ਨਹੀਂ ਰੁੱਕ ਰਿਹਾ ਇਟਲੀ ਦੇ ਭਾਰਤੀ ਨੌਜਵਾਨਾਂ ਉਪੱਰ ਅਣਹੋਣੀਆਂ ਦਾ ਕਹਿਰ, ਇੱਕ ਹੋਰ ਪੰਜਾਬੀ ਨੌਜਵਾਨ ਕੁਲਵਿੰਦਰ ਸਿੰਘ ਜੈਜੀ ਦਾ ਦਿਹਾਂਤ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਪੰਜਾਬ ਦੇ ਬਹੁਤ ਸਾਰੇ ਨੌਜਵਾਨ ਭਰ ਜਵਾਨੀ ਵਿੱਚ ਜਾਂਦੇ ਤਾਂ ਪ੍ਰਦੇਸ਼ ਭੱਵਿਖ ਬਿਹਤਰ ਬਣਾਉਣ ਹੈ ਪਰ ਕਈ ਵਾਰ ਪ੍ਰਦੇਸ਼ਾਂ ਵਿੱਚ ਕੰਮ-ਕਾਰ ਕਰਦਿਆਂ ਪੰਜਾਬੀ ਨੌਜਵਾਨ ਅਜਿਹੀਆਂ ਬਿਮਾਰੀਆਂ ਦਾ ਸਿ਼ਕਾਰ ਹੋ ਜਾਂਦੇ ਹਨ ਜਿਹੜੀਆਂ ਕਿ ਨੌਜਵਾਨਾਂ ਦੀ ਮੌਤ ਦਾ ਕਾਰਨ ਬਣ ਜਾਂਦੀਆਂ ਹਨ ਅਜਿਹੀ ਹੀ ਮੁਸੀਬਤ ਦਾ ਸਿ਼ਕਾਰ ਹੋਇਆ ਪੰਜਾਬ ਦੇ ਪਿੰਡ ਸਾਲਾਪੁਰ ਡਾਕਖਾਨਾ ਬੂਰ ਮਾਜਰਾ ਜਿ਼ਲ੍ਹਾ ਰੋਪੜ ਦਾ 44 ਨੌਜਵਾਨ ਕੁਲਵਿੰਦਰ ਸਿੰਘ ਜੈਜੀ ਜਿਹੜਾ ਕਿ ਸੰਨ 2007 ਵਿੱਚ ਇਟਲੀ ਭੱਵਿਖ ਨੂੰ ਬਿਹਤਰ ਬਣਾਉਣ ਆਇਆ ਤੇ ਇੱਥੇ 2 ਕੁ ਸਾਲ ਕੰਮ ਕਰਨ ਤੋ ਬਆਦ ਅਚਾਨਕ ਬਿਮਾਰ ਹੋ ਗਿਆ।ਜਦੋਂ ਮਰਹੂਮ ਕੁਲਵਿੰਦਰ ਸਿੰਘ ਜੈਜੀ ਨੇ ਆਪਣੀ ਹਸਪਤਾਲ ਚੰਗੀ ਤਰ੍ਹਾਂ ਜਾਂਚ ਕਰਵਾਈ ਤਾਂ ਪਤਾ ਲੱਗਾ ਕਿ ਉਸ ਦੇ ਗੁਰਦੇ ਘੱਟ ਕੰਮ ਕਰਦੇ ਹਨ ਤੇ ਹੌਲੀ-ਹੌਲੀ ਉਸ ਦੇ ਗੁਰਦੇ ਕੰਮ ਕਰਨਾ ਬੰਦ ਹੀ ਕਰ ਗਏ।ਉਸ ਨੂੰ ਹਫ਼ਤੇ ਵਿੱਚ 2-3 ਵਾਰ ਹਸਤਪਾਲ ਜਾਣਾ ਹੀ ਪੈਂਦਾ ਸੀ ਤੇ ਆਖਿ਼ਰ ਸ਼ਾਇਦ ਉਸ ਦੀ ਮੌਤ ਨਵਾਂ ਸਾਲ 2024 ਚੜ੍ਹਨ ਦੀ ਹੀ ਉਡੀਕ ਹੀ ਕਰ ਰਹੀ ਸੀ ਤਾਂ ਹੀ ਬੀਤੇ ਦਿਨ ਉਸ ਨੂੰ ਹੋਇਆ ਪੇਟ ਵਿੱਚ ਦਰਦ ਉਸ ਦੀ ਜਾਨ ਹੀ ਲੈਕੇ ਗਿਆ।ਜੈਜੀ ਦੀ ਮਾਂ ਪੰਜਾਬ ਉਸ ਦੇ ਆਉਣ ਦੀ ਉਡੀਕ ਕਰਦੇ ਕੁਝ ਸਾਲ ਪਹਿਲਾਂ ਚੱਲ ਵਸੀ ਤੇ ਪਿਤਾ ਉਸ ਨੂੰ ਬਚਪਨ ਵਿੱਚ ਹੀ ਛੱਡ ਗਿਆ।ਮਰਹੂਮ ਕਲਵਿੰਦਰ ਸਿੰਘ ਜੈਜੀ ਦੇ ਹੁਣ ਉਹ ਸੁਪਨੇ ਖੇਰੂ-ਖੇਰੂ ਹੋ ਖਿੰਡ ਗਏ ਜਿਹੜੇ ਅੱਖਾਂ ਵਿੱਚ ਸਜਾ ਕਦੇ ਉਹ ਬਹੁਤ ਹੀ ਚਾਵਾਂ ਨਾਲ ਇਟਲੀ ਆਇਆ ਸੀ।ਲਾਸੀਓ ਸੂਬੇ ਦੇ ਜ਼ਿਲ੍ਹਾ ਲਾਤੀਨਾ ਦੇ ਮਿੰਨੀ ਪੰਜਾਬ ਇਲਾਕੇ ਬੋਰਗੋ ਹਰਮਾਦਾ ਰਹਿੰਦੇ ਜੈਜੀ ਨੂੰ ਕੰਮ ਕਰਨ ਦੀ ਮਨਾਹੀ ਡਾਕਟਰਾਂ ਕਾਫ਼ੀ ਸਮਾਂ ਪਹਿਲਾਂ ਹੀ ਕਰ ਦਿੱਤੀ ਸੀ ਤੇ ਹੁਣ ਉਹ ਇੱਕ ਪਾਸੇ ਆਪਣੀ ਮਾੜੀ ਆਰਥਿਕਤਾ ਨਾਲ ਲੜਦਾ ਸੀ ਤੇ ਇੱਕ ਪਾਸੇ ਬਿਮਾਰੀ ਨਾਲ ਦੋਨਾਂ ਹੀ ਮਿਲਕੇ ਕੁਲਵਿੰਦਰ ਸਿੰਘ ਜੈਜੀ ਨੂੰ ਅਜਿਹੀ ਨੀਂਦ ਸੁਲਾ ਦਿੱਤਾ ਜਿਹੜੀ ਕਦੀਂ ਵੀ ਨਹੀਂ ਖੁਲਣੀ।ਬੇਸ਼ੱਕ ਆਖ਼ਰੀ ਸਾਹਾਂ ਤੱਕ ਉਸ ਦੇ ਯਾਰਾਂ ਦੋਸਤਾਂ ਬਹੁਤ ਸਾਥ ਦਿੱਤਾ ਪਰ ਬਿਮਾਰੀ ਦੀ ਮਾਰ ਤੋਂ ਉਸ ਨੂੰ ਕੋਈ ਵੀ ਨਾ ਬਚਾ ਸਕਿਆ।ਤੇਰਾਚੀਨਾ ਲਾਸ਼ ਬਣਿਆ ਕੁਲਵਿੰਦਰ ਸਿੰਘ ਜੈਜੀ ਦਾ ਸੰਸਕਾਰ ਇਟਲੀ ਜਾਂ ਪੰਜਾਬ ਹੋਵੇਗਾ ਪਰ ਉਸ ਦੇ ਸੰਸਕਾਰ ਲਈ ਹਜ਼ਾਰਾਂ ਯੂਰੋ ਦਾ ਖਰਚ ਪੰਜਾਬੀ ਭਾਈਚਾਰੇ ਸਿਰ ਹੈ ਜਿਸ ਨੂੰ ਭਾਈਚਾਰਾ ਖਿੜ੍ਹੇ ਮੱਥੇ ਕਬੂਲ ਕਰਦਾ ਇਹੀ ਵਾਹਿਗੁਰੂ ਅੱਗੇ ਅਰਦਾਸ ਕਰਦਾ ਹੈ ਕਿ ਬਾਬਾ ਜੀ ਮਰਹੂਮ ਜੈਜੀ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਪਰ ਅਜਿਹੀ ਬੇਵੱਸੀ ਵਾਲੀ ਜਿੰਦਗੀ ਕਿਸੇ ਨੂੰ ਵੀ ਨਾ ਦੇਣ ਜਿਸ ਵਿੱਚ ਇਨਸਾਨ ਆਉਂਦਾ ਦਾ ਪ੍ਰਦੇਸ ਆਪਣਾ ਭੱਵਿਖ ਚੰਗਾ ਬਣਾਉਣ ਹੈ ਪਰ ਨਹੀਂ ਪਤਾ ਹੁੰਦਾ ਕਿ ਉਹ ਕਦੀਂ ਵੀ ਜਿਉਂਦੇ ਜੀਅ ਆਪਣੀ ਜਨਮ ਭੂਮੀ ਨਹੀਂ ਜਾ ਸਕੇਗਾ।

Leave a Reply

Your email address will not be published. Required fields are marked *