ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗਾਇਕ ਬਲਵੀਰ ਸ਼ੇਰਪੁਰੀ ਨਵੇਂ ਟਰੈਕ ਨਾਲ ਜਲਦ ਹਾਜ਼ਰ, ਰਣਧੀਰ ਧੀਰਾ

ਜਲੰਧਰ, 12 ਫਰਵਰੀ (ਰਾਜ ਹਰੀਕੇ) ਪੰਜਾਬ ਦੀ ਕਿਸਾਨੀ,ਨੌਜਵਾਨੀ ਅਤੇ ਹਰੇਕ ਮੁੱਦੇ ਨੂੰ ਟਰੈਕ ਰਾਹੀਂ ਲੋਕਾਂ ਨਾਲ ਸਾਂਝੇ ਕਰਨ ਵਾਲੇ ਚਰਚਿਤ ਇੰਟਰਨੈਸ਼ਨਲ ਵਾਤਾਵਰਨ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ (647) ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ, ਪਰਸ਼ੋਤਮ ਦਾਦਰਾ ਦੀ ਪੇਸ਼ਕਾਰੀ ਅਤੇ ਫੋਕ ਫਿਊਜਨ ਕੰਪਨੀ ਦੇ ਬੈਨਰ ਹੇਠ ਨਵੇਂ ਟਰੈਕ (ਕਾਂਸ਼ੀ ਵਾਲਿਆਂ)ਨਾਲ ਜਲਦ ਸੰਗਤਾਂ ਦੇ ਰੁਬਰੂ ਹੋਣਗੇ।

ਜਾਣਕਾਰੀ ਅਨੁਸਾਰ ਪ੍ਰਸਿੱਧ ਪ੍ਰਮੋਟਰ ਅਤੇ ਕੰਪਨੀ ਪ੍ਰੋਡਿਊਸਰ ਰਣਧੀਰ ਧੀਰਾ ਨੇ ਦੱਸਿਆ ਕਿ ਇਸ ਟਰੈਕ ਨੂੰ ਗਾਇਕ ਨੇ ਬਹੁਤ ਹੀ ਬਲੰਦ ਆਵਾਜ਼ ਵਿੱਚ ਗਾਇਆ ਅਤੇ ਬਾਕਾਮਾਲ ਲਿਖਿਆ,ਰੱਖੀ ਮੇਹਰ ਦੀ ਨਜ਼ਰ ਕਾਂਸ਼ੀ ਵਾਲਿਆਂ ਸਾਰੇ ਸੰਸਾਰ ਉੱਤੇ।

ਇਸ ਟਰੈਕ ਨੂੰ ਮਿਊਜ਼ਿਕ ਨਾਲ ਸ਼ਿੰਗਾਰਿਆ ਹੈ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਨੇ। ਇਸ ਦਾ ਵੀਡੀਓ ਦੁਬਈ (ਯੂ ਏ ਈ), ਡੇਰਾ ਸੰਤ ਸੀਤਲ ਦਾਸ ਜੀ ਬੋਹਣ ਪੱਟੀ ਹੁਸ਼ਿਆਰਪੁਰ , ਡੇਰਾ ਸਚਖੰਡ ਬੱਲਾਂ ਵਿਖੇ ਸੰਤ ਨਿਰੰਜਨ ਦਾਸ ਜੀ ਦੇ ਆਸ਼ੀਰਵਾਦ ਅਤੇ ਬਲਵਿੰਦਰ ਰਾਮ ਦੁਬਈ ਦੇ ਵਿਸ਼ੇਸ਼ ਸਹਿਯੋਗ ਨਾਲ ਹੋਇਆ ਹੈ।

Leave a Reply

Your email address will not be published. Required fields are marked *