ਮੇਲੇ ਦੌਰਾਨ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਦੇ ਨਵੇਂ ਟਰੈਕ ਦਾ ਪੋਸਟਰ ਪ੍ਰਮੋਸਨ, ਪਰਮਜੀਤ ਸੰਨੀ

ਭਗਤ ਪੁਰ ਕਲੋਨੀ ਸ਼ੇਖਪੁਰ (ਕਪੂਰਥਲਾ) 20 ਜਨਵਰੀ ਰਾਜ ਹਰੀਕੇ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੀਰ ਬਾਬਾ ਰੱਤੜੇ ਸ਼ਾਹ ਜੀ ਦੀ ਯਾਦ ਨੂੰ ਸਮਰਪਿਤ ਸਾਲਾਨਾ ਮਾਘੀ ਮੇਲਾ ਗੱਦੀ ਨਸ਼ੀਨ ਸਾਈਂ ਮਦਨ ਸ਼ਾਹ ਦੀ ਰਹਿਨੁਮਾਈ ਹੇਠ ਬੜੀ ਧੂਮਧਾਮ ਅਤੇ ਸ਼ਰਧਾਪੂਰਵਕ ਮਨਾਇਆ ਗਿਆ। ਮੇਲੇ ਦੌਰਾਨ ਕਈ ਪ੍ਰਸਿੱਧ ਕਲਾਕਾਰਾਂ , ਸੂਫ਼ੀ ਸੰਤਾਂ ਅਤੇ ਸਹਿਯੋਗੀ ਸ਼ਖ਼ਸੀਅਤਾਂ ਨੇ ਸਿਰਕਤ ਕੀਤੀ। ਇਸ ਮੌਕੇ ਗਾਇਕ ਬਲਵੀਰ ਸ਼ੇਰਪੁਰੀ ਦੇ ਨਵੇਂ ਟਰੈਕ ( ਮਾੜੀ ਸੰਗਤ) ਦਾ ਪੋਸਟਰ ਪ੍ਰਮੋਸਨ ਕੀਤਾ ਗਿਆ। ਜਾਣਕਾਰੀ ਅਨੁਸਾਰ ਮੇਲਾ ਪ੍ਰਬੰਧਕ ਪ੍ਰਮਜੀਤ ਸੰਨੀ ਨੇ ਦੱਸਿਆ ਕਿ ਲੋਕ ਗਾਇਕ ਬਲਵੀਰ ਸ਼ੇਰਪੁਰੀ ਨੇ ਇਸ ਟਰੈਕ ਨੂੰ ਬਹੁਤ ਹੀ ਵਧੀਆ ਅੰਦਾਜ਼ ਵਿੱਚ ਗਾਇਆ ਹੈ।ਇਹ ਪ੍ਰਸਿੱਧ ਗੀਤਕਾਰ ਗੁਰਦਿਆਲ ਸਿੰਘ ਨੂਰਪੁਰੀ ਦੀ ਕਲਮ ਤੋਂ ਲਿਖਿਆ ਅਤੇ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਦੇ ਮਿਊਜ਼ਿਕ ਨਾਲ ਸ਼ਿੰਗਾਰਿਆ ਹੋਇਆ ਹੈ। ਡਾਇਰੈਕਟਰ ਐਡੀਟਰ ਕੁਲਦੀਪ ਸਿੰਘ ਵੱਲੋਂ ਦੁਬਈ (ਯੂ ਏ ਈ) ਵਿਖੇ ਸ਼ੂਟ ਕੀਤਾ ਹੈ ਅਤੇ ( ਐਸ ਕੇ ਐਸ) ਕੰਪਨੀ ਦੇ ਬੈਨਰ ਹੇਠ ਸੋਸ਼ਲ ਮੀਡੀਆ ਤੇ ਰੀਲੀਜ਼ ਹੋ ਚੁੱਕਾ ਹੈ। ਹਾਜ਼ਰੀ ਦੌਰਾਨ ਗਾਇਕ ਬਲਵੀਰ ਸ਼ੇਰਪੁਰੀ ਨੂੰ ਸਨਮਾਨ ਚਿੰਨ੍ਹ ਵੀ ਭੇਂਟ ਕੀਤਾ ਗਿਆ । ਇਸ ਮੌਕੇ ਗੁਰਪਾਲ ਸਿੰਘ ਇੰਡੀਅਨ ਚੈਅਰਮੈਨ ਇਪਰੂਵਮਿਟ ਕਪੂਰਥਲਾ , ਮੁੱਖ ਮਹਿਮਾਨ ਹਰਭਜਨ ਸਿੰਘ ਵਿਰਦੀ ਯੂਕੇ,ਪ੍ਰਮੋਟਰ ਰਣਧੀਰ ਧੀਰਾ,ਪ੍ਰੀਤ ਸਗੋਜਲਾ,ਡਾ ਕੁਲਵਿੰਦਰ ਸਿੰਘ ਢੋਟ ,ਪ੍ਰਮੋਟਰ ਪੰਮਾ ਮਾਲੂਪੂਰੀ, ਸ਼ਿੰਦਾ ਯੂਕੇ, ਪਰਮਿੰਦਰ ਬੰਨੂ ਸਮਾਜ ਸੇਵਕ, ਬਾਬਾ ਵਿਜੇ ਕੁਮਾਰ ਹਮੀਰਾ, ਮਨਜੀਤ ਮਾਨ ਸੂਬਾ ਪ੍ਰਧਾਨ ,ਕੁਲਵੰਤ ਸਿੰਘ ਪੱਡਾ , ਸੁਖਵਿੰਦਰ ਸਾਗਰ ਪ੍ਰੋਫੈਸਰ ਸਾਬੀ ਰਜਾਪੁਰੀ , ਬਿੱਟੂ ਕਾਂਜਲੀ ,ਅਤੇ ਹੋਰ ਵੀ ਬਹੁਤ ਲੋਕ ਮੌਜੂਦ ਸਨ।

Leave a Reply

Your email address will not be published. Required fields are marked *