ਵਨੀ ਦੁੱਗਲ ਨਾਲ਼ ਮਿਲ ਕੇ ਕਤਾਨੀਆ ਸ਼ਹਿਰ ਵਿਖੇ ਭਾਰਤੀ ਖਾਣਿਆਂ ਦਾ ਇਕ ਰੈਸਟੋਰੈਂਟ ਖੋਲਿਆ।ਜਿਸ ਨੂੰ ਕਿ ਰੈਸਟੋਰੈਂਟ ਖੇਤਰ ਦੀ ਮਸ਼ਹੂਰ ਕੰਪਨੀ “ਗੁਰੁ”ਦੁਆਰਾ ਕਤਾਨੀਆ ਦੇ ਬੈਸਟ ਰੈਸਟੋਰੈਂਟ ਦਾ ਖਿਤਾਬ ਵੀ ਪ੍ਰਦਾਨ ਕੀਤਾ ਗਿਆ।

ਇੱਥੇ ਹੀ ਬੱਸ ਨਹੀ ਈਸ਼ਾ ਅੰਬਾਂਨੀ ਤੱਕ ਵਰਗੀਆਂ ਅਨੇਕਾਂ ਮਸ਼ਹੂਰ ਹਸਤੀਆਂ ਅੱਨੂ ਦੁੱਗਲ ਦੁਆਰਾ ਕੀਤੀ ਗਈ ਕੈਂਟਰਿੰਗ ਦਾ ਮਜਾ ਚੱਖ ਚੁੱਕੀਆਂ ਹਨ।

ਕੈਪਸ਼ਨ: ਅੱਨੂ ਦੁੱਗਲ ਦੀ ਇਕ ਤਸਵੀਰ।

Leave a Reply

Your email address will not be published. Required fields are marked *