ਇਟਲੀ ਵਿੱਚ ਜੈਤੂਨ ਦਾ ਤੇਲ ਬਣਾਉਣ ਵਾਲੀਆਂ 256 ਕੰਪਨੀਆਂ ਨੂੰ ਤੇਲ ਦੀ ਸੁੱਧਤਾ ਨਾ ਹੋਣ ਕਾਰਨ ਸੀਲ ਕਰਨ ਦੇ ਨਾਲ ਕੀਤਾ 189 ਹਜ਼ਾਰ ਯੂਰੋ ਜੁਰਮਾਨਾ

ਰੋਮ ਇਟਲੀ(ਦਲਵੀਰ ਕੈਂਥ – ਗੁਰਸ਼ਰਨ ਸਿੰਘ ਸੋਨੀ) ਕਦੀਂ ਸਮਾਂ ਸੀ ਭਾਰਤੀ ਲੋਕ ਵਿਦੇਸ਼ ਤੋਂ ਆਉਣ ਵਾਲੀਆਂ ਚੀਜ਼ਾਂ ਨੂੰ ਇੱਕ ਨੰਬਰ ਦੀ ਚੀਜ਼ ਸਮਝ ਬਿਨ੍ਹਾਂ ਭਾਅ ਕੀਤੇ ਇਸ ਲਈ ਖਰੀਦ ਲੈਂਦੇ ਸਨ ਕਿ ਮਾਲ ਖਰ੍ਹਾ ਹੈ ਚੀਜ਼ ਚਾਹੇ ਕੋਈ ਖਾਣ-ਪੀਣ ਦੀ ਹੋਵੇ ਜਾਂ ਬਾਹਰੀ ਵਰਤਣ ਵਾਲੀ ਬਸ ਵਿਦੇਸ਼ ਦੀ ਹੋਣੀ ਚਾਹੀਦੀ ਹੈ

ਪਰ ਅਫ਼ਸੋਸ ਭਾਰਤੀ ਲੋਕਾਂ ਨੂੰ ਇਹ ਜਾਣਕੇ ਸ਼ਾਇਦ ਹੈਰਾਨੀ ਹੋਵੇ ਕਿ ਹੁਣ ਵਿਦੇਸ਼ਾਂ ਵਿੱਚ ਵੀ ਬਣਨ ਵਾਲੀ ਹਰ ਸੈਅ ਇੱਕ ਨੰਬਰ ਦੀ ਹੋਵੇ ਇਸ ਦੀ ਕੋਈ ਗਾਰੰਟੀ ਨਹੀਂ ਕਿੳੇੁਂ ਕਿ ਬੀਤੇਂ ਦਿਨ ਇਟਲੀ ਦੀ ਪੁਲਸ ਦੀ ਸਾਖ਼ਾ ਨਾਸ (ਜਿਹੜੀ ਕਿ ਇਟਲੀ ਭਰ ਦੀਆਂ ਖਾਣ-ਪੀਣ ਦੀਆਂ ਵਸਤਾਂ ਦੀ ਸੁੱਧਤਾ ਦੀ ਜਾਂਚ ਕਰਦੀ ਹੈ) ਨੇ ਜੈਤੂ ਫਲ ਦੇ ਤੇਲ ਦੀ ਅਸ਼ੁੱਧਤਾ ਲਈ ਇਟਲੀ ਦੀਆਂ 256 ਅਜਿਹੀਆਂ ਕੰਪਨੀਆਂ ਨੂੰ ਸੀਲ ਕੀਤਾ ਹੈ

ਜਿਹੜੀਆਂ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਹਜ਼ਾਰਾਂ ਲੀਟਰ ਅਸ਼ੁੱਧ ਜੈਤੂ ਦਾ ਤੇਲ ਬਣਾ ਕੇ ਦੇਸ਼-ਵਿਦੇਸ਼ ਵੇਚ ਰਹੀਆਂ ਸਨ ।ਇਟਾਲੀਅਨ ਮੀਡੀਏ ਅਨੁਸਾਰ ਨਾਸ ਪੁਲਸ ਵੱਲੋਂ ਦੇਸ਼ ਭਰ ਵਿੱਚ ਖਾਣ-ਪੀਣ ਦੀਆਂ ਵਸਤਾਂ ਵਿੱਚ ਸੁੱਧਤਾ ਪਰਖਣ ਲਈ ਵਿੱਢੀ ਮੁਹਿੰਮ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਮੁਹਿੰਮ ਨਾਲ ਸੰਬਧਤ ਟੀਮ ਨੇ ਜੈਤੂਨ ਤੇਲ ਬਣਾਉਣ ਵਾਲੀਆਂ ਕੰਪਨੀਆਂ ਵਿੱਚ ਜਾਕੇ ਜਾਂਚ-ਪੜਤਾਲ ਕੀਤੀ ਤਾਂ ਬਹੁਤ ਸਾਰਿਆਂ ਕੰਪਨੀਆਂ ਦੇ ਪ੍ਰਬੰਧਤਾਂ ਵਿੱਚ ਊਣ-ਤਾਣ ਪਾਈ ਗਈ

ਜਿਸ ਦੇ ਚੱਲਦਿਆਂ ਨਾਸ ਪੁਲਸ ਨੇ ਵੱਡਾ ਫੈਲਸਾ ਲਿਆ।ਅਸ਼ੁੱਧ ਜੈਤੂਨ ਤੇਲ ਵਾਧੂ ਵਰਜਿਨ ਕਹਿ,ਬਿਨ੍ਹਾਂ ਕਿਸੇ ਸਫ਼ਾਈ,ਗੰਦੇ ਵਾਤਾਵਰਨ ਤੇ ਜੰਗ ਲੱਗੇ ਉਪਕਰਨਾਂ ਦੇ ਨਾਲ ਗੈਰ-ਕਾਨੂੰਨੀ ਬਣਤਰਾਂ ਵਿੱਚ ਸੰਸਾਪਿਤ ਕੀਤਾ ਗਿਆ।ਇਹ ਬੇਨਿਯਮੀਆਂ ਜੋ ਸਿਹਤ ਵਿਭਾਗ ਮੰਤਰਾਲੇ ਦੇ ਸਹਿਯੋਗ ਨਾਲ ਨਾਸ ਪੁਲਸ ਵੱਲੋਂ ਕਰਵਾਏ ਗਏ ਇਟਾਲੀਅਨ ਤੇਲ ਉਤਪਾਦਨਾਂ ਤੇ ਜਾਂਚ ਦੇ ਅਪ੍ਰੇਸ਼ਨ ਦੌਰਾਨ ਸਾਹਮਣ੍ਹੇ ਆਈਆਂ।

ਕਾਰਵਾਈ ਦੌਰਾਨ 26 ਲੋਕਾਂ ਉਪੱਰ ਕੇਸ ਦਰਜ ਕੀਤੇ ਗਏ ਤੇ 22 ਕੰਪਨੀਆਂ ਨੂੰ ਮੁਅੱਤਲ ਕੀਤਾ ਗਿਆ।ਸੀਲ ਕੀਤੀਆਂ 256 ਕੰਪਨੀਆਂ,ਮਿੱਲਾਂ ਅਤੇ ਉਦਪਾਦਨਾਂ ਅਤੇ ਵਪਾਰਕ ਅਦਾਰਿਆ ਵਿੱਚ 1250 ਵਾਰ ਛਾਪਾਮਾਰੀ ਹੋਈ ਤੇ ਦੋਸ਼ੀਆਂ ਨੂੰ 189 ਹਜ਼ਾਰ ਯੂਰੋ ਦਾ ਜੁਰਮਾਨਾ ਕੀਤਾ ਗਿਆ।ਇਸ ਸੰਬਧੀ ਕਾਰਾਬੀਨੇਰੀ ਹੈਲਥ ਪ੍ਰੋਟੈਕਸ਼ਨ ਕਮਾਂਡ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਇਹ ਜਾਂਚ ਨਵੰਬਰ ਤੇ ਦਸੰਬਰ 2023 ਦੌਰਾਨ ਕੀਤੀ ਗਈ।ਪੁਲਸ ਨੇ ਕਿਹਾ ਕਿ ਉਹ ਜਾਂਚ ਮੁਹਿੰਮ ਦੀਆਂ ਉਹਨਾਂ ਤਮਾਮ ਟੀਮਾਂ ਦਾ ਧੰਨਵਾਦ ਕਰਦੇ ਹਨ

ਜਿਹੜੀਆਂ ਕਿ ਇਟਾਲੀਅਨ ਗੁਣਵੱਤਾ ਅਤੇ ਨਾਗਰਿਕਾਂ ਦੀ ਸਿਹਤ ਰੱਖਿਆ ਵਿੱਚ ਦਿਨ-ਰਾਤ ਸੇਵਾ ਵਿੱਚ ਹਾਜ਼ਰ ਹਨ।ਉਹਨਾਂ ਲੋਕਾਂ ਲਈ ਇਟਲੀ ਵਿੱਚ ਕੋਈ ਥਾਂ ਨਹੀਂ ਜਿਹੜੇ ਕਿ ਕਾਨੂੰਨ ਤੋਂ ਬਾਹਰ ਜਾ ਕੰਮ ਕਰਨਾ ਚਾਹੁੰਦੇ।ਉਹ ਇਮਾਨਦਾਰੀ,ਕੁਰਬਾਨੀ ਅਤੇ ਨਿਯਮਾਂ ਦਾ ਆਦਰ ਕਰਦੇ ਹੋਏ ਸਦਾ ਹੀ ਧੋਖਾਧੜੀ ਅਨਸਰਾਂ ਨਾਲ ਲੜਦੀ ਰਹੇਗੀ।ਜੈਤੂਨ ਦਾ ਅਸ਼ੁੱਧ ਤੇਲ ਬਣਾਉਣ ਵਾਲਿਆ ਸੂਬਿਆਂ ਵਿੱਚ ਸੀਚੀਲੀਆ ਸਭ ਤੋਂ ਅੱਗੇ ਹੈ।

ਇੱਥੇ ਇਹ ਵੀ ਵਰਨਣਯੋਗ ਹੈ ਕਿ ਇਟਲੀ ਪੂਰੀ ਦੁਨੀਆਂ ਵਿੱਚ ਆਪਣੇ ਵਿਲਖੱਣ ਇਤਿਹਾਸ ਤੇ ਹੋਰ ਖਾਣ-ਪੀਣ ਦੇ ਪਦਾਰਥਾਂ ਲਈ ਮਸ਼ਹੂਰ ਤੇ ਹਰਮਨ ਪਿਆਰਾ ਹੈ ਜਿਹਨਾਂ ਵਿੱਚ ਜੈਤੂਨ ਦੀਆਂ ਵੱਖ-ਵੱਖ ਕਿਸਮਾਂ ਉਗਾਣ ਲਈ ਇਟਲੀ ਵਿਸੇ਼ਸ ਮਾਣ ਰੱਖਦਾ ਹੈ।ਜੈਤੂਨ ਐਂਟੀਆਕਸੀਡੈਂਟ ਹੋਣ ਕਾਰਨ ਤੰਦਰੁਸਤੀ ਦੀ ਦੁਨੀਆਂ ਦਾ ਬੇਤਾਜ ਬਦਸ਼ਾਹ ਹੈ ਸ਼ਾਇਦ ਇਸ ਲਈ ਹੀ ਇਟਲੀ ਜੈਤੂਨ ਜਿਸ ਨੂੰ ਇਟਾਲੀਅਨ ਭਾਸ਼ਾ ਵਿੱਚ ਓਲੀਵਾ ਕਹਿੰਦੇ ਸਨ ਦੇ ਤੇਲ ਲਈ ਦੁਨੀਆਂ ਭਰ ਵਿੱਚ ਪ੍ਰਸਿੱਧ ਹੈ।

Leave a Reply

Your email address will not be published. Required fields are marked *