ਭਵਿੱਖ ਵਿੱਚ ਇਟਲੀ ਪੁਲਿਸ ਵਿਭਾਗ ਵਿੱਚ ਜਾਸੂਸੀ ਕੁੱਤਿਆਂ ਦੇ ਨਾਲ ‘ਸੇਏਤਾ ਨਾਮ ਦੇ ਰੋਬੋਟ ਵੀ ਕਰਨਗੇ ਜਸੂਸੀ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਇਨਸਾਨ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਵਿਗਿਆਨ ਦੇ ਮਾਧੀਅਮ ਰਾਹੀ ਹੋਲੀ ਹੋਲੀ ਇਨਸਾਨਾਂ ਦੀ ਥਾਂ ਕੰਮ ਹੁਣ ਰੋਬੋਟ ਕਰਨਗੇ ਕਿਉਂਕਿ ਆਏ ਦਿਨ ਵਿਗਿਆਨੀਆ ਵਲੋ ਭਵਿੱਖ ਵਿੱਚ ਕੰਮਾਂ ਨੂੰ ਹੋਰ ਸੌਖਾ ਕਰਨ ਲਈ ਰੋਬੋਟ ਬਣਾ ਕੇ ਹੋਰ ਸੌਖਾ ਕੀਤਾ ਜਾ ਰਿਹਾ ਹੈ।

ਇਸੇ ਤਰ੍ਹਾਂ ਦੀ ਨਵੀਂ ਟੈਕਨੀਕ ਹੁਣ ਇਟਲੀ ਦੀ ਰਾਜਧਾਨੀ ਰੋਮ ਦੇ ਕਾਰਾਬਨੇਰੀ ਪੁਲਿਸ ਵਿਭਾਗ ਨੂੰ ਕੁੱਤੇ ਦੀ ਸ਼ਕਲ ਦੇ ਬਣੇ ਜਸੂਸੀ ਰੋਬੋਟ ਮਿਲਣ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਜਿਵੇਂ ਪੁਲਿਸ ਕੋਲ ਜਸੂਸੀ ਕੁੱਤੇ( ਡੌਗ ਸਕੁਐਡ) ਹੁੰਦੇ ਹਨ ਪਰ ਹੁਣ ਐਮਰਜੈਂਸੀ ਵਿੱਚ ਕੁੱਤੇ ਦੇ ਅਕਾਰ ਦੇ ਬਣੇ ਹੋਏ ਰੋਬੋਟ ਵੀ ਪੁਲਿਸ ਦੀ ਮਦਦ ਕਰਦੇ ਨਜ਼ਰ ਆਉਣਗੇ। ਜਿਸ ਦੀ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮ ਜ਼ਰੀਏ ਸਾਂਝੀ ਕਰਦਿਆਂ ਦੱਸਿਆ ਗਿਆ ਹੈ ਕਿ 2025 ਵਿੱਚ ਜੁਬਲੀ ਮੌਕੇ ਲੱਖਾ ਦੀ ਗਿਣਤੀ ਵਿੱਚ ਲੋਕਾਂ ਨੇ ਰਾਜਧਾਨੀ ਰੋਮ ਆਉਣਗੇ।

ਇਹਨਾਂ ਰੋਬੋਟ ਕੁੱਤਿਆਂ ਦਾ ਕੰਮ ਹਰ ਤਰ੍ਹਾਂ ਐਮਰਜੈਂਸੀ ਵਿੱਚ ਵਾਹਨਾਂ ਦੀ ਚੈਕਿੰਗ ਤੇ ਅਣਸੁਖਾਵੀਆਂ ਘਟਨਾਵਾਂ ਬਾਰੇ ਜਾਣਕਾਰੀ ਹਾਸਲ ਕਰਨਾ ਹੋਵੇਗਾ। ਆਰਮੀ ਦੇ ਪਰੰਪਰਾਗਤ ਨੀਲੇ ਅਤੇ ਲਾਲ ਰੰਗ ਦੇ ਲਿਵਰ ਨਾਲ ਬਣੇ ਇਸ ਰੋਬੋਟ ਕੁੱਤੇ ਨੂੰ ਸ਼ੁਰੂ ਵਿੱਚ ਰਾਜਧਾਨੀ ਰੋਮ ਦੇ ਬੰਬ ਸਕੁਐਡ ਯੂਨਿਟ ਨੂੰ ਸੌਂਪਿਆ ਜਾਵੇਗਾ।

ਇਸਨੂੰ ਟੈਬਲੈੱਟ ਤੋਂ ਰਿਮੋਟਲੀ ਕੰਟਰੋਲ ਕੀਤਾ ਜਾ ਸਕਦਾ ਹੈ 150 ਮੀਟਰ ਤੱਕ, ਅਤੇ ਇਹ ਖੁਰਦਰੇ ਭੂਮੀ ਨੂੰ ਵੀ ਨੈਵੀਗੇਟ ਕਰਨ ਯੋਗ ਹੋਵੇਗਾ। ਇਹ ਖ਼ਤਰਨਾਕ ਸਾੜ-ਫੂਕ ਵਿਰੋਧੀ ਸਰਗਰਮੀਆਂ ਨੂੰ ਅੰਜਾਮ ਦੇਣ ਦੇ ਯੋਗ ਵੀ ਹੋਵੇਗਾ। ਭਾਵ ਸਭ ਤੋਂ ਵੱਧ ਜੋਖਮ ਭਰੇ ਇਲਾਕਿਆ ਵਿੱਚ ਨਿਯੁਕਤ ਕੀਤੇ ਗਏ ਸਿਪਾਹੀਆਂ ਲਈ ਸੁਰੱਖਿਆ ਦੇ ਮਾਪਦੰਡਾਂ ਨੂੰ ਵਧਾਏਗਾ। ਕਾਰਬਿਨਿਏਰੀ ਵਿਭਾਗ ਵੱਲੋਂ ਰੋਬੋਟ ਕੁੱਤੇ ‘ਸੇਏਤਾ’ਦਾ ਸਵਾਗਤ ਕੀਤਾ ਗਿਆ ਹੈ। ਇਸ ਦਾ ਨਾਮ ‘ਸੇਏਤਾ ਰੱਖਿਆ ਗਿਆ ਹੈ ਤੇ ਇਸ ਨਵੀਨਤਾਕਾਰੀ ਰੋਬੋਟ ਕੁੱਤੇ ਨੁਮਾਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਰੋਬੋਟ ਵਿਸ਼ੇਸ਼ ਸਿਪਾਹੀਆਂ ਦੀ ਥਾਂ ‘ਤੇ ਵੀ ਖ਼ਤਰਨਾਕ ਐਂਟੀ-ਸਬੋਟੇਜ ਜਾਸੂਸੀ ਗਤੀਵਿਧੀਆਂ ਨੂੰ ਅੰਜਾਮ ਦੇਣਾ ਸੰਭਵ ਹੋਵੇਗਾ।

ਦੱਸਿਆ ਜਾ ਰਿਹਾ ਹੈ ਕਿ “‘ਸੇਏਤਾ”, ਵਾਸਤਵ ਵਿੱਚ, ਪੌੜੀਆਂ ਦੇ ਉੱਪਰ ਅਤੇ ਹੇਠਾਂ ਜਾ ਸਕਦਾ ਹੈ ਅਤੇ ਸੁਤੰਤਰ ਤੌਰ ‘ਤੇ ਦਰਵਾਜ਼ੇ ਖੋਲ੍ਹ ਸਕਦਾ ਹੈ ਅਤੇ ਰੁਕਾਵਟਾਂ ਨੂੰ ਦੂਰ ਕਰ ਸਕਦਾ ਹੈ, ਨਾਲ ਹੀ ਉੱਨਤ ਲੇਜ਼ਰ ਅਤੇ ਥਰਮਲ ਖੋਜ ਪ੍ਰਣਾਲੀਆਂ ਦੁਆਰਾ ਸਥਾਨਾਂ ਦੀ ਚੈਕਿੰਗ ਵੀ ਕਰ ਸਕਦਾ ਹੈ ਅਤੇ ਖਤਰਿਆਂ ਦੀ ਮੌਜੂਦਗੀ ਨੂੰ ਉਜਾਗਰ ਕਰਨ ਅਤੇ ਖਾਸ ਯੰਤਰਾਂ ਦੇ ਨਾਲ, ਵਿਸਫੋਟਕਾਂ ਅਤੇ ਰਸਾਇਣਕ ਅਤੇ ਰੇਡੀਓਲੌਜੀਕਲ ਏਜੰਟਾਂ ਦੇ ਘੱਟੋ-ਘੱਟ ਨਿਸ਼ਾਨਾਂ ਦੀ ਪਛਾਣ ਕਰਨ ਵੀ ਸਹਾਇਤਾ ਪਰਦਾਨ ਕਰੇਗਾ।ਇਸ ਤੋਂ ਪਹਿਲਾਂ ਵੀ ਰੋਬੋਟ ਨੂੰ ਦੁਨੀਆਂ ਭਰ ‘ਚ ਕਈ ਕੰਮਾਂ ਲਈ ਵਰਤਿਆ ਜਾਂਦਾ ਹੈ ।

Leave a Reply

Your email address will not be published. Required fields are marked *