ਡਾ ਆਨੰਦ ਦਾ ਜੈਪੁਰ ਵਿਚ ਯੂ ਈ ਐਮ ਯੂਨੀਵਰਸਿਟੀ ਦੁਆਰਾ ਡਾਕਟਰ ਆਫ ਫਿਲਾਸਫੀ ਅਨਾਰਿਸ ਕਾਜਾ [HONORIS CAUSA ] ਡਿਗਰੀ ਨਾਲ ਸਨਮਾਨ

ਜੈਪੁਰ ਵਿਚ ਸਥਿਤ ਯੂਨੀਵਰਸਿਟੀ ਆਫ ਇੰਜੀਨੀਰਿੰਗ ਅਤੇ ਮੈਨੇਜਮੈਂਟ ਦੀ ਤਰਫੋਂ 9th ਕੋਨਵੋਕੈਸ਼ਨ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਸ਼. ਕਪਿਲ ਗਰਗ, Ex DGP , ਰਾਜਸਥਾਨ ਬਤੌਰ ਮੁਖ ਮਹਿਮਾਨ ਸ਼ਾਮਿਲ ਹੋਏ. ਇਸ ਅਵਸਰ ਤੇ ਵਿਸ਼ਵ ਕਵੀ ਡਾ ਜਰਨੈਲ ਸਿੰਘ ਆਨੰਦ ਨੂੰ ਵਿਸ਼ੇਸ਼ ਮਹਿਮਾਨ ਦੇ ਤੋਰ ਤੇ ਆਮੰਤ੍ਰਿਤ ਕੀਤਾ ਗਿਆ ਅਤੇ ਓਹਨਾ ਨੂੰ ਯੂਨੀਵਰਸਿਟੀ ਦੀ ਤਰਫੋਂ ਓਹਨਾ ਦੇ ਵਿਸ਼ਵ ਸਾਹਿਤ ਅਤੇ ਕਾਵ ਦੇ ਖੇਤਰ ਵਿਚ ਵਿਸ਼ੇਸ ਯੋਗਦਾਨ ਨੂੰ ਮੁਖ ਰੱਖਦਿਆਂ ਡਾਕਟਰੇਟ ਦੀ ਉਪਾਧੀ [ ਆੰਰਿਸ ਕਾਜ਼ਾ ] ਨਾਲ ਸਨਮਾਨਿਤ ਕੀਤਾ ਗਿਆ. ਇਸ ਅਵਸਰ ਤੇ ਡਾ ਅਜੈ ਦੱਤਾ, ਮੈਨੇਜਿੰਗ ਡਾਇਰੈਕਟਰ, ਡਾਟਾ ਗਰੁੱਪ ਆਫ ਇੰਡਸਟਰੀਜ਼ ਵੀ ਵਿਸ਼ੇਸ਼ ਮਹਿਮਾਨ ਦੇ ਤੋਰ ਤੇ ਸ਼ਾਮਿਲ ਹੋਏ ਅਤੇ ਡਾਕਟਰੇਟ ਦੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ .

ਇਸ ਅਵਸਰ ਤੇ ਧੰਨਵਾਦ ਦੇ ਸ਼ਬਦ ਬੋਲਦਿਆਂ ਡਾ ਆਨੰਦ ਨੇ ਯੂਨੀਵਰਸਿਟੀ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਬੇਸ਼ੱਕ ਇਹ ਜ਼ਰੂਰੀ ਹੈ ਕਿ ਸਾਡੇ ਨੌਜਵਾਨ ਬਹੁਤ ਕਮਾਲ ਦੇ ਪ੍ਰੋਫੈਸ਼ਨਲ ਬਣ ਕੇ ਸਮਾਜ ਵਿਚ ਵਿਚਰਣ, ਪਰ ਸਾਹਿਤ ਇਹ ਯਕੀਨੀ ਬਣਾਉਂਦਾ ਹੈ ਕਿ ਉਹ ਬਹੁਤ ਖੂਬਸੂਰਤ ਇਨਸਾਨ ਵੀ ਬਣਨ. ਕਿਓਂ ਕਿ ਵਿਦਿਆ ਦਾ ਅਸਲੀ ਮੰਤਵ ਮਹਿਜ਼ survival [ਹੋਂਦਵਾਦ] ਤੋਂ ਉਤਾਂਹ ਉੱਠ ਕੇ ਇਕ ਬੇਹਤਰ ਜ਼ਿੰਦਗੀ ਦੀ ਕਾਮਨਾ ਕਰਨਾ ਵੀ ਹੈ ਅਤੇ ਮਨੁੱਖ ਨੂੰ ਇਸ ਕਾਬਿਲ ਬਣਾਓਣਾ ਤਾਂ ਕਿ ਉਹ ਕਾਇਨਾਤ ਦੇ ਸਿਸਟਮ ਵਿਚ ਇਕ ਬੇਹਤਰ ਕੜੀ ਬਣ ਕੇ ਕਮ ਕਰ ਸਕੇ. ਸਾਡਾ ਮੁਖ ਮਕਸਦ ਕਾਮਯਾਬ ਮਨੁੱਖ ਤੋਂ ਵੀ ਜ਼ਿਆਦਾ ਅੱਛੇ ਇਨਸਾਨ ਪੈਦਾ ਕਰਨਾ ਹੋਣਾ ਚਾਹੀਦਾ ਹੈ

ਜਰਨੈਲ ਸਿੰਘ ਆਨੰਦ ਪੰਜਾਬ ਚੰਡੀਗੜ੍ਹ ਦੇ ਰਹਿਣ ਵਾਲੇ ਵਿਸ਼ਵ ਕਵੀ ਹਨ ਜਿਨ੍ਹਾਂ ਨੇ ਅੰਗਰੇਜ਼ੀ ਸਾਹਿਤ ਵਿਚ 161 ਪੁਸਤਕਾਂ ਦੀ ਰਚਨਾ ਕੀਤੀ ਹੈ. ਸਰਬੀਆ ਵਿਚ ਓਹਨਾ ਨੂੰ ਚਾਰਟਰ ਆਫ ਮੋਰਵਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਅਤੇ ਉਹ ਭਾਰਤ ਦੇ ਇਕੱਲੇ ਕਵੀ ਹਨ ਜਿਨ੍ਹਾਂ ਦਾ ਨਾਮ ਸਰਬੀਆ ਵਿਚ ਪੋਇਟ੍ਸ ਰਾਕ ਤੇ ਉਕਰਿਆ ਗਿਆ ਡਾ ਆਨੰਦ ਨੇ 9 ਮਹਾਕਾਵ ਲਿਖੇ ਹਨ ਤੇ ਓਹਨਾ ਦੀ ਰਚਨਾ Lustus ਵਿਸ਼ਵ ਦੀ ਮਹਾਨ ਰਚਨਾ ਮੰਨੀ ਜਾਂਦੀ ਹੈ ਅਤੇ ਡਾ ਆਨੰਦ ਨੂੰ ਡੇਨਿਯਲ ਡੀਫੋ ਦੀ ਤਰਾਂ ਅਜੇ ਦੇ ਯੁਗ ਦਾ ਸਭ ਤੋਂ ਮਹਾਨ satirist [ਵਿਅੰਗਕਾਰ] ਗਰਦਾਨਿਆ ਗਿਆ ਹੈ .

Leave a Reply

Your email address will not be published. Required fields are marked *