ਕ੍ਰਿਸਮਸ ਦੇ ਤਿਉਹਾਰ ਤੇ ਨਵੇਂ ਸਾਲ ਦੀ ਆਮਦ ਮੌਕੇ ਇਟਲੀ ਦੀ ਪੁਲਿਸ ਹੋਈ ਪੱਬਾਂ ਭਾਰ

ਰਾਜਧਾਨੀ ਰੋਮ ਦੇ ਮੁੱਖ ਰੇਲਵੇ ਸਟੇਸ਼ਨ ਤੋਂ 11 ਵਿਅਕਤੀ ਕੀਤੇ ਗਏ ਗ੍ਰਿਫਤਾਰ *

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਕ੍ਰਿਸਮਸ ਤੇ ਨਵੇਂ ਸਾਲ ਦੀ ਆਮਦ ਮੌਕੇ ਇਟਲੀ ਦੀ ਕਾਰਾਬਨੇਰੀ ਪੁਲਿਸ ਵਿਭਾਗ ਵਲੋ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਪੱਬਾਂ ਭਾਰ ਹੋ ਕੇ ਹਰ ਪਾਸੇ ਨਿਗਰਾਨੀ ਕਰ ਰਹੀ ਹੈ। ਇਸ ਦੇ ਮੱਦੇਨਜਰ ਬੀਤੇ ਦਿਨੀ ਉੱਤਰੀ ਇਟਲੀ ਦੇ ਬਰੇਸੀਆ ਸ਼ਹਿਰ ਤੋ ਦੋ ਅੱਤਵਾਦੀ ਗਿਰੋਹ ਦੇ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਸੀ ਕਿ ਹੁਣ ਰਾਜਧਾਨੀ ਰੋਮ ਦੇ ਮੁੱਖ ਰੇਲਵੇ ਟਰਮੀਨਲ ਤੋ ਚੈਕਿੰਗ ਦੌਰਾਨ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਜਿਨ੍ਹਾ ਵਿੱਚ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਪ੍ਰਵਾਸੀ ਵੀ ਸ਼ਾਮਲ ਹਨ। ਜਿਨ੍ਹਾ ਤੇ ਪਹਿਲਾਂ ਹੀ ਵੱਖ ਵੱਖ ਤਰ੍ਹਾਂ ਦੇ ਅਪਰਾਧਿਕ ਮਾਮਲੇ ਦਰਜ ਸਨ। ਦੂਜੇ ਪਾਸੇ ਪੁਲਿਸ ਵਲੋਂ ਹਰ ਪਾਸੇ ਨਿਗਰਾਨੀ ਰੱਖੀ ਜਾ ਰਹੀ ਹੈ ਤੇ ਸ਼ੱਕ ਦੇ ਅਧਾਰ ਤੇ ਪੁੱਛ ਗਿੱਛ ਵੀ ਕੀਤੀ ਜਾ ਰਹੀ ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਕੋਈ ਵੀ ਅਣਸੁਖਾਵੀ ਘਟਨਾ ਤੋਂ ਆਮ ਲੋਕਾਂ ਨੂੰ ਬਚਾਇਆ ਜਾ ਸਕੇ

ਕਿਉਂਕਿ ਪਿਛਲੇ ਬੀਤੇ ਮਹੀਨਿਆਂ ਤੋਂ ਇਟਲੀ ਵਿੱਚ ਅਪਰਾਧਿਕ ਮਾਮਲਿਆਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਜਿੰਨਾਂ ਵਿੱਚ ਪੁਲਿਸ ਨੂੰ ਦੇਸ਼ ਵਿਰੋਧੀ ਗਤੀਵਿਧੀਆਂ ਕਰਨ ਵਾਲੇ ਗਿਰੋਹਾ ਨੂੰ ਪੁਲਿਸ ਨੇ ਬਹੁਤ ਮੁਸਤੈਦੀ ਤੇ ਗੁਪਤ ਢੰਗ ਨਾਲ ਸਰਚ ਅਪਰੈਸ਼ਨ ਤਹਿਤ ਉਨ੍ਹਾਂ ਨੂੰ ਕਾਬੂ ਕੀਤਾ ਗਿਆ ਹੈ। ਰਾਜਧਾਨੀ ਰੋਮ ਦੇ ਮੁੱਖ ਰੇਲਵੇ ਟਰਮੀਨਲ ਦੇ ਨੇੜੇ ਵੱਧ ਰਹੇ ਅਪਰਾਧਿਕ ਮਾਮਲਿਆਂ ਦੇ ਮੱਦੇਨਜਰ ਜਸੂਸੀ ਕੁੱਤਿਆ ਦੀ ਸਹਾਇਤਾ ਨਾਲ ਚੱਪੇ ਚੱਪੇ ਦੀ ਤਲਾਸ਼ੀ ਕੀਤੀ ਗਈ।

ਜਿਕਰਯੋਗ ਹੈ ਕਿ ਰੋਮ ਦਾ ਰੇਲਵੇ ਟਰਮੀਨਲ ਪਹਿਲਾਂ ਹੀ ਲ਼ੁੱਟਾ ਖੋਹਾ ਹੋਣ ਕਰਕੇ ਚਰਚਾ ਵਿੱਚ ਹੈ ਕਿਉਂਕਿ ਇਸ ਇਲਾਕੇ ਵਿੱਚ ਨਿੱਕੀਆਂ ਮੋਟੀਆਂ ਵਾਰਦਾਤਾਂ ਹੋਣਾ ਆਮ ਹੀ ਮੰਨਿਆ ਜਾਂਦਾ ਹੈ । ਭਾਵੇਂ ਇਸ ਜਗ੍ਹਾ ਤੇ ਪੁਲਿਸ ਵਿਭਾਗ ਦੇ ਕਰਮਚਾਰੀ ਸਿਵਲ ਵਰਦੀ ਵਿੱਚ ਆਮ ਹੀ ਘੁੰਮਦੇ ਰਹਿੰਦੇ ਹਨ ਪਰ ਅਪਰਾਧ ਕਰਨ ਵਾਲੇ ਇਨ੍ਹਾਂ ਦੇ ਅੱਖ ਝਪੱਕਦਿਆਂ ਹੀ ਅਪਰਾਧ ਕਰ ਕੇ ਰਾਫੂ ਚੱਕਰ ਹੋ ਜਾਂਦੇ ਹਨ।

Leave a Reply

Your email address will not be published. Required fields are marked *