ਸ਼ਹੀਦ ਊਧਮ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਸੰਤ ਸੀਚੇਵਾਲ ਤੇ ਕਈ ਹੋਰ ਸ਼ਖ਼ਸੀਅਤਾਂ ਵੱਲੋਂ ਫੁੱਲ ਮਾਲਾਂਵਾਂ ਭੇਂਟ,

ਲੋਕ ਗਾਇਕ ਬਲਵੀਰ ਸ਼ੇਰਪੁਰੀ ਨੇ ਸ਼ਹੀਦਾਂ ਨੂੰ ਸਮਰਪਿਤ ਗੀਤਾਂ ਨਾਲ ਭਰੀ ਹਾਜ਼ਰੀ ,

ਸੁਲਤਾਨਪੁਰ ਲੋਧੀ 26 ਦਸੰਬਰ ਰਾਜ ਹਰੀਕੇ। ਦੇਸ਼ ਦੀ ਆਜ਼ਾਦੀ ਵਿੱਚ ਅਨੇਕਾਂ ਸੂਰਮਿਆਂ ਯੋਧਿਆਂ ਦੇਸ਼ ਭਗਤਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਜ਼ੁਲਮ ਅਤੇ ਜਾਬਰ ਦਾ ਮੁਕਾਬਲਾ ਕਰਕੇ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਹੈ। ਏਸੇ ਲਈ ਉਹ ਹਮੇਸ਼ਾਂ ਅਮਰ ਰਹਿੰਦੇ ਹਨ। ਇਨ੍ਹਾਂ ਸ਼ਬਦਾਂ ਨੂੰ ਮੀਡੀਆ ਨਾਲ ਸਾਂਝੇ ਕਰਨ ਅਤੇ ਫੁੱਲ ਮਾਲਾਂਵਾਂ ਭੇਂਟ ਕਰਨ ਲਈ ਸ਼ਹੀਦ ਊਧਮ ਸਿੰਘ ਜੀ ਦੇ ਜਨਮ ਦਿਨ ਤੇ ਵਾਤਾਵਰਨ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਨੇ ਸ਼ਹੀਦ ਊਧਮ ਸਿੰਘ ਚੌਂਕ ਸੁਲਤਾਨਪੁਰ ਲੋਧੀ ਵਿਖੇ ਹਾਜ਼ਰੀ ਭਰੀ।

ਉਹਨਾਂ ਸ਼ਹੀਦ ਉਧਮ ਸਿੰਘ ਮੈਮੋਰੀਅਲ ਟਰੱਸਟ ਦੇ ਪ੍ਰਧਾਨ ਪ੍ਰੋਫੈਸਰ ਚਰਨ ਸਿੰਘ ਜੀ, ਸਾਹਿਤ ਸਭਾ,ਪ੍ਰੈਸ ਕਲੱਬ, ਰਾਜ ਸਭਾ ਮੈਂਬਰ ਸੰਤ ਸੀਚੇਵਾਲ ਅਤੇ ਆਈਆਂ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਸ਼ਹੀਦਾ ਦੀ ਯਾਦ ਨੂੰ ਸਮਰਪਿਤ ਗ਼ਦਰੀ ਬਾਬੇ,ਪ੍ਰਣਾਮ ਸ਼ਹੀਦਾਂ ਨੂੰ ਅਤੇ ਵਾਤਾਵਰਨ ਸਬੰਧੀ ਗੀਤਾਂ ਨਾਲ ਹਾਜਰੀ ਭਰੀ। ਸੰਘਣੀ ਧੁੰਦ ਦੇ ਬਾਵਜੂਦ ਵੀ ਲੋਕਾਂ ਵਿਚ ਭਾਰੀ ਉਤਸ਼ਾਹ ਸੀ।

ਇਸ ਮੌਕੇ ਪ੍ਰੋ ਬਲਜੀਤ ਕੌਰ, ਐਡਵੋਕੇਟ ਕੇਹਰ ਸਿੰਘ,ਐਡਵੋਕੇਟ ਰਜਿੰਦਰ ਰਾਣਾ, ਸੱਜਣ ਸਿੰਘ ਚੀਮਾ ਆਪ ਆਗੂ,ਸੀਨੀਅਰ ਪੱਤਰਕਾਰ ਨਰਿੰਦਰ ਸੋਨੀਆ, ਸਾਹਿਤ ਸਭਾ ਦੇ ਪ੍ਰਧਾਨ ਡਾ ਸਵਰਨ ਸਿੰਘ, ਪ੍ਰਸਿੱਧ ਗੀਤਕਾਰ ਤੇ ਜਨਰਲ ਸਕੱਤਰ ਮੁਖਤਿਆਰ ਸਿੰਘ ਚੰਦੀ ਅਤੇ ਹੋਰ ਵੀ ਬਹੁਤ ਸ਼ਖ਼ਸੀਅਤਾਂ ਨੇ ਸ਼ਹੀਦ ਊਧਮ ਸਿੰਘ ਨੂੰ ਫੁੱਲ ਮਾਲਾਂਵਾਂ ਭੇਂਟ ਕੀਤੀਆਂ।

Leave a Reply

Your email address will not be published. Required fields are marked *