ਇਟਲੀ ਦੇ ਇੱਕ ਠੱਗ ਏਜੰਟ ਨੇ ਪੰਜਾਬ ਦੇ ਭੋਲੇ-ਭਾਲੇ ਨੌਜਵਾਨਾਂ ਨਾਲ ਇਟਲੀ ਦੇ ਵਰਕ ਪਰਮਿੰਟ ਦੇ ਨਾਮ ਮਾਰੀ ਕਰੋੜਾਂ ਰੁਪੲੈ ਦੀ ਠੱਗੀ ,ਮਿਲੇ ਨਕਲੀ ਪੇਪਰਾਂ ਮਿਲਣ ਕਾਰਨ ਨੌਜਵਾਨ ਹੋਏ ਰੋਣ ਹਾਕੇ

Italy (ਦਲਵੀਰ ਕੈਂਥ)ਇਟਲੀ ਯੂਰਪ ਦਾ ਅਜਿਹਾ ਦੇਸ਼ ਹੈ ਜਿਹੜਾ ਭਾਰਤੀਆਂ ਦਾ ਮਹਿਬੂਬ ਦੇਸ਼ ਹੋਣ ਦੇ ਨਾਲ -ਨਾਲ ਯੂਰਪ ਵਿੱਚ ਦਾਖਲ ਹੋਣ ਦਾ ਮੁੱਖ ਦੁਆਰ ਹੈ ਜਿਸ ਰਾਹੀਂ ਲੋਕ ਯੂਰਪੀਅਨ ਦੇਸ਼ਾਂ ਤੋਂ ਇਲਾਵਾ ਇੰਗਲੈਂਡ ,ਕੈਨੇਡਾ ਤੇ ਅਮਰੀਕਾ ਵੀ ਪਹੁੰਚਣ ਵਿੱਚ ਕਾਮਯਾਬ ਹੁੰਦੇ ਹਨ ਪਰ ਇਸ ਦੇ ਨਾਲ ਹੀ ਇਟਲੀ ਆਉਣ ਦੇ ਚਾਹਵਾਨ ਨੌਜਵਾਨ ਸਭ ਤੋਂ ਵੱਧ ਠੱਗੀ ਦਾ ਸਿ਼ਕਾਰ ਵੀ ਇਟਲੀ ਆਉਣ ਦੇ ਨਾਮ ਉੱਤੇ ਹੀ ਹੁੰਦੇ ਹਨ ।ਇਟਲੀ ਦੇ ਕਈ ਅਖੌਤੀ ਠੱਗ ਏਜੰਟ ਹਰ ਸਾਲ ਜਦੋਂ ਇਟਲੀ ਦੇ ਪੇਪਰ ਖੁੱਲਦੇ ਹਨ ਤਾਂ ਲੋਕਾਂ ਦੀ ਦੋਨਾਂ ਹੱਥਾਂ ਨਾਲ ਲੁੱਟ ਕਰਕੇ ਰਫ਼ੂ ਚੱਕਰ ਹੋ ਜਾਂਦੇ ਹਨ ਤੇ ਵਿਚਾਰੇ ਲੁੱਟ ਹੋਏ ਨੌਜਵਾਨਾਂ ਨੂੰ ਆਪਣੇ ਨਾਲ ਹੋਈ ਲੁੱਟ ਦਾ ਉਂਦੋ ਪਤਾ ਲਗਦਾ ਹੈ

ਜਦੋਂ ਠੱਗ ਏਜੰਟ ਛੂਅ ਮੰਤਰ ਹੋ ਜਾਂਦਾ ਹੈ।ਇਟਲੀ ਦੇ ਨਾਮ ਉਪੱਰ ਹਾਲ ਹੀ ਵਿੱਚ ਪੰਜਾਬ ਦੇ ਭੋਲੇ ਭਾਲੇ ਨੌਜਵਾਨਾਂ ਨਾਲ ਕਰੋੜਾਂ ਦੀ ਇਟਲੀ ਦੇ ਇੱਕ ਠੱਗ ਏਜੰਟ ਵੱਲੋਂ ਠੱਗੀ ਮਾਰਨ ਦਾ ਮਾਮਲਾ ਦੇਖਣ ਨੂੰ ਮਿਲ ਰਿਹਾ ਹੈ।ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਕੋਲ ਪਹੁੰਚੀ ਐਫ,ਆਰ,ਆਰ ਨੰਬਰ 0004 ਥਾਣਾ ਫਤਿਹਗੜ੍ਹ ਸਾਹਿਬ ਅਨੁਸਾਰ ਇਟਲੀ ਰਹਿਣ ਬਸੇਰਾ ਕਰਦੇ ਕਥਿਤ ਦੋਸ਼ੀ ਜਸਦੇਵ ਸਿੰਘ ਢੀਂਡਸਾ ਉਰਫ਼ ਭੋਲਾ ਇਟਲੀ ਵਾਲਾ ਪੁੱਤਰ ਅਜਮੇਰ ਸਿੰਘ ਢੀਂਡਸਾ ਵਾਸੀ ਮਕਾਨ ਨੰਬਰ 2064 ਸੈਕਟਰ 66 ,ਐਸ ਏ ਐਸ ਨਗਰ ਹਾਲ ਵਾਸੀ ਚੁੰਨੀ ਰੋਡ ਸ਼ਮਸ਼ੇਰ ਨਗਰ ਫਤਿਹਗੜ੍ਹ ਸਾਹਿਬ ਨੇ ਆਪਣੇ ਸਾਥੀਆਂ ਨਾਲ ਰਲ ਪੰਜਾਬ ਦੇ ਬੇਰੁਜਗਾਰ ਮਜ਼ਬੂਰ ਨੌਜਵਾਨਾਂ ਨੂੰ ਆਪਣੀ ਠੱਗੀ ਦਾ ਸਿ਼ਕਾਰ ਬਣਾਇਆ ਹੈ।

ਇਟਲੀ ਵਾਲੇ ਭੋਲੇ ਦੇ ਨਾਮ ਤੋਂ ਜਾਣੇ ਜਾਂਦੇ ਸਖਸ ਨੇ ਸੰਨ 2023 ਵਿੱਚ ਪੰਜਾਬ ਦੇ ਜਿ਼ਲ੍ਹਾ ਲੁਧਿਆਣਾ ਦੇ ਰਾਜਵਿੰਦਰ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਮਕਾਨ ਨੰ:3750,ਗਲੀ ਨੰਬਰ 8,ਬਾਬਾ ਦੀਪ ਸਿੰਘ ਨਗਰ ਸਾਹਮ੍ਹਣੇ ਟਰਾਂਸਪੋਰਟ ਨਗਰ ਲੁਧਿਆਣਾ ਦੇ ਰਿਸ਼ਤੇਦਾਰਾਂ ਤੋਂ ਇਟਲੀ ਦੇ ਵਰਕ ਪਰਮਿੰਟ ਵਾਲੇ ਪੇਪਰ ਦੇਣ ਲਈ 34 ਲੱਖ ਰੁਪੲੈ ਲੈਕੇ ਨਕਲੀ ਪੇਪਰ ਦੇ ਦਿੱਤੇ।ਇਸ ਤਰ੍ਹਾਂ ਹੀ ਭੋਲੇ ਇਟਲੀ ਵਾਲੇ ਨੇ ਸੁਖਵਿੰਦਰ ਸਿੰਘ ਤੋਂ 7 ਲੱਖ,ਗੁਰਪ੍ਰਕਾਸ਼ ਸਿੰਘ ਤੋਂ 5 ਲੱਖ,ਸੰਦੀਪ ਸਿੰਘ ਤੋਂ 8 ਲੱਖ,ਬਖਸੀਸ ਸਿੰਘ ਤੋਂ 13 ਲੱਖ,ਲਵਪ੍ਰੀਤ ਸਿੰਘ ਤੋਂ 13 ਲੱਖ, ਇੰਦਰਪ੍ਰੀਤ ਸਿੰਘ 8 ਲੱਖ ,ਪਿੰਡ ਸਾਹਨੇਵਾਲ ਦੇ ਕਿਸਾਨ ਤੋਂ 11 ਲੱਖ ,ਪਿੰਡ ਗਿੱਲ ਵਾਸੀ ਤੋਂ 13 ਲੱਖ ,ਮਨਿੰਦਰ ਕੁਮਾਰ ਆਦਿ ਤੋਂ 8 ਲੱਖ ਇਟਲੀ ਦੇ ਪੇਪਰਾਂ ਦੇ ਨਾਮ ਉੱਤੇ ਠੱਗ ਲਏ ।

ਇਸ ਠੱਗੀ ਸੰਬਧੀ ਬੇਸ਼ੱਕ ਕਿ ਪੀੜਤ ਨੌਜਵਾਨਾਂ ਨੇ ਸੰਬਧਤ ਥਾਣਿਆਂ ਵਿੱਚ ਆਪਣੇ ਨਾਲ ਜਸਦੇਵ ਸਿੰਘ ਢੀਂਡਸਾ ਵੱਲੋਂ ਕੀਤੀ 420 ਦੀ ਰਿਪੋਰਟ ਵੀ ਦਰਜ ਕਰਵਾ ਦਿੱਤੀ ਹੈ ਤੇ ਪੁਲਸ ਬਹੁਤ ਹੀ ਬਾਰੀਕੀ ਨਾਲ ਸਾਰੇ ਮਾਮਲੇ ਦੀ ਪੁਣਛਾਣ ਵੀ ਕਰ ਰਹੀ ਹੈ ਪਰ ਹੁਣ ਤੱਕ ਭੋਲੇ ਇਟਲੀ ਵਾਲੇ ਦੀ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਕਿ ਉਹ ਇਟਲੀ ਹੈ ਜਾਂ ਭਾਰਤ ਕਿਉਂਕਿ ਭੋਲੇ ਨੇ ਠੱਗੀ ਦੇ ਸਾਰੇ ਰੁਪੲੈ ਆਪ ਹੀ ਭਾਰਤ ਜਾਕੇ ਹੱਥੀ ਲਏ ਜਿਸ ਦੀਆਂ ਕੁਝ ਵੀਡਿਓ ਵੀ ਪ੍ਰੈੱਸ ਕਲੱਬ ਨੂੰ ਮਿਲੀਆਂ ਹਨ ਜਿਸ ਵਿੱਚ ਭੋਲਾ ਇਟਲੀ ਵਾਲਾ ਕੈਸ਼ ਲੈਂਦਾ ਦਿਖਾਈ ਦੇ ਰਿਹਾ ਹੈ ਇਟਲੀ ਵਿੱਚ ਵੀ ਜਿਹਨਾਂ ਕੋਲੋ ਭੋਲੇ ਨੇ ਹਜ਼ਾਰਾ ਯੂਰੋ ਲਏ ਉਸ ਦੀ ਵੀਡਿਓ ਵੀ ਸਾਹਮਣ੍ਹੇ ਆਈ ਹੈ।

ਰਾਜਵਿੰਦਰ ਸਿੰਘ ਨੇ ਪੁਲਸ ਨੂੰ ਕੀਤੀ ਸਿ਼ਕਾਇਤ ਵਿੱਚ ਕਿਹਾ ਕਿ ਉਸ ਦੀ ਭੈਣ ਇਟਲੀ ਰਹਿੰਦੀ ਹੈ ਜਿਸ ਦੀ ਸੱਸ ਪਰਮਿੰਦਰ ਕੌਰ ਜਿਸ ਨੇ ਉਸ ਨੂੰ ਜਸਦੇਵ ਸਿੰਘ ਢੀਂਡਸਾ ਦਾ ਨੰਬਰ ਦਿੱਤਾ ਉਸ ਪਰਮਿੰਦਰ ਕੌਰ ਨਾਲ ਜਦੋਂ ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਵੱਲੋਂ ਸੰਪਰਕ ਕੀਤਾ ਗਿਆ ਤਾਂ ਉਸ ਨੇ ਕਿਹਾ ਕਿ ਉਹਨਾਂ ਦਾ ਇਟਲੀ ਵਿੱਚ ਖਾਣੇ ਦੀ ਸਪਲਾਈ ਦਾ ਕਾਰੋਬਾਰ ਹੈ ਤੇ ਭੋਲਾ ਉਹਨਾਂ ਕੋਲ ਅਕਸਰ ਆਉਂਦਾ ਜਾਂਦਾ ਸੀ ਉਸ ਨੇ ਇਟਲੀ ਦਿਨ ਪਰਮਿੰਦਰ ਕੌਰ ਨੂੰ ਦੱਸਿਆ ਕਿ ਉਹ ਇਟਲੀ ਦੇ ਪੱਕੇ ਪੇਪਰ ਵੀ ਭਰਦਾ ਫਿਰ ਕੀ ਸੀ ਵਿਚਾਰੀ ਪਰਮਿੰਦਰ ਕੌਰ ਭੋਲੇ ਦੀਆਂ ਗੱਲਾਂ ਵਿੱਚ ਆ ਗਈ ਤੇ ਉਸ ਨੇ ਆਪਣੇ ਰਿਸ਼ਤੇਦਾਰਾਂ ਨੂੰ ਭੋਲੇ ਦਾ ਨੰਬਰ ਦੇ ਦਿੱਤਾ ਪਰ ਪਰਮਿੰਦਰ ਕੌਰ ਨੇ ਇੱਕ ਪੈਸਾ ਵੀ ਨਹੀਂ ਲਿਆ ਕਿਸੇ ਕੋਲੋ ਤੇ ਇਸ ਹੋਈ ਠੱਗੀ ਦਾ ਉਸ ਨੂੰ ਬੇਹੱਦ ਅਫ਼ਸੋਸ ਹੈ।ਦੂਜੇ ਪਾਸੇ ਲੁੱਟ ਦਾ ਸਿ਼ਕਾਰ ਹੋਏ ਲੋਕ ਰੋਣ ਹਾਕੇ ਹੋ ਜਸਦੇਸ ਸਿੰਘ ਢੀਂਡਸਾ ਨੂੰ ਲੱਭ ਰਹੇ ਹਨ ਉਸ ਦੇ ਘਰ ਅੱਗੇ ਧਰਨਾ ਦੇ ਰਹੀ ਹੈ ਜਿਸ ਵਿੱਚ ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਵੀ ਲੁੱਟ ਹੋਏ ਨੌਜਵਾਨਾਂ ਨੂੰ ਹੱਕ ਲੈਕੇ ਦੇਣ ਲਈ ਸੜਕਾਂ ਉਪੱਰ ਉੱਤਰੀਆਂ ਹਨ ।ਜਸਦੇਵ ਸਿੰਘ ਢੀਂਡਸਾ ਉਸ ਇਲਾਕੇ ਨਾਲ ਸੰਬਧਤ ਹੈ

ਜਿਸ ਨੂੰ ਗੁਰੂ ਸਾਹਿਬ ਦੀ ਧਰਤੀ ਕਿਹਾ ਜਾਂਦਾ ਹੈ ਇਸ ਧਰਤੀ ਦੇ ਬੰਦੇ ਨੇ ਪੰਜਾਬ ਦੇ ਲੋਕਾਂ ਤੋਂ ਕਰੋੜਾਂ ਰੁਪੲੈ ਠੱਗਿਆ ਇਹ ਗੱਲ ਜਦੋਂ ਇਟਲੀ ਦੀ ਪੰਜਾਬਣ ਪਿੰਦਰਜੀਤ ਕੌਰ ਨੂੰ ਪਤਾ ਲੱਗੀ ਤਾਂ ਉਸ ਤੋਂ ਵੀ ਰਿਹਾ ਨਾ ਗਿਆ ਕਿ ਇਹ ਬੰਦਾ ਇਟਲੀ ਦੇ ਪੰਜਾਬੀਆਂ ਨੂੰ ਬਦਨਾਮ ਕਰ ਰਿਹਾ ਹੈ ਇਸ ਗੱਲ ਤੋਂ ਦੁੱਖੀ ਪਿੰਦਰਜੀਤ ਕੌਰ ਨੇ ਇਟਲੀ ਦੀ ਪੁਲਸ ਕੋਲ ਵੀ ਜਸਦੇਵ ਸਿੰਘ ਢੀਂਡਸਾ ਦੀ ਇਸ ਸਾਰੀ ਠੱਗੀ ਦੀ ਐਫ਼,ਆਈ,ਆਰ ਦਰਜ ਕਰਵਾ ਦਿੱਤੀ ਹੈ ਹੁਣ ਜਸਦੇਵ ਸਿੰਘ ਢੀਂਡਸਾ ਉਰਫ਼ ਭੋਲੇ ਇਟਲੀ ਵਾਲੇ ਨੂੰ ਦੋਨਾਂ ਦੇਸ਼ਾਂ ਦੀ ਪੁਲਸ ਲੱਭ ਰਹੀ ਹੈ ਕੌਣ ਇਸ ਤੀਸ ਮਾਰ ਖਾਂ ਨੂੰ ਫੜ੍ਹਦਾ ਇਹ ਹੁਣ ਸਮਾਂ ਹੀ ਦੱਸੇਗਾ ਪਰ ਲੁੱਟ ਦਾ ਸਿ਼ਕਾਰ ਨੌਜਵਾਨਾਂ ਦਾ ਦਰਦ ਬਿਆਨ ਕਰਨਾ ਬਹੁਤ ਔਖਾਂ ਹੈ।

ਲੁੱਟ ਦੇ ਸ਼ਿਕਾਰ ਨੌਜਵਾਨਾਂ ਵੱਲੋਂ ਜਗਦੇਵ ਸਿੰਘ ਢੀਂਡਸਾ ਉਰਫ ਭੋਲ਼ਾ ਇਟਲੀ ਵਾਲਾ ਦੀ ਭੇਜੀ ਤਸਵੀਰ

Leave a Reply

Your email address will not be published. Required fields are marked *