ਇਟਲੀ’ਚ ਨਵੇਂ ਸਾਲ ਦੇ ਜਸ਼ਨਾਂ ਵਿੱਚ ਫਲੂ ਨੇ ਪਾਈ ਰੰਗ ਵਿੱਚ ਭੰਗ ,ਲੱਖਾਂ ਲੋਕ ਫਲੂ ਦੇ ਕਹਿਰ ਨਾਲ ਹੋਏ ਢਾਹਡੇ ਤੰਗ ਪ੍ਰੇਸ਼ਾਨ

ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ)ਇਟਲੀ ਵਿੱਚ ਨਵੇਂ ਸਾਲ ਦੇ ਜਸ਼ਨਾਂ ਦਾ ਚਾਅ ਲੋਕਾਂ ਲਈ ਹਾਲੇ ਪੂਰਾ ਨਹੀਂ ਸੀ ਹੋਇਆ ਕਿ ਕੁਦਰਤ ਨੇ ਆਪਣੇ ਰੰਗ ਦਿਖਾਉਂਦੇ ਹੋਏ ਫਲੂ ਦੇ ਪ੍ਰਭਾਵ ਨਾਲ ਲੋਕਾਂ ਦਾ ਜਿਊਣਾ ਮੁਹਾਲ ਕਰ ਦਿੱਤਾ।ਇਟਲੀ ਭਰ ਵਿੱਚ ਫਲੂ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਤੇ ਹਾਲਤ ਇਹ ਹੋਈ ਗਈ ਹੈ ਕਿ ਰਾਜਧਾਨੀ ਰੋਮ ਦੇ ਇਲਾਕੇ ਵਿੱਚ 1100 ਤੋਂ ਵੱਧ ਲੋਕਾਂ ਨੂੰ ਹਸਪਤਾਲ ਮਰੀਜ਼ਾਂ ਨਾਲ ਭਰੇ ਹੋਣ ਕਾਰਨ ਦਾਖਲ ਨਹੀਂ ਕੀਤਾ ਜਾ ਰਿਹਾ ਇਹ ਲੋਕ ਬਿਮਾਰ ਹੋੋਣ ਦੇ ਬਾਵਜੂਦ ਇੰਤਜਾਰ ਕਰਨ ਲਈ ਲਾਚਾਰ ਹਨ।ਇਸ ਗੱਲ ਦਾ ਖੁਲਾਸਾ ਅੱਜ ਇਟਾਲੀਅਨ ਸੁਸਾਇਟੀ ਆਫ਼ ਐਮਰਜੈਂਸੀ ਮੈਡੀਸ਼ਨ ਐਂਡ ਆਰਜੈਂਟ ਕੇਅਰ ਨੇ ਕਰਦਿਆਂ ਫਲੂ ਦੇ ਮਰੀਜ਼ਾਂ ਦੀ ਵੱਧ ਰਹੀ ਉਪੱਰ ਚਿੰਤਾ ਪ੍ਰਗਟਾਈ ਹੈ।

ਅਜਿਹਾ ਹੀ ਹਾਲ ਲੰਬਾਰਦੀਆ ਸੂਬੇ ਦਾ ਹੈ ਜਿੱਥੇ ਲੋਕ ਫਲੂ ਦੇ ਪ੍ਰਭਾਵ ਕਾਰਨ ਤੜਫ਼ ਰਹੇ ਹਨ ਤੇ ਡਾਕਟਰ ਉਹਨਾਂ ਨੂੰ ਹਸਪਤਾਲ ਮਰੀਜ਼ਾਂ ਨਾਲ ਭਰਿਆ ਹੋਣ ਕਾਰਨ ਦਾਖਲ ਕਰਨ ਤੋਂ ਅਸਮਰਥ ਹਨ।ਤੁਰੀਨ ਵਰਗੇ ਸ਼ਹਿਰਾਂ ਦੇ ਹਸਪਤਾਲਾਂ ਵਿੱਚ ਮਰੀਜਾਂ ਦੀ ਗਿਣਤੀ ਜਿ਼ਆਦਾ ਹੋਣ ਕਾਰਨ ਮਰੀਜ਼ਾਂ ਨੂੰ ਸਟਰੈਚਰ ਨਹੀਂ ਮਿਲ ਰਿਹਾ ਜਿਸ ਦੇ ਚੱਲਦਿਆਂ ਲੋਕਾਂ ਵਿੱਚ ਹਫ਼ੜਾ-ਦਫ਼ੜੀ ਮਚੀ ਹੋਈ ਹੈ।ਮੈਡੀਕਲ ਮਾਹਿਰਾਂ ਨੇ ਲੋਕਾਂ ਫਲੂ ਤੋਂ ਬਚਣ ਲਈ ਜਿੱਥੇ ਸੁਚੇਤ ਹੋਣ ਲਈ ਕਿਹਾ ਉੱਥੇ ਪਹਿਲਾਂ ਹੀ ਟੀਕਾ ਲਗਵਾਉਣ ਭਾਵ ਵੈਕਸੀਨੇਸ਼ਨ ਦੀ ਸਲਾਹ ਵੀ ਦਿੱਤੀ ਹੈ।ਪੂਰੀ ਇਟਲੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਇਟਲੀ ਵਿੱਚ 10 ਲੱਖ ਫਲੂ ਦੇ ਲੱਛਣਾਂ ਨਾਲ ਜੂਝ ਰਹੇ ਹਨ।25 ਦਸੰਬਰ ਤੋਂ 31 ਦਸੰਬਰ 2023 ਵਿਚਕਾਰ ਇਟਲੀ ਵਿੱਚ 1 ਮਿਲੀਅਨ ਤੋਂ ਵਧੇਰੇ ਲੋਕਾਂ ਨੂੰ ਸਾਹ ਦੀ ਤਕਲੀਫ਼ ਕਾਰਨ ਬਿਸਤਰੇ ਉਪੱਰ ਹੀ ਰੱਖਿਆ ਹੋਇਆ ਸੀ।ਫਲੂ ਨਾਲ ਛੋਟੇ ਬੱਚੇ ਸਭ ਤੋਂ ਵੱਧ ਪ੍ਰਭਾਵਿਤ ਹਨ

ਜਿਹਨਾਂ ਦੀ ਉਮਰ 5 ਸਾਲ ਤੋਂ ਘੱਟ ਹੈ।ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਮੇਂ ਇਹ ਅੰਦਾਜ਼ਾ ਲਗਾਉਣਾ ਬਹੁਤ ਔਖਾ ਹੈ ਕਿ ਸਥਿਤੀ ਕਦੋਂ ਕੰਟਰੋਲ ਵਿੱਚ ਹੋਵੇਗੀ ਸੰਭਾਵਨਾ ਤਾਂ ਇਹ ਹੈ ਕਿ ਸਕੂਲ ਖੁਲੱਣ ਨਾਲ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ।ਫਲੂ ਦਾ ਸਭ ਤੋਂ ਵੱਧ ਪ੍ਰਭਾਵ ਲਾਸੀਓ ਸੂਬੇ ਵਿੱਚ ਦੇਖਿਆ ਜਾ ਰਿਹਾ ਹੈ ਜਦੋਂ ਕਿ ਸਭ ਤੋਂ ਘੱਟ ਪ੍ਰਭਾਵ ਸੀਚੀਲੀਆ ਸੂਬੇ ਵਿੱਚ ਹੈ।ਡਾਕਟਰਾਂ ਨੇ ਇਟਲੀ ਦੇ ਬਾਸਿੰਦਿਆਂ ਨੂੰ ਸਾਵਧਾਨੀ ਵਰਤਣ ਦੇ ਨਾਲ ਜਿ਼ਆਦਾ ਜਨਤਕ ਥਾਵਾਂ ਉਪੱਰ ਜਾ ਲਈ ਵੀ ਗੁਰੇਜ਼ ਕਰਨ ਦੀ ਸਲਾਹ ਦਿੱਤੀ ਹੈ ਕਿਉਂਕਿ ਫਲੂ ਇੱਕ ਛੂਤ ਦੀ ਬਿਮਾਰੀ ਹੈ ਜਿਹੜੀ ਕਿ ਇੱਕ ਮਰੀਜ਼ ਨੂੰ ਦੂਜੇ ਮਰੀਜ਼ ਤੋਂ ਸਿਰਫ਼ ਮਿਲਣ ਹੋ ਜਾਂਦੀ ਹੈ ।ਇਸ ਬਿਮਾਰੀ ਵਿੱਚ ਮਰੀਜ਼ ਨੂੰ ਬੁਖ਼ਾਰ,ਸਿਰ ਦਰਦ,ਗਲਾ ਦਰਦ,ਸਰੀਰ ਦਰਦ ਆਦਿ ਲੱਛਣ ਆਮ ਦੇਖੇ ਜਾਂਦੇ ਹਨ।

Leave a Reply

Your email address will not be published. Required fields are marked *