ਭਾਰਤ ਦਾ 75ਵਾਂ ਗਣਤੰਤਰ ਦਿਵਸ ਭਾਰਤੀ ਅੰਬੈਂਸੀ ਰੋਮ ਵੱਲੋਂ ਰਾਜਦੂਤ ਡਾ:ਨੀਨਾ ਮਲਹੋਤਰਾ ਦੀ ਅਗਵਾਈ ਹੇਠ ਧੂਮ-ਧਾਮ ਨਾਲ ਮਨਾਇਆ

ਰੋਮ(ਦਲਵੀਰ ਕੈਂਥ)ਲੱਖਾਂ ਕੁਰਬਾਨੀਆਂ ਨਾਲ ਆਜ਼ਾਦ ਹੋਏ ਮਹਾਨ ਭਾਰਤ ਦਾ ਸੰਵਿਧਾਨ ਜਿਸ ਨੂੰ ਯੁੱਗ ਪੁਰਸ਼ ਭਾਰਤ ਰਤਨ ਡਾ:ਭੀਮ ਰਾਓ ਅੰਬੇਡਕਰ ਸਾਹਿਬ ਜੀ ਨੇ ਸੰਵਿਧਾਨ ਡਰਾਫਟ ਕਮੇਟੀ ਦੇ ਚੇਅਰਮੈਨ ਵਜੋਂ 2 ਸਾਲ 11 ਮਹੀਨੇ 18 ਦਿਨ ਵਿੱਚ ਪੂਰਾ ਕੀਤਾ।ਸੰਵਿਧਾਨ ਨੂੰ ਭਾਰਤ ਸਰਕਾਰ ਨੇ 26 ਜਨਵਰੀ 1950 ਨੂੰ ਲਾਗੂ ਕੀਤਾ ਤੇ ਇਸ ਦਿਨ ਨੂੰ ਭਾਰਤ ਦੇ ਗਣਤੰਤਰ ਦਿਵਸ ਵਜੋਂ ਮਨਾਇਆ ਜਾਂਦਾ ਹੈ।

ਇਸ ਵਾਰ ਭਾਰਤ ਦਾ 75ਵਾਂ ਗਣਤੰਤਰ ਦਿਵਸ ਦੁਨੀਆਂ ਭਰ ਵਿੱਚ ਰਹਿਣ ਬਸੇਰਾ ਕਰਦੇ ਭਾਰਤੀਆਂ ਨੇ ਬਹੁਤ ਹੀ ਸ਼ਾਨੋ ਸ਼ੋਕਤ ਨਾਲ ਮਨਾਇਆ ਤੇ ਭਾਰਤੀ ਅੰਬੈਂਸੀ ਰੋਮ ਵਿਖੇ ਵੀ ਸਤਿਕਾਰਤ ਮੈਡਮ ਡਾ:ਨੀਨਾ ਮਲਹੋਤਰਾ ਰਾਜਦੂਤ ਦੀ ਅਗਵਾਈ ਵਿੱਚ ਭਾਰਤੀ ਭਾਈਚਾਰੇ ਨੇ ਰਲ-ਮਿਲ ਮਨਾਇਆ।

ਭਾਰਤ ਦੇ ਰਾਸ਼ਟਰੀ ਝੰਡੇ ਤਿਰੰਗੇ ਨੂੰ ਲਹਿਰਾਉਣ ਦੀ ਰਸਮ ਡਾ:ਨੀਨਾ ਮਲਹੋਤਰਾ ਨੇ ਅਦਾ ਕਰਨ ਤੋਂ ਬਆਦ ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਰਾਸ਼ਟਰ ਦੇ ਨਾਮ ਸੰਦੇਸ਼ ਪੜ੍ਹਕੇ ਸੁਣਾਇਆ।ਇਸ ਮੌਕੇ ਡਾਕਟਰ ਨੀਨਾ ਮਲਹੋਤਰਾ ਨੇ ਗਣਤੰਤਰ ਦਿਵਸ ਸਮਾਰੋਹ ਵਿੱਚ ਹਾਜ਼ਰੀਨ ਭਾਰਤ ਪ੍ਰੇਮੀਆਂ ਨੂੰ ਦੇਸ਼ ਦੀ ਉੱਨਤੀ ਲਈ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਭਾਰਤ ਦੁਨੀਆਂ ਵਿੱਚ ਵਿਲੱਖਣ ਸਥਾਨ ਰੱਖਦਾ ਹੈ ਆਓ ਸਾਰੇ ਇਸ ਨੂੰ ਹੋਰ ਅੱਗੇ ਲੈ ਚੱਲੀਏ।ਤੁਹਾਨੂੰ ਸਭ ਨੂੰ ਮੁਬਾਰਕਬਾਦ ਹੈ ਕਿ ਭਾਰਤ ਦੇ 75ਵੇਂ ਗਣਤੰਤਰ ਦਿਵਸ ਵਿੱਚ ਸ਼ਰੀਕ ਹੋ ਵਿਦੇਸ਼ੀ ਧਰਤੀ ਤੇ ਦੇਸ਼ ਦਾ ਨਾਨ ਚਮਕਾ ਰਹੇ ਹੋ।

ਇਸ ਮੌਕੇ ਬਹੁ ਗਿਣਤੀ ਭਾਰਤੀਆਂ ਨੇ ਸ਼ਮੂਲੀਅਤ ਕੀਤੀ ਜਿਸ ਦਾ ਅੰਬੈਂਸੀ ਸਟਾਫ ਵੱਲੋ ਨਿੱਘਾ ਸਵਾਗਤ ਕੀਤਾ ਗਿਆ।ਆਏ ਮਹਿਮਾਨਾਂ ਨੇ ਇਸ ਮੌਕੇ ਭਾਰਤੀ ਖਾਣੇ ਦਾ ਵੀ ਲੁਤਫ ਲਿਆ।

Leave a Reply

Your email address will not be published. Required fields are marked *