22 ਜਨਵਰੀ 2024 ਨੂੰ ਰਾਮ ਮੰਦਿਰ ਦੇ ਉਦਘਾਟਨ ਵਾਲੇ ਦਿਨ ਦੁਨੀਆਂ ਭਰ ਦੇ ਮੰਦਿਰ ਵਿੱਚ ਦੀਪ ਵਾਲਾ ਕੀਤੀ ਜਾਵੇ ਤੇ ਰਾਮ ਧੁੰਨ ਦਾ ਹੋਵੇ ਜਾਪ:-ਡਾ:ਰਾਮ ਵਿੱਦਿਆ ਕੋਆਰਡੀਨੇਟਰ ਐੱਚ,ਐਸ,ਐਸ

ਰੋਮ(ਕੈਂਥ)22 ਜਨਵਰੀ 2024 ਦਾ ਦਿਨ ਸਨਾਤਨ ਧਰਮ ਨੂੰ ਮੰਨਣ ਵਾਲਿਆਂ ਲਈ ਦੀਵਾਲੀ ਵਾਂਗਰ ਹੋਵੇਗਾ ਕਿਉਂਕਿ ਇਸ ਦਿਨ ਭਾਰਤ ਦੇ ਸੂਬੇ ਉੱਤਰ ਪ੍ਰਦੇਸ਼ ਦੇ ਸ਼ਹਿਰ ਅਯੁੱਧਿਆ ਵਿਖੇ ਭਗਵਾਨ ਰਾਮ ਜੀ ਦੇ ਜਨਮ ਅਸਥਾਨ ਨੂੰ ਸਮਰਪਿਤ ਸ਼੍ਰੀ ਰਾਮ ਮੰਦਿਰ ਦਾ ਉਦਘਾਟਨ ਹੋ ਰਿਹਾ ਹੈ ਤੇ ਇਸ ਦਿਨ ਸਾਰੀ ਦੁਨੀਆਂ ਵਿੱਚ ਰਹਿਣ ਬਸੇਰਾ ਕਰਦੇ ਸਨਾਤਨੀ ਲੋਕ ਆਪਣੇ ਘਰਾਂ ਦੀ ਜਿੱਥੇ ਦੀਪ ਮਾਲਾ ਕਰਨ ਤੇ ਵਿਦੇਸ਼ ਦੇ ਮੰਦਿਰਾਂ ਵਿੱਚ ਦੀਪ ਮਾਲਾ ਕਰਨ ਦੇ ਨਾਲ ਰਾਮ ਧੁੰਨ ਤੇ ਹਨੂੰਮਾਨ ਚਾਲੀਸਾ ਦਾ ਪਾਠ ਕਰਨ ਤਾਂ ਜੋ ਆਪਾਂ ਸਾਰੇ ਇਸ ਪਵਿੱਤਰ ਦਿਨ ਵਿੱਚ ਆਪਣੀ ਹਾਜ਼ਰੀ ਲੁਆ ਸਕੀਏ।

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਇਟਲੀ ਦੀ ਰਾਜਧਾਨੀ ਰੋਮ ਦੇ ਸ਼ਹਿਰ ਲਵੀਨਿE ਸਥਿਤ ਸ਼੍ਰੀ ਸਨਾਤਨ ਧਰਮ ਮੰਦਿਰ ਵਿਖੇ ਭਾਰਤ ਦੀ ਧਰਤੀ ਤੋਂ ਉਚੇਚੇ ਤੌਰ ਤੇ ਆਏ ਡਾ : ਰਾਮ ਵਿੱਦਿਆ ਵਿਸ਼ਵ ਸੰਯੁਕਤ ਕੋਆਰਡੀਨੇਟਰ ਐੱਚ ਐਸ ਐਸ ਨੇ ਕਰਦਿਆਂ ਕਿਹਾ ਕਿ ਭਗਵਾਨ ਰਾਮ ਜੀ ਦੀ ਜਨਮ ਭੂਮੀ ਅਯੁੱਧਿਆ ਵਿਖੇ ਤਿਆਰ ਹੋ ਰਿਹਾ ਰਾਮ ਮੰਦਿਰ ਜਿਸ ਦਾ ਉਦਘਾਟਨ 22 ਜਨਵਰੀ ਨੂੰ ਹੋਣ ਜਾ ਰਿਹਾ ਇਸ ਮੰਦਿਰ ਵਿੱਚ ਭਗਵਾਨ ਰਾਮ ਲੱਲਾ ਦੀ ਮੂਰਤੀ ਪ੍ਰਣਪ੍ਰਤੀਸ਼ਠਾ ਵੀ ਹੋ ਰਹੀ ਹੈ

ਇਸ ਮੰਦਿਰ ਦੀ ਉਸਾਰੀ ਲਈ ਹਜ਼ਾਰੋ ਲਾਖੋ ਰਾਮ ਭਗਤੀ ਨੇ ਆਪਣੀ ਜਾਨ ਅਤੇ ਸਮਾਂ ਦਿੱਤਾ ਹੈ।ਇਟਲੀ ਦੇ ਸਾਰੇ ਮੰਦਿਰਾਂ ਵਿੱਚ ਵੀ ਉਦਘਾਟਨ ਵਾਲੇ ਰਾਮ ਭਗਤ ਆਪਣੇ ਘਰਾਂ ਵਿੱਚ ਦੀਪ ਜਗਾਉਣ ।

ਇਸ ਮੌਕੇ ਸ਼੍ਰੀ ਸਨਾਤਨ ਧਰਮ ਮੰਦਿਰ ਲਵੀਨਿE (ਰੋਮ)ਦੀ ਪ੍ਰਬੰਧਕ ਕਮੇਟੀ ਅਤੇ ਇੰਡੋ ਇਟਾਲੀਅਨ ਕਲਚਰ ਐਂਡ ਵੈਲਫੇਅਰ ਐਸੋ਼ਸ਼ੀਏਸ਼ਨ ਇਟਲੀ (ਰਜਿ:) ਨੇ ਡਾ:ਰਾਮ ਵਿੱਦਿਆ ਦਾ ਵਿਸੇ਼ਸ ਸਨਮਾਨ ਵੀ ਕੀਤਾ।ਇੱਥੇ ਇਹ ਵੀ ਜ਼ਿਕਰਯੋਗ ਹੈ ਕਿ 22 ਜਨਵਰੀ 2024 ਨੂੰ ਭਾਰਤ ਦੇ ਅਯੁੱਧਿਆ ਸ਼ਹਿਰ ਵਿਖੇ ਹੋ ਰਹੇ ਰਾਮ ਮੰਦਿਰ ਦਾ ਨੀਂਹ ਪੱਥਰ ਭਾਰਤ ਦੇ ਪ੍ਰਧਾਨ ਮੰੰਤਰੀ ਸ਼੍ਰੀ ਨਰਿੰਦਰ ਮੋਦੀ ਨੇ 5 ਅਗਸਤ 2020 ਨੂੰ ਕੀਤਾ ਸੀ ਜਿਹੜਾ ਕਿ ਮਹਿਜ 4 ਕੁ ਸਾਲਾਂ ਦੇ ਸਮੇਂ ਦੌਰਾਨ ਹੀ ਰਾਮ ਭਗਤਾਂ ਨੇ ਤਿਆਰ ਕਰ ਦਿੱਤਾ ਹੈ ਉਂਝ ਇਸ ਮੰਦਿਰ ਨੂੰ ਉਸਾਰਨ ਵਿੱਚ ਅਹਿਮ ਭੂਮਿਕਾ ਆਰ,ਐਸ,ਐਸ ਦੀ ਰਹੀ ਹੈ ਜਿਸ ਨੇ ਰਾਮ ਮੰਦਿਰ ਨੂੰ ਉਸਾਰਨ ਲਈ ਅਹਿਮ ਲੜਾਈ ਲੜੀ।

Leave a Reply

Your email address will not be published. Required fields are marked *