ਮਹਾਨ ਖਾਲਸਾ ਪੰਥ ਦੀ ਚੜ੍ਹਦੀ ਕਲਾ ਦੀਆਂ ਬਾਤਾਂ ਪਾਵੇਗਾ 14 ਅਪ੍ਰੈਲ ਨੂੰ ਪੁਨਤੀਨੀਆਂ ਦੀ ਧਰਤੀ ਉਪੱਰ ਸਜ ਰਿਹਾ ਵਿਸ਼ਾਲ ਨਗਰ ਕੀਰਤਨ

ਰੋਮ(ਕੈਂਥ)ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਤੇ ਸਿੱਖੀ ਸਿਧਾਂਤ,ਸਿੱਖੀ ਜੀਵਨ ,ਸਿੱਖੀ ਫਰਜ਼ਾਂ ਦੀਆਂ ਬਾਤਾਂ ਪਾਉਂਦੇ ਵਿਸ਼ਾਲ ਧਾਰਮਿਕ ਸਮਾਗਮ ,ਗੁਰਬਾਣੀ ਕੀਰਤਨ ਸਮਾਰੋਹ ਤੇ ਨਗਰ ਕੀਰਤਨ ਜਿੱਥੇ ਭਾਰਤ ਦੀ ਧਰਤੀ ਉਪੱਰ ਸਜਾਏ ਜਾਂਦੇ ਹਨ

ਉੱਥੇ ਦੁਨੀਆਂ ਦੇ ਚੱਪੇ-ਚੱਪੇ ਵਿੱਚ ਰਹਿਣ ਬਸੇਰਾ ਕਰਦੀ ਸਿੱਖ ਸੰਗਤ ਮਹਾਨ ਸਿੱਖ ਧਰਮ ਨੂੰ ਸਮਰਪਿਤ ਅਜਿਹੇ ਸਮਾਗਮ ਕਰਵਾਉਂਦੀ ਹੋਈ ਵਿਦੇਸ਼ਾਂ ਵਿੱਚ ਸਿੱਖੀ ਦੇ ਬੂਟੇ ਨੂੰ ਪ੍ਰਫੁਲੱਤ ਕਰਨ ਵਿੱਚ ਵੱਡਮੁੱਲਾ ਯੋਗਦਾਨ ਪਾ ਰਹੀ ਹੈ ਅਜਿਹੇ ਹੀ ਕਾਰਜਾਂ ਵਿੱਚ ਮੋਹਰੀ ਹੈ ਇਟਲੀ ਦੇ ਲਾਸੀਓ ਸੂਬੇ ਦਾ ਪ੍ਰਸਿੱਧ ਗੁਰਦੁਆਰਾ ਸਾਹਿਬ ਸਿੰਘ ਸਭਾ ਮਿਲੀਆਰਾ ਨੰਬਰ 47 ਪੁਨਤੀਨੀਆਂ (ਲਾਤੀਨਾ) ਇਸ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਮਹਾਨ ਸਿੱਖ ਧਰਮ ਨਾਲ ਸਬੰਧਤ ਸਮਾਗਮਾਂ ਨੂੰ ਨਿਰੰਤਰ ਕਰਵਾਉਂਦੀ ਹੀ ਰਹਿੰਦੀ ਹੈ।

ਗੁਰਦੁਆਰਾ ਸਾਹਿਬ ਵੱਲੋਂ ਖਾਲਸੇ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 14 ਅਪ੍ਰੈਲ ਦਿਨ ਐਤਵਾਰ 2024 ਨੂੰ ਦੁਪਿਹਰ ਇੱਕ ਵਜੇ ਸਜਾਇਆ ਜਾ ਰਿਹਾ ਹੈ ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ,ਢਾਡੀ,ਕੀਰਤਨੀਏ ਤੇ ਕਥਾ ਵਾਚਕ ਗੁਰੂ ਸਾਹਿਬ ਦੇ ਦਰਬਾਰ ਵਿੱਚ ਭਰਵੀਂ ਹਾਜ਼ਰੀ ਲੁਆਉਣਗੇ।

ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮੁੱਚੀਆਂ ਸੰਗਤਾਂ ਨੂੰ ਇਸ ਮਹਾਨ ਦਿਵਸ ਵਿੱਚ ਹੁੰਮ-ਹੁੰਮਾ ਕੇ ਪਹੁੰਚਣ ਦੀ ਅਪੀਲ ਕੀਤੀ ਹੈ।

Leave a Reply

Your email address will not be published. Required fields are marked *