ਦੁਬਈ ਟੂਰ ਦੌਰਾਨ ਇੰਟਰਨੈਸ਼ਨਲ ਗਾਇਕ ਬਲਵੀਰ ਸ਼ੇਰਪੁਰੀ ਦਾ ਸ਼ਾਰਜਾਹ ਹਵਾਈ ਅੱਡੇ ਸਵਾਗਤ , ਸਤਪਾਲ ਹੰਸ

ਦੁਬਈ 30 ਨਵੰਬਰ ਰਾਜ ਹਰੀਕੇ ਪੱਤਣ। ਭਗਵਾਨ ਵਾਲਮੀਕਿ ਜੀ ਬ੍ਰਹਮ ਗਿਆਨ ਜਾਗ੍ਰਿਤੀ ਸੰਸਥਾ ਯੂ ਏ ਈ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਭਗਵਾਨ ਵਾਲਮੀਕਿ ਜੀ ਮਹਾਰਾਜ ਦਾ ਪ੍ਰਗਟ ਦਿਵਸ 2 ਦਸੰਬਰ ਅਲਕੋਜ ਵਿਖੇ ਬੜੀ ਸ਼ਰਧਾ ਭਾਵਨਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਪ੍ਰਧਾਨ ਸਤਪਾਲ ਹੰਸ ਨੇ ਸੰਸਥਾ ਦੇ ਅਹੁਦੇਦਾਰਾਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪ੍ਰਗਟ ਦਿਵਸ ਸਬੰਧੀ ਵਿਸ਼ੇਸ਼ ਸਮਾਗਮ ਵਿੱਚ ਵਧ ਚੜ੍ਹ ਕੇ ਤਨ ਮਨ ਅਤੇ ਧਨ ਨਾਲ ਸੇਵਾ ਕਰਨ ਲਈ ਵੀ ਬੇਨਤੀਆਂ ਕੀਤੀਆਂ ਹਨ।

ਇਸ ਮਹਾਨ ਸਤਿਸੰਗ ਵਿਚ ਸੰਤ ਮਹਾਂਪੁਰਸ਼ ਕਰਮ ਨਾਥ ਜੀ, ਅਸ਼ੋਕ ਲੰਕੇਸ਼ ਜੀ, ਪਵਨ ਪਰਿੰਦਾ , ਸੁਰਜੀਤ ਤੇਜ਼ੀ,ਮੁਕੇਸ਼ ਲਾਡੀ, ਰਾਕੇਸ਼ ਲਾਡੀ ਅਨਮੋਲ ਰਤਨ ਅਵਾਰਡੀ ਕੀਰਤਨੀ ਜਥਾ ਅਤੇ ਇੰਟਰਨੈਸ਼ਨਲ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਜੀ ਪੰਜਾਬ ਤੋਂ ਪੁਹੰਚ ਚੁੱਕੇ ਹਨ ।

ਸ਼ਾਰਜਾਹ ਹਵਾਈ ਅੱਡੇ ਤੇ ਸੰਸਥਾ ਦੇ ਅਹੁਦੇਦਾਰ , ਜਸਵਿੰਦਰ ਲੋਟੀਆ, ਰਣਜੀਤ ਨਾਹਰ , ਦਲਜੀਤ ਸਹੋਤਾ, ਸੰਤੋਖ ਮੱਟੂ , ਸਿੱਧੂ ਸਾਹਿਬ ਆਦਿ ਮੌਜੂਦ ਸਨ।

Leave a Reply

Your email address will not be published. Required fields are marked *