ਉੱਤਰੀ ਇਟਲੀ ਦੇ ਪੰਜਾਬੀਆ ਦੀ ਵੱਧ ਵਸੋ ਵਾਲੇ ਸ਼ਹਿਰ ਬਰੇਸ਼ੀਆ ਵਿਖੇ 47 ਸਾਲਾਂ ਪੰਜਾਬੀ ਦਾ ਹੋਇਆ ਕਤਲ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਵਿਦੇਸ਼ ਆਉਣਾ ਤਾਂ ਹਰ ਇੱਕ ਵਿਅਕਤੀ ਚਾਹੁੰਦਾ ਹੈ। ਪਰ ਵਿਦੇਸ਼ਾਂ ਵਿੱਚ ਆਏ ਦਿਨ ਪੰਜਾਬੀ ਲੋਕਾ ਦੀ ਬੇਵਕਤੀ ਮੌਤਾ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਰਹਿਣ ਵਸੇਰਾ ਕਰ ਰਹੇ ਭਾਰਤੀ ਭਾਈਚਾਰਾ ਬਹੁਤ ਚਿੰਤਾ ਵਿੱਚ ਪਾ ਦਿੱਤਾ ਹੈ।

ਇਸੇ ਤਰ੍ਹਾਂ ਦਾ ਹੀ ਦੁਖਦਾਈ ਮਾਮਲਾ ਉੱਤਰੀ ਇਟਲੀ ਦੇ ਭਾਰਤੀ ਭਾਈਚਾਰੇ ਦੀ ਵੱਧ ਵੱਸੋਂ ਵਾਲੇ ਸ਼ਹਿਰ ਬਰੇਸੀਆ ਤੋ ਸਾਹਮਣੇ ਆਇਆ ਹੈ , ਜਿੱਥੇ ਬਰੇਸੀਆ ਸ਼ਹਿਰ ਦੀ ਲੋਕਲ ਖ਼ਬਰ ਮੀਡੀਆ ਅਨਸਾਰ ਜਿੱਥੇ ਕ੍ਰਿਸਮਸ ਤੋਂ ਪਹਿਲਾਂ ਵਾਲੀ ਰਾਤ ਲਗਭਗ 47 ਸਾਲਾ ਇੱਕ ਭਾਰਤੀ ਨੌਜਵਾਨ ਦਾ ਕਤਲ ਹੋ ਜਾਣ ਦਾ ਮਾਮਲਾ ਸਾਹਮਣੇ ਅਇਆ ਹੈ।

ਲੋਕਲ ਸਮੇਂ ਅਨਸਾਰ ਬੀਤੀ ਰਾਤ ਕਰੀਬ 9 ਵਜੇ ਬਰੇਸ਼ੀਆ ਸ਼ਹਿਰ ਦੇ ਮੇਨ (ਰਸਤਾ) ਵੀਆ ਮਿਲਾਨੋ ਵਿਖੇ ਇੱਕ ਕਾਰ ਪਾਰਕਿੰਗ ਦੇ ਵਿੱਚ ਇਹ ਨੌਜਵਾਨ ਮੌਜੂਦ ਸੀ ਜਿੱਥੇ ਦੋ ਅਣਪਛਾਤੇ ਵਿਅਕਤੀਆਂ ਵਲੋ ਤੇਜਧਾਰ ਹਥਿਆਰਾਂ ਨਾਲ ਇਸ ਵਿਅਕਤੀ ਦਾ ਕਤਲ ਕਰ ਕੀਤਾ ਗਿਆ। ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪਤਾ ਚੱਲਿਆ ਹੈ ਕਿ ਕੋਈ ਅਣਪਛਾਤੇ ਵਿਅਕਤੀ ਕਤਲ ਕਰਨ ਤੋ ਬਾਅਦ ਕਾਰ ਰਾਹੀਂ ਦੌੜਨ ਵਿੱਚ ਸਫਲ ਹੋ ਗਏ ਸਨ।

ਜਿਕਰਯੋਗ ਹੈ ਕਿ ਭਾਰਤ ਤੋਂ ਅਸੀ ਆਉਂਦੇ ਤਾਂ ਘਰ ਦੀਆਂ ਤੰਗੀਆਂ ਨੂੰ ਦੂਰ ਕਰਨ ਲਈ ਹਾਂ ਪਰ ਅਫਸ਼ੋਸ ਇੱਥੇ ਆਪਸੀ ਰੰਜਿਸ਼ਾਂ ਮੌਤ ਦੇ ਕਾਰਨ ਬਣ ਰਹੀਆਂ ਹਨ। ਫਿਲਹਾਲ ਪੁਲਿਸ ਵੱਲੋਂ ਇਸ ਘਟਨਾ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਦੀ ਵੀ ਭਾਲ ਰਹੀ ਹੈ।

Leave a Reply

Your email address will not be published. Required fields are marked *