ਰੋਮ(ਦਲਵੀਰ ਕੈਂਥ)ਸੰਨ 2020 ਦੌਰਾਨ ਕੁਦਰਤੀ ਕਹਿਰ ਕੋਵਿਡ-19 ਤੋਂ ਇਟਲੀ ਦੇ ਬਾਸਿੰਦਿਆਂ ਨੂੰ ਆਪਣੀ ਜਾਨ ਦੀ ਬਾਜੀ ਲਗਾਕੇ ਬਚਾਉਣ ਵਾਲੇ ਤਮਾਮ ਡਾਕਟਰਾਂ,ਨਰਸਾਂ ਤੇ ਹੋਰ ਸਿਹਤ ਕਰਮਚਾਰੀਆਂ ਨੂੰ ਇਟਾਲੀਅਨ ਲੋਕਾਂ ਨੇ ਉਸ ਵੇਲੇ ਸੁਪਰਮੈਨ ਦੇ ਖਿਤਾਬ ਨਾਲ ਨਿਭਾਜਿਆ ਸੀ ਪਰ ਅਫ਼ਸੋਸ ਇਹ ਸੁਪਰਮੈਨ ਜਾਨੀ ਇਟਲੀ ਦੇ ਡਾਕਟਰ ਤੇ ਨਰਸਾਂ ਮੌਜੂਦਾ ਮੇਲੋਨੀ ਸਰਕਾਰ ਦੇ ਸੰਨ 2024 ਵਿੱਚ ਆ ਰਹੇ ਨਵੇਂ ਬਜਟ ਬਿੱਲ ਤੋਂ ਬੇਹੱਦ ਨਿਰਾ਼ਸ਼ ਲੱਗ ਰਹੇ ਹਨ ਤੇ ਇਸ ਬਜਟ ਬਿੱਲ ਵਿੱਚ ਸੋਧ ਕਰਵਾਉਣ ਲਈ ਬੀਤੇ ਦਿਨੀ ਇਹਨਾਂ ਡਾਕਟਰ ਤੇ ਨਰਸਾਂ ਨੇ ਰਾਜਧਾਨੀ ਰੋਮ ਦੀਆਂ ਸੜਕਾਂ ਤੇ ਆਕੇ ਜਿੱਥੇ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ

ਉੱਥੇ ਹੀ ਕੰਮ ਤੋਂ ਹੜਤਾਲ ਕਰ ਸਰਕਾਰ ਨੂੰ ਆਪਣੀ ਨਰਾਜ਼ਗੀ ਜ਼ਾਹਿਰ ਕੀਤੀ।ਇਹ ਹੜਤਾਲ 24 ਘੰਟੇ ਰਹੀ ਜਿਸ ਕਾਰਨ ਆਮ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮ੍ਹਣਾ ਪਿਆ।ਮੇਲੋਨੀ ਸਰਕਾਰ ਦੇ 2024 ਬਜਟ ਬਿੱਲ ਅਨੁਸਾਰ ਸਰਕਾਰ ਸਿਹਤ ਸੰਭਾਲ ਕਾਰਜਕਰਤਾਵਾਂ ਦੀ ਪੈਨਸ਼ਨ ਭੱਤੇ ਵਿੱਚ ਕਟੌਤੀ ਤੇ ਕੁਝ ਹੋਰ ਅਜਿਹੇ ਫੈਸਲੇ ਜਿਸ ਨਾਲ ਸਿਹਤ ਕਰਮਚਾਰੀਆਂ ਦੀਆਂ ਪ੍ਰੇਸ਼ਾਨੀਆਂ ਵਿੱਚ ਵਾਧਾ ਹੋ ਸਕਦਾ ਹੈ ਅਜਿਹੇ ਫੈਸਲਿਆਂ ਦਾ ਇਟਲੀ ਦੇ ਸਮੂਹ ਡਾਕਟਰ ਤੇ ਨਰਸਾਂ ਵਿਰੋਧ ਕਰਨ ਲਈ ਮਜ਼ਬੂਰ ਹਨ।

ਆਪਣੇ ਹੱਕਾਂ ਲਈ ਕੌਮੀ ਹੜਤਾਲ ਵਿੱਚ ਇਟਲੀ ਭਰ ਤੋਂ 80 ਫੀਸਦੀ ਤੋਂ ਵਧੇਰੇ ਸਿਹਤ ਕਰਮਚਾਰੀਆਂ ਨੇ ਸਿਰਫ਼ ਹਿੱਸਾ ਹੀ ਨਹੀਂ ਲਿਆ ਸਗੋ ਸਰਕਾਰ ਦੇ ਬਜਟ 2024 ਤੇ ਹੋਰ ਸਿਹਤਕਰਮਚਾਰੀ ਵਿਰੋਧੀ ਫੈਸਲਿਆਂ ਦਾ ਵੀ ਡੱੱਟਕੇ ਵਿਰੋਧ ਕੀਤਾ।ਇਹਨਾਂ ਡਾਕਟਰਾਂ ਤੇ ਨਰਸ਼ਾ ਨੇ ਨਿਰਾਸ਼ਾ ਭਰੇ ਹੋਏ ਲਹਿਜੇ ਨਾਲ ਕੀਤਾ ਕਿ ਉਹਨਾਂ ਆਪਣੇ ਕਿੱਤੇ ਨਾਲ ਸਦਾ ਹੀ ਇਮਾਨਦਾਰੀ ਰੱਖੀ ਹੈ ਜਿਸ ਲਈ ਇਟਲੀ ਦੇ ਲੋਕ ਉਹਨਾਂ ਨੂੰ ਅਸਲ ਹੀਰੋ ਕਹਿੰਦੇ ਹਨ

ਪਰ ਅਫ਼ਸੋਸ ਸਰਕਾਰ ਉਹਨਾਂ ਹੀਰੋ ਨੂੰ ਹੀ ਭੁੱਲ ਗਈ।ਪ੍ਰਦਰਸ਼ਨਕਾਰੀਆਂ ਨੇ ਸਰਕਾਰ ਤੋਂ ਰੁਜ਼ਗਾਰ ਦੇ ਇਕਰਾਰਨਾਮੇ ਨੂੰ ਵਧਾਉਣ,ਪ੍ਰਸਤਾਵਿਤ ਪੈਨਸ਼ਨ ਕਟੌਤੀ ਦਾ ਵਿਰੋਧ ਕਰਨ ਤੇ ਦੇਸ਼ ਵਿਆਪੀ ਕਮੀ ਦੇ ਵਿਚਕਾਰ ਸਿਹਤ ਕਰਮਚਾਰੀਆਂ ਦੇ ਕਿੱਤੇ ਨੂੰ ਨੌਜਵਾਨ ਵਰਗ ਲਈ ਆਕਰਸ਼ਕ ਬਣਾਉਣ ਸੰਬਧੀ ਸਰਕਾਰ ਨੂੰ ਜੋ਼ਰਦਾਰ ਮੰਗ ਕੀਤੀ ਹੈ।ਇਟਲੀ ਦੀ ਸਿਹਤ ਸੰਭਾਲ ਪ੍ਰਣਾਲੀ ਹਾਲ ਹੀ ਵਿੱਚ ਦੁਨੀਆਂ ਦੇ ਸਭ ਤੋਂ ਉੱਤਮ ਪ੍ਰਬੰਧ ਦੀ ਮੋਹਰੀ ਹੈ ਜੋ ਕਿ ਇਟਲੀ ਦੀ ਮੁੱਖ ਸੰਪੱਤੀ ਹੈ।ਬੇਸ਼ੱਕ ਕਿ ਬਹੁਤ ਸਾਰੇ ਡਾਕਟਰ ਸਿਹਤ ਸਿਸਟਮ ਦੇ ਭੱਵਿਖ ਪ੍ਰਤੀ ਚਿੰਤਕ ਹਨ।

ਇਟਾਲੀਅਨ ਡਾਕਟਰਜ਼ ਅਤੇ ਸਿਹਤ ਸੰਭਾਲ ਪ੍ਰਬੰਧਕ ਯੂਨੀਅਨ ਦੇ ਆਗੂਆਂ ਨੇ ਕਿ ਉਹ ਸਮਾਜ ਵਿੱਚ ਸਿਹਤ ਕਰਮਚਾਰੀਆਂ ਦੀਆਂ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਤੱਤਪਰ ਹਨ ਜਿਸ ਸੰਬਧੀ ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਸਰਕਾਰ ਬਜਟ ਬਿੱਲ 2024 ਨੂੰ ਚੰਗੀ ਤਰ੍ਹਾਂ ਪੜਚੋਲ ਕਰੇ ਤੇ ਫਿਰ ਲਾਗੂ ਕਰੇ।

Leave a Reply

Your email address will not be published. Required fields are marked *