ਗੋਲਡ ਮੈਡਲਿਸਟ ਢਾਡੀ ਗਿਆਨੀ ਭੁਪਿੰਦਰ ਸਿੰਘ ਪਾਰਸਮਣੀ ਦਾ ਜੱਥਾ ਆਪਣੀ ਪਹਿਲੀ ਯੂਰਪ ਫੇਰੀ ਦੌਰਾਨ ਇਟਲੀ ਦੀ ਸਿੱਖ ਸੰਗਤ ਨੂੰ ਸਾਹਿਬਜਾਦਿਆਂ ਦੀਆਂ ਲਾਸਾਨੀ ਕੁਰਬਾਨੀਆਂ ਦਾ ਇਤਿਹਾਸ ਕਰਵਾ ਰਿਹਾ ਸਰਵਣ

ਰੋਮ (ਦਲਵੀਰ ਕੈਂਥ)ਇਹ ਗੱਲ 100% ਸੱਚ ਹੈ ਕਿ ਗੁਰੂ ਨਾਨਕ ਦੇ ਘਰ ਦੀ ਸੇਵਾ ਉਹੀ ਸਿੱਖ ਕਰ ਸਕਦਾ ਜਿਸ ਤੋਂ ਬਾਬਾ ਨਾਨਕ ਜੀ ਆਪ ਕਰਵਾਉਣੀ ਚਾਹੁੰਦੇ ਹਨ,ਨਹੀਂ ਤਾਂ ਦੁਨੀਆਂ ਗੁਣੀ ਗਿਆਨੀਆਂ ਨਾਲ ਖੱਚਾਖੱਚ ਭਰੀ ਪਈ ਹੈ।ਅੱਜ ਅਸੀਂ ਆਪਣੇ ਪਾਠਕਾਂ ਨੂੰ ਅਜਿਹੀ ਹੀ ਪੰਥਕ ਸਖ਼ਸੀਅਤ ਨਾਲ ਮਿਲਾਣ ਜਾ ਰਹੇ ਜਿਹਨਾਂ ਕਿ 5 ਸਾਲ ਸਿੱਖ ਧਰਮ ਦੇ ਮਹਾਨ ਇਤਿਹਾਸਕ ਧਾਰਮਿਕ ਅਸਥਾਨ ਸੱਚ ਖੰਡ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਿਮੰਦਿਰ ਸਾਹਿਬ ਸ਼੍ਰੀ ਅੰਮ੍ਰਿਤਸਰ ਵਿਖੇ ਬਤੌਰ ਹਜੂਰੀ ਰਾਗੀ ਸੇਵਾ ਨਿਭਾਉਣ ਤੋਂ ਬਆਦ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਥਾਪੜੇ ਨਾਲ ਹੋਂਦ ਵਿੱਚ ਆਈ ਢਾਡੀ ਕਲਾ ਦੇ ਨਾਲ ਭਰਪੂਰ ਇੰਟਰਨੈਸ਼ਨਲ ਗੋਲਡ ਮੈਡਲਿਸਟ ਢਾਡੀ ਤੇ ਲੇਖਕ ਪ੍ਰੋ ਗਿਆਨੀ ਭੁਪਿੰਦਰ ਸਿੰਘ ਪ੍ਰੀਤ ਪਾਰਸਮਣੀ ਦੇ ਜੱਥੇ ਨਾਲ ਜਿਹਨਾਂ ਵਿੱਚ ਸਾਥੀ ਇੰਟਰਨੈਸ਼ਨਲ ਗੋਲਡ ਮੈਡਲਿਸਟ ਸਚਖੰਡ ਵਾਸੀ ਗਿਆਨੀ ਗੁਰਮੁੱਖ ਸਿੰਘ ਜੀ ਵਲਟੋਹਾ ਦੇ ਸਪੁੱਤਰ ਭਾਈ ਬਿਕਰਮਜੀਤ ਸਿੰਘ ਢਾਡੀ, ਤੇ ਵਲਟੋਹਾ ਸਾਹਿਬ ਜੀ ਦੇ ਸਾਥੀ ਤੇ ਭਰਾਤਾ ਢਾਡੀ ਭਾਈ ਗੁਰਚਰਨ ਸਿੰਘ ਚੰਨ ਵਲਟੋਹਾ ਦੇ ਸਪੁੱਤਰ ਭਾਈ ਸੁਖਦੇਵ ਸਿੰਘ ਢਾਡੀ ਅਤੇ ਸਾਰੰਗੀ ਮਾਸਟਰ ਸੰਦੀਪ ਸਿੰਘ ਕਸੇਲ ਹੁਰੀ ਜਥੇ ਵਿੱਚ ਸੇਵਾ ਨਿਭਾ ਰਹੇ ਹਨ।ਇਹ ਜੱਥਾ ਪਹਿਲਾਂ ਕਨੈਡਾ ,ਇੰਗਲੈਂਡ ਤੇ ਜਰਮਨ ਆਦਿ ਦੇਸ਼ਾਂ ਦੀਆਂ ਸਿੱਖ ਸੰਗਤਾਂ ਨੂੰ ਆਪਣੀ ਬੁਲੰਦ ਤੇ ਦਮਦਾਰ ਆਵਾਜ ਵਿੱਚ ਲਾਸਾਨੀ ਸਿੱਖ ਇਤਿਹਾਸ ਸਰਵਣ ਕਰਵਾ ਚੁੱਕਾ ਹੈ ,

ਤੇ ਹੁਣ ਅੱਜ-ਕਲ੍ਹ ਆਪਣੀ ਪਹਿਲੀ ਇਟਲੀ ਫੇਰੀ ਤੇ ਆਏ ਹੋਏ ਹਨ ਜਿਸ ਵਿੱਚ ਇਹ ਜੱਥਾ ਪੋਹ ਦੇ ਮਹੀਨੇ ਹੋਏ ਸਿੱਖ ਧਰਮ ਦੇ ਸਮੂਹ ਸ਼ਹੀਦਾਂ ਦਾ ਇਤਿਹਾਸ ਢਾਡੀ ਵਾਰਾਂ ਦੁਆਰਾ ਗੁਰਦੁਆਰਾ ਸਾਹਿਬ ਵਿੱਚ ਸੰਗਤਾਂ ਨੂੰ ਸਰਵਣ ਕਰਵਾ ਰਿਹਾ ਹੈ । ਪ੍ਰੋਫੈਸਰ ਭੁਪਿੰਦਰ ਸਿੰਘ ਪ੍ਰੀਤ ਪਾਰਸਮਣੀ ਕਈ ਵਾਰ ਕੀਨੀਆ, ਸਾਊਥ ਅਫਰੀਕਾ, ਥਾਈਲੈਂਡ, ਮਲੇਸ਼ੀਆ ਦੇਸ਼ਾਂ ਵਿੱਚ ਸਿੱਖੀ ਪ੍ਰਚਾਰ ਦੀ ਸੇਵਾ ਵੀ ਨਿਭਾ ਚੁੱਕੇ ਹਨ।ਪਿਤਾ ਸ੍ਰ ਜੋਗਿੰਦਰ ਸਿੰਘ ਸੰਧੂ ਮਾਤਾ ਰਾਣੀ ਰੂਪ ਕੌਰ ਦੇ ਲਾਡਲੇ ਭੁਝੰਗੀ ਭੁਪਿੰਦਰ ਸਿੰਘ ਨੇ ਸੱਤ ਸਾਲ ਦੀ ਉਮਰ ਵਿੱਚ ਅੰਮ੍ਰਿਤ ਪਾਨ ਕਰ ਬਚਪਨ ਤੋਂ ਹੀ ਗੁਰੂ ਨਾਨਕ ਸਾਹਿਬ ਦੇ ਘਰ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਸੀ।ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨਾਲ ਆਪਣੇ ਵਿਚਾਰ ਸਾਝੈ ਕਰਦਿਆਂ ਗੋਲਡ ਮੈਡਲਿਸਟ ਢਾਡੀ ਗਿਆਨੀ ਭੁਪਿੰਦਰ ਸਿੰਘ ਪਾਰਸਮਣੀ ਨੇ ਦੱਸਿਆ ਕਿ ਉਹ ਬਤੌਰ ਜਥੇਦਾਰ ਰਾਗੀ ਵਜੋਂ 1997 ਤੋਂ 2003 ਤੱਕ ਹਜ਼ੂਰੀ ਰਾਗੀ ਵਜੋਂ ਸ਼੍ਰੀ ਹਰਿਮੰਦਿਰ ਸਾਹਿਬ ਸ਼੍ਰੀ ਅੰਮ੍ਰਿਤਸਰ ਸੇਵਾ ਨਿਭਾਅ ਚੁੱਕੇ ਹਨ।ਉਹਨਾਂ ਦੀਆਂ ਕੀਰਤਨ ਦੀਆਂ ਟੇਪ ਕੈਸਿਟਾਂ (ਫੀਤੇ ਵਾਲੀਆਂ ਰੀਲਾਂ) 13 ਤੋਂ ਵੱਧ ਰਿਲੀਜ ਹੋਈਆਂ ਕੁੱਝ ਮਲਟੀ ਵੀ ਆਈਆਂ।ਪਰਿਵਾਰਿਕ ਜਿੰਮੇਵਾਰੀਆਂ ਤੇ ਕੁੱਝ ਹੋਰ ਝਮੇਲਿਆਂ ਕਾਰਨ ਸ਼੍ਰੀ ਹਰਮਿੰਦਰ ਸਾਹਿਬ ਜੀ ਦੀ ਸੇਵਾ ਛੱਡਣੀ ਪਈ ,ਫਿਰ ਪ੍ਰਾਈਵੇਟ ਸਿੱਖ ਸਟੇਜਾਂ ਤੇ ਕੀਰਤਨ ਕਰਦੇ ਰਹੇ 2007 ਨੂੰ ਰਾਜਸਥਾਨ ਜੈਪੁਰ ਵਿੱਚ ਰਾਜਾ ਪਾਰਕ ਦੀ ਸਟੇਜ ਤੇ ਕੀਰਤਨ ਕਰਦਿਆਂ , ਕੀਨੀਆ ਚਲਾ ਗਿਆ ਅਤੇ ਡਾਈ ਕੁ ਸਾਲ ਆਣ ਜਾਣ ਹੋਇਆ, ਫਿਰ ਥਾਈਲੈਂਡ ਫਿਰ ਮਲੇਸ਼ੀਆ ਫਿਰ ਥਾਈਲੈਂਡ, ਡੁਬਈ, ਸਾਊਥ ਅਫਰੀਕਾ 2012 ਤੱਕ ਦੇਸ਼ ਵਿਦੇਸ਼ ਵਿੱਚ ਸਿੱਖੀ ਪ੍ਰਚਾਰ ਲਈ ਵਿਚਰਦੇ ਰਹੇ। ਢਾਡੀ ਕਲਾ ਦੇ ਬੇਤਾਜ ਬਾਦਸ਼ਾਹ ਗਿਆਨੀ ਪ੍ਰਸ਼ੋਤਮ ਸਿੰਘ ਪਾਰਸ ਸਾਹਿਬ ਨੂੰ ਉਸਤਾਦ ਧਾਰਨ ਕੀਤਾ, ਅਤੇ ਉਨ੍ਹਾਂ ਨੇ ਭੁਪਿੰਦਰ ਸਿੰਘ ਨੂੰ ਪਾਰਸਮਣੀ ਤਖੱਲਸ ਨਾਲ ਨਿਵਾਜਿਆ।

ਪਹਿਲੀ ਵਾਰ ਬਤੌਰ ਏ ਢਾਡੀ ਜਥਾ ਕਨੇਡਾ ਵਿੱਚ ਜੱਥਾ 2019 ਨੂੰ ਗਿਆ ,2022 ਤਿੰਨ ਮਹੀਨੇ ਡੁਬਈ ਫਿਰ 2023 ਨੂੰ ਇੰਗਲੈਂਡ ਤੇ ਹੁਣ ਯੂਰਪ ਫੇਰੀ ਤੇ ਆਏ ਹਨ। ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਹਜੂਰੀ ਢਾਡੀ ਵਜੋਂ 2013 ਤੋਂ ਲਗਾਤਾਰ ਸੇਵਾ ਜਾਰੀ ਹੈ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਦਾ ਸੀਨੀਅਰ ਮੀਤ ਪ੍ਰਧਾਨ ਵਜੋਂ ਵੀ ਪੰਥਕ ਕਾਰਜਾਂ ਲਈ ਸੇਵਾਵਾਂ ਕਰ ਰਹੇ। ਕਲਮ ਦੀ ਦਾਤ ਬਖਸ਼ਿਸ਼ ਹੋਈ ਤੇ ਹੁਣ ਤੱਕ ਲਗਭਗ ਡੇਢ ਸੌ ਪ੍ਰਸੰਗ ਲਿਖੇ ਗਏ ਹਨ ਪਹਿਲੀ ਕਿਤਾਬ ,,,,, ਨਜਰਾਨੇ ਪਾਰਸਮਣੀ, 2019 ਵਿੱਚ ਰਿਲੀਜ ਹੋਈ ਸੀ, ਚੰਗਾ ਮਾਣ ਮਿਲਿਆ ਹੁਣ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਜੀਵਨ ਤੇ ਲਿਖੀ ਗਈ ਪੁਸਤਕ ਸ਼੍ਰੀ ਗੁਰ ਸਫਰ ਪ੍ਰਕਾਸ਼,, ਢਾਡੀ ਕਲਾ ਦੀ ਦੁਨੀਆਂ ਵਿੱਚ ਪਹਿਲਾ ਕਾਰਜ ਹੈ,, ਆਉਣ ਵਾਲੀਆਂ ਚਾਲੀ ਕਿਤਾਬਾਂ ਹਨ ਜੋ ਸਮੇ ਸਮੇ ਰਿਲੀਜ ਹੋਣਗੀਆਂ,,ਬੇਅੰਤ ਸਨਮਾਨ ਚਿੰਨ੍ਹ ਭੇਂਟ ਹੋਏ ਹਨ ਪਹਿਲਾ ਗੋਲਡ ਮੈਡਲ ਰਾਜਸਥਾਨ ਵਿੱਚ ਸਰਬ ਧਰਮ ਸੰਮੇਲਨ ਦੌਰਾਨ ਜੈਪੁਰ ਵਿੱਚ ਮਿਲਿਆ ਦੂਜਾ ਕੀਨੀਆ ਵਿੱਚ ਸਿੱਖ ਧਰਮ ਵੱਲੋਂ ਨੈਰੋਬੀ ਵਿੱਚ ਦਾਸ ਨੂੰ ਸਰਬ ਧਰਮ ਵਿਚਾਰ ਪੇਸ਼ ਪ੍ਰੋਗਰਾਮ ਵਿੱਚ ਭੇਜਿਆ ਗਿਆ ਤੇ ਮੈਡਲ ਸਨਮਾਨ ਪ੍ਰਾਪਤ ਹੋਇਆ। ਲਿਖਾਰੀ ਹੋਣ ਦਾ ਮਾਣ ਉਸ ਵਕਤ ਵਧਿਆ ਜਦੋਂ ਬਾਬਾ ਦਰਸ਼ਨ ਸਿੰਘ ਫਿਰੋਜ਼ਪੁਰ ਵਾਲਿਆਂ ਵੱਲੋਂ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਜੋੜ ਮੇਲੇ ਤੇ 7-10-2023_ਨੂੰ ਸੋਨੇ ਦਾ ਪੈਨ ਦੇ ਕੇ ਨਿਵਾਜਿਆ ਗਿਆ।

ਖਾਪੜ ਖੇੜੀ ਵੱਲੋਂ ਗੋਲਡ ਚੈਨ ਤੇ ਖੰਡਾ ਸਨਮਾਨਿਤ ਕੀਤਾ ਗਿਆ ਭਾਟ ਸਿੱਖ ਸੰਗਤ ਇੰਗਲੈਂਡ ਸਰਦਾਰ ਜਸਵੰਤ ਸਿੰਘ ਜੀ ਹੋਰਾਂ ਨੇ ਦੋ ਵਾਰ ਉਚੇਚਾ ਸਨਮਾਨ ਦਿੱਤਾ ਤੇ ਨਾਲ ਹੀ ਸੀਲਡਾਂ ਤੇ ਕਿਰਪਾਨਾਂ ਦੇ ਸਨਮਾਨ ਵਾਧੂ ਗੁਰਸੰਗਤਾਂ ਨੇ ਝੋਲੀ ਪਾਏ।ਇਟਲੀ ਫੇਰੀ ਦੌਰਾਨ ਵੀ ਸਿੱਖ ਸੰਗਤ ਵੱਲੋਂ ਬਹੁਤ ਪਿਆਰ -ਸਤਿਕਾਰ ਮਿਲ ਰਿਹਾ ਹੈ ਪਰ ਦੁਨੀਆਂ ਭਰ ਵਿੱਚ ਬਹੁਤੇ ਸਿੱਖ ਆਗੂਆਂ ਤੇ ਸੰਸਥਾਵਾਂ ਕੋਲੋ ਕੌਮ ਦੇ ਮਹਾਨ ਹੀਰੇ ਕੀਰਤਨੀਏ,ਢਾਡੀ ਤੇ ਕਥਾ ਵਾਚਕਾਂ ਨੂੰ ਅੱਜ ਵੀ ਉਹ ਮਾਣ-ਸਨਮਾਨ ਨਹੀਂ ਮਿਲ ਰਿਹਾ ਜਿਸ ਦੇ ਉਹ ਹੱਕਦਾਰ ਹਨ।

Leave a Reply

Your email address will not be published. Required fields are marked *