ਇਟਲੀ ਵਿਚ ਅੱਤਵਾਦ ਦੇ ਦੋਸ਼ਾ ਅਧੀਨ ਦੋ ਪਾਕਿਸਤਾਨੀ ਮੂਲ ਦੇ ਨਾਗਰਿਕ ਗ੍ਰਿਫਤਾਰ ,ਨਵੇਂ ਸਾਲ ਮੌਕੇ ਕੋਈ ਵੱਡੀ ਘਟਨਾ ਨੂੰ ਦੇਣਾ ਸੀ ਅੰਜਾਮ

ਰੋਮ(ਦਲਵੀਰ ਕੈਂਥ)ਇਟਲੀ ਦੇ ਬਰੇਸ਼ੀਆ ਇਲਾਕੇ ਦੀ ਪੁਲਿਸ ਵਲੋਂ ਇੱਕ ਵੱਡੀ ਕਾਰਵਾਈ ਕਰਦੇ ਹੋਏ ਅੱਤਵਾਦ ਅਤੇ ਵੱਖਵਾਦ ਸਬੰਧੀ ਸੋਸਲ ਮੀਡੀਆ ਉਪਰ ਭੜਕਾਊ ਅਤੇ ਇਤਰਾਜਯੋਗ ਸਮੱਗਰੀ ਕਾਰਨ ਦੋ ਪਾਕਿਸਤਾਨੀ ਮੂਲ ਦੇ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਕੁਝ ਹੋਰ ਲੋਕ ਵੀ ਇਸ ਦਾਇਰੇ ਵਿਚ ਆ ਸਕਦੇ ਹਨ ।

ਪੁਲਿਸ ਵਿਭਾਂਗ ਵਲੌ ਪ੍ਰੈਸ ਨਾਲ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਲਗਭਗ ਅਕਤੂਬਰ 2022 ਤੋ ਇਹ ਲੋਕ ਸਰਗਰਮ ਸਨ ਅਤੇ ਇਕ ਲੰਬੀ ਜਾਂਚ ਅਤੇ ਪੁਖਤਾ ਜਾਣਕਾਰੀ ਦੇ ਚਲਦਿਆਂ ਇਹ ਅਪਰੇਸ਼ਨ ਕੀਤਾ ਗਿਆ ਹੈ ।

ਇਹ ਲੋਕ ਸਾਲ ਮੌਕੇ ਕਿਸੇ ਵੱਡੀ ਘਟਨਾ ਨੂੰ ਦੇ ਸਕਦੇ ਸਨ ਅੰਜਾਮ ਪਰ ਕ੍ਰਿਸਮਿਸ ਦੇ ਤਿਉਹਾਰ ਅਤੇ ਨਵੇ ਸਾਲ ਦੇ ਸਮੇ ਪੂਰੇ ਇਟਲੀ ਵਿਚ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਸੁਰੱਖਿਆ ਏਜੰਸੀਆ ਵਲੌ ਸਖਤ ਪ੍ਰਬੰਧ ਕੀਤੇ ਗਏ ਹਨ ਜਿਹਾਦ ,ਅਲ ਕਾਇਦਾ ,ਪਲਸਤੀਨ ਇਸਲਾਮਿਕ ਆਦਿ ਦੇ ਨਾਮ ਹੇਠ ਅੱਤਵਾਦ ਦੀਆਂ ਕਾਰਵਾਈਆਂ ਵਿਚ ਸਾਮਿਲ ਲੋਕਾ ਉਪਰ ਸਿਕੰਜਾ ਕੱਸਿਆ ਜਾ ਰਿਹਾ ਹੈ ।

Leave a Reply

Your email address will not be published. Required fields are marked *