ਦੁਬਈ ਮਹਾਨ ਸਤਿਸੰਗ ਦੌਰਾਨ ਸੰਤ ਮਹਾਂਪੁਰਸ਼,ਕੀਰਤਨੀ ਜਥੇ ਅਤੇ ਪ੍ਰਸਿੱਧ ਗਾਇਕ ਬਲਵੀਰ ਸ਼ੇਰਪੁਰੀ ਦਾ ਸਨਮਾਨ , ਸੱਤਪਾਲ ਹੰਸ

2 ਦਸੰਬਰ ਦੁਬਈ (ਨੈਸ਼ਨਲ ਡੇ) ਵਾਲੇ ਦਿਨ ਨੂੰ ਅਲਕੋਜ ਵਿਖੇ ਭਗਵਾਨ ਵਾਲਮੀਕਿ ਬ੍ਰਹਮ ਗਿਆਨ ਜਾਗ੍ਰਿਤੀ ਸੰਸਥਾ ਵੱਲੋਂ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕਿ ਜੀ ਮਹਾਰਾਜ ਦਾ ਪ੍ਰਗਟ ਦਿਵਸ ਬੜੀ ਸ਼ਰਧਾ ਭਾਵਨਾ ਅਤੇ ਧੂਮਧਾਮ ਨਾਲ ਮਨਾਇਆ ਗਿਆ ਹੈ। ਜਿਸ ਵਿਚ ਸੰਤ ਕਰਮ ਨਾਥ, ਅਸ਼ੋਕ ਲੰਕੇਸ਼, ਮੁਕੇਸ਼ ਲਾਡੀ, ਰਾਕੇਸ਼ ਕੁਮਾਰ ਕੀਰਤਨੀ ਜਥਾ,ਪਵਨ ਪਰਿੰਦਾ, ਸੁਰਜੀਤ ਤੇਜ਼ੀ ਅਤੇ ਵਾਤਾਵਰਨ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਨੇ ਹਾਜ਼ਰੀ ਭਰੀ।

ਰਣਜੀਤ ਨਾਹਰ ਨੇ ਸਟੇਜ ਸਕੱਤਰ ਦੀ ਭੂਮਿਕਾ ਸੂਝਬੂਝ ਨਾਲ ਨਿਭਾਈ।ਸੰਗਤਾਂ ਨੇ ਇਸ ਮਹਾਨ ਸਤਿਸੰਗ ਦਾ ਖੂਬ ਆਨੰਦ ਮਾਣਿਆ ਅਤੇ ਤਨ ਮਨ ਧਨ ਨਾਲ ਸੇਵਾ ਕਰਕੇ ਭਗਵਾਨ ਵਾਲਮੀਕਿ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸੰਸਥਾ ਦੇ ਪ੍ਰਧਾਨ ਸੱਤਪਾਲ ਹੰਸ ਨੇ ਸੰਗਤਾਂ ਨੂੰ ਜੀ ਆਇਆਂ ਕਿਹਾ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਸਤਿਗੁਰ ਰਵਿਦਾਸ ਸਭਾ, ਡਾ ਬੀ ਆਰ ਅੰਬੇਡਕਰ ਵਲਡ ਵਾਈਡ ਸੰਸਥਾ ਅਤੇ ਸ਼ਰਮਾ ਟਰਾਂਸਪੋਰਟ ਅਜਮਾਨ ਦਾ ਵਿਸ਼ੇਸ਼ ਸਹਿਯੋਗ ਰਿਹਾ। ਸੰਸਥਾ ਆਹੁਦੇਦਾਰਾਂ ਵੱਲੋਂ ਆਏ ਜਥੇ ਅਤੇ ਸਹਿਯੋਗੀ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਇਸ ਮੌਕੇ ਜਨਰਲ ਸਕੱਤਰ ਰਾਮ ਲੁਭਾਇਆ, ਚੈਅਰਮੈਨ ਦਵਿੰਦਰ ਸਹੋਤਾ, ਜਸਵਿੰਦਰ ਲੋਟੀਆ ਅਜਮਾਨ ਪ੍ਰਧਾਨ,ਸੰਤੋਖ ਸਿੰਘ ਮੱਟੂ ਵਾਇਸ ਪ੍ਰਧਾਨ, ਕੈਸ਼ੀਅਰ ਸੁਖਦੇਵ ਹੰਸ , ਦਲਜੀਤ ਸਹੋਤਾ,ਰੂਪ ਲਾਲ ਸਿੱਧੂ, ਬਲਵਿੰਦਰ ਰਾਮ ਬਸਪਾ ਯੂਨਿਟ ਯੂ ਏ ਈ, ਹੈਪੀ ਦਾਨੇਵਾਲੀਆ,ਸੁਖਦੇਵ ਸ਼ਰਮਾ (ਸ਼ਰਮਾ ਟਰਾਂਸਪੋਰਟ ਅਜਮਾਨ) ਪ੍ਰਸਿੱਧ ਗੀਤਕਾਰ ਸ਼ਿੰਦਾ ਕਾਲਾ ਸੰਘਿਆਂ, ਸੱਤਪਾਲ ਸੱਤੀ ਮਹੇ ਆਦਿ ਹੋਰ ਵੀ ਮੌਜੂਦ ਸਨ। ਸੰਗਤਾਂ ਨੂੰ ਅਤੁੱਟ ਲੰਗਰ ਵਰਤਾਇਆ ਗਿਆ।

Leave a Reply

Your email address will not be published. Required fields are marked *