ਪ੍ਰਸਿੱਧ ਗਾਇਕ ਬਲਵੀਰ ਸ਼ੇਰਪੁਰੀ ਦਾ ਨਵਾਂ ਟਰੈਕ (ਮਾੜੀ ਸੰਗਤ) ਮੁੰਕਮਲ,ਐਸ ਕੇ ਐਸ ਰਿਕਾਰਡ

ਦੁਬਈ (ਯੂ ਏ ਈ)7 ਜਨਵਰੀ ਪੰਜਾਬ ਦੇ ਹਰੇਕ ਮੁੱਦੇ ਨੂੰ ਲੋਕਾਂ ਦੇ ਰੂਬਰੂ ਕਰਨ ਵਾਲੇ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਦਾ ਨਵੇਂ ਸਾਲ ਦੀ ਆਮਦ ਦੀ ਖੁਸ਼ੀ ਵਿਚ ਨੌਜਵਾਨਾਂ ਨੂੰ ਬੁਰੀ ਸੰਗਤ ਅਤੇ ਨਸ਼ਿਆਂ ਤੋਂ ਸੁਚੇਤ ਕਰਨ ਲਈ ਨਵਾਂ ਟਰੈਕ ( ਐਸ ਕੇ ਐਸ) ਰਿਕਾਰਡ ਕੰਪਨੀ ਦੇ ਬੈਨਰ ਹੇਠ ਜਲਦੀ ਰੀਲੀਜ਼ ਹੋਣ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਕੰਪਨੀ ਪ੍ਰੋਡਿਊਸਰ ਸ਼ਿੰਦਾ ਕਾਲਾ ਸੰਘਿਆਂ ਨੇ ਦੱਸਿਆ ਕਿ ਲੋਕ ਗਾਇਕ ਬਲਵੀਰ ਸ਼ੇਰਪੁਰੀ ਨੇ ਇਸ ਟਰੈਕ ਨੂੰ ਬਹੁਤ ਹੀ ਵਧੀਆ ਅੰਦਾਜ਼ ਵਿੱਚ ਗਾਇਆ। ਇਹ ਪ੍ਰਸਿੱਧ ਗੀਤਕਾਰ ਗੁਰਦਿਆਲ ਸਿੰਘ ਨੂਰਪੁਰੀ ਦੀ ਕਲਮ ਤੋਂ ਲਿਖਿਆ ਅਤੇ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਦੇ ਮਿਊਜ਼ਿਕ ਨਾਲ ਸ਼ਿੰਗਾਰਿਆ ਹੋਇਆ ਹੈ।

ਡਾਇਰੈਕਟਰ ਐਡੀਟਰ ਕੁਲਦੀਪ ਸਿੰਘ ਨੇ ਦੁਬਈ (ਯੂ ਏ ਈ) ਵਿਖੇ ਸ਼ੂਟ ਕੀਤਾ ਜਿਸ ਦਾ ਵੀਡੀਓ ਬਿਲਕੁਲ ਤਿਆਰ ਬਰ ਤਿਆਰ ਹੈ। ਇਹ ਟਰੈਕ ਵੀ ਸਰੋਤਿਆਂ ਦੀ ਪਸੰਦ ਤੇ ਖ਼ਰਾ ਉਤਰੇਗਾ।

Leave a Reply

Your email address will not be published. Required fields are marked *