ਰਾਗੀ ਭਾਈ ਸੁਰਜੀਤ ਸਿੰਘ ਜੀ ਅੰਮ੍ਰਿਤਸਰ ਵਾਲਿਆਂ ਦਾ ਸ਼ਬਦ “ ਕਲ ਤਾਰਣਿ ਗੁਰੂ ਨਾਨਕ ਆਇਆ “ ਜਲਦ ਹੋਵੇਗਾ ਰਿਲੀਜ਼

ਰੋਮ (ਬਿਉਰੋ) ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਦਿਵਸ ਮੌਕੇ ਹਰੇਕ ਉਹ ਸਖ਼ਸ਼ ਜੋ ਵੀ ਗੁਰੂ ਜੀ ਦੀ ਸਖਸ਼ੀਅਤ ਤੋਂ ਪ੍ਰਭਾਵਿਤ ਹੈ ਆਪੋ ਆਪਣੇ ਹਿਸਾਬ ਸਹਿਤ ਆਪਣੀ ਆਸਥਾ ਉਜਾਗਰ ਕਰਦਾ ਹੈ | ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਸਤਤ ਬਾ ਕਮਾਲ ਲਿਖੀ ਹੈ | ਜੀਹਨਾਂ ਨੂੰ ਅੱਜ ਵੀ ਰਾਗੀ ਜਾਂ ਢਾਡੀ ਆਪੋ ਆਪਣੇ ਢੰਗ ਅਨੁਸਾਰ ਗਾਇਨ ਕਰਦੇ ਰਹਿੰਦੇ ਹਨ |

ਯੂਰਪ ਦੇ ਮੁਲਖ ਇਟਲੀ ਦੇ ਸ਼ਹਿਰ Bassano Bresciano ਵਿਖੇ ਗੁਰਦੁਆਰਾ ਸਾਹਿਬ ਪਾਠੀ ਸਿੰਘ ਦੀ ਡਿਊਟੀ ਨਿਭਾਅ ਰਹੇ ਬਹੁਤ ਹੀ ਸੁਰੀਲੇ ਰਾਗੀ ਭਾਈ ਸੁਰਜੀਤ ਸਿੰਘ ਜੀ ਅੰਮ੍ਰਿਤਸਰ ਵਾਲਿਆਂ ਵੀ ਭਾਈ ਗੁਰਦਾਸ ਜੀ ਦੀ ਲਿਖਤ “ਕਲਿ ਤਾਰਣ ਗੁਰੂ ਨਾਨਕ ਆਇਆ” ਨੂੰ ਸਵਰ ਬੱਧ ਕਰਕੇ ਆਪਣੇ ਨਿਵੇਕਲੇ ਜਿਹੇ ਅੰਦਾਜ਼ ਵਿੱਚ ਬਹੁਤ ਹੀ ਖ਼ੂਬਸੂਰਤ ਗਾਇਆ ਹੈ | ਜਿਸਦਾ ਸੰਗੀਤ ਇਟਲੀ ਵਸਦੇ (ਗਾਇਕ ਅਤੇ ਸੰਗੀਤਕਾਰ) ਐੱਚ. ਪ੍ਰੀਤ ਢੱਡਾ ਜੀ ਵੱਲੋਂ ਤਿਆਰ ਕੀਤਾ ਗਿਆ ਹੈ |

ਵੀਡੀਓ ਪ੍ਰੀਤ ਸਟੂਡੀਓ ਵੱਲੋਂ ਤਿਆਰ ਕੀਤਾ ਗਿਆ ਹੈ | ਰਾਗੀ ਭਾਈ ਸੁਰਜੀਤ ਸਿੰਘ ਜੀ ਦੀ ਰਸ ਭਿੰਨੀਂ ਅਤੇ ਦਿਲ ਟੁੰਬਵੀਂ ਆਵਾਜ਼ ਨੂੰ ਰਿਕਾਡਿੰਗ ਕਰਨ ਲਈ ਇਟਲੀ ਵਿੱਚ ਕਾਫੀ ਦੇਰ ਤੋਂ ਰਹਿ ਰਹੇ ਭਾਈ ਕਮਲਜੀਤ ਸਿੰਘ (ਪੌਂਤੇਵੀਕੋ) ਅਤੇ ਇਟਲੀ ਰਹਿ ਰਹੇ ਉੱਘੇ ਲਿਖਾਰੀ “ਰਾਣਾ ਅਠੌਲਾ” ਦਾ ਵਿਸ਼ੇਸ਼ ਯੋਗਦਾਨ ਦੱਸਿਆ ਜਾ ਰਿਹਾ ਹੈ | ਇਸ ਸ਼ਬਦ ਨੂੰ ਇਹਨੀਂ ਦਿਨੀਂ”ਸ਼ਬਦ ਗੁਰੂ” ਦੇ ਲੋਗੋ ਹੇਠ ਰੀਲੀਜ਼ ਕੀਤਾ ਜਾਵੇਗਾ

Leave a Reply

Your email address will not be published. Required fields are marked *