(ਰੱਖੀਂ ਮੇਹਰ ਦੀ ਨਜ਼ਰ ਕਾਂਸ਼ੀ ਵਾਲਿਆ)ਪ੍ਰਸਿੱਧ ਗਾਇਕ ਬਲਵੀਰ ਸ਼ੇਰਪੁਰੀ ਦਾ ਨਵਾਂ ਟਰੈਕ ਰੀਲੀਜ਼,ਰਣਧੀਰ ਧੀਰਾ

ਕਪੂਰਥਲਾ, 16 ਫਰਵਰੀ (ਰਾਜ ਹਰੀਕੇ) ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ (647) ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ, ਪਰਸ਼ੋਤਮ ਦਾਦਰਾ ਦੀ ਪੇਸ਼ਕਾਰੀ ਅਤੇ ਫੋਕ ਫਿਊਜਨ ਕੰਪਨੀ ਦੇ ਬੈਨਰ ਹੇਠ ਲੋਕ ਗਾਇਕ ਬਲਵੀਰ ਸ਼ੇਰਪੁਰੀ ਦਾ ਨਵਾਂ ਧਾਰਮਿਕ ਟਰੈਕ (ਕਾਂਸ਼ੀ ਵਾਲਿਆਂ) ਸੋਸ਼ਲ ਮੀਡੀਆ ਯੂਟਿਊਬ ਵੱਖ ਵੱਖ ਚੈਨਲਾਂ ਤੇ ਰੀਲੀਜ਼ ਹੋ ਚੁੱਕਾ ਹੈ।

ਇਸ ਟਰੈਕ ਨੂੰ ਗਾਇਕ ਨੇ ਮਿੱਠੀ ਤੇ ਬੁਲੰਦ ਆਵਾਜ਼ ਵਿੱਚ ਗਾਇਆ ਹੈ। ਇਸ ਟਰੈਕ ਦੇ ਬੋਲ ਵੀ ਗਾਇਕ ਨੇ ਬਾਕਮਾਲ ਲਿਖੇ ਹਨ। ਰੱਖੀਂ ਮੇਹਰ ਦੀ ਨਜ਼ਰ ਕਾਂਸ਼ੀ ਵਾਲਿਆਂ ਸਾਰੇ ਸੰਸਾਰ ਉੱਤੇ,ਜੋ ਮਨ ਨੂੰ ਸਕੂਨ ਅਤੇ ਸਮਾਜ ਭਲਾਈ, ਇਕਜੁੱਟਤਾ ਦਾ ਸੁਨੇਹਾ ਦਿੰਦੇ ਹਨ। ਬਲਵਿੰਦਰ ਰਾਮ ਬਸਪਾ ਯੂਨਿਟ ਦੁਬਈ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਸਾਲਾਨਾ ਮੇਲੇ ਦੌਰਾਨ ਪੋਸਟਰ ਪ੍ਰਮੋਸਨ ਕਰਦਿਆਂ ਕੰਪਨੀ ਪ੍ਰੋਡਿਊਸਰ ਰਣਧੀਰ ਧੀਰਾ,ਮੇਲਾ ਕਮੇਟੀ ਧੂਣੇ ਵਾਲੀ ਸਰਕਾਰ ਅਤੇ ਸਮੂਹ ਸੰਗਤਾਂ ਵਲੋਂ ਗਾਇਕ ਬਲਵੀਰ ਸ਼ੇਰਪੁਰੀ ਨੂੰ ਵਾਧਾਈਆਂ ਦਿੱਤੀਆ ਗਈਆ। ਇਸ ਮੌਕੇ ਮੁੱਖ ਸੇਵਾਦਾਰ ਬਾਬਾ ਬਿੱਟਾ, ਬਾਬਾ ਵਿਜੇ ਕੁਮਾਰ, ਪ੍ਰਮੋਟਰ ਪਰਮਜੀਤ ਸੰਨੀ, ਸਮਾਜ ਸੇਵੀ ਪਰਮਿੰਦਰ ਪੱਮਖੁਸ, ਗਾਇਕ ਬਲਦੇਵ ਪੱਧਰੀ, ਗਾਇਕ ਆਸ਼ੂ ਸਿੰਘ, ਗਾਇਕ ਗੁਰਮੇਜ ਸ਼ਰਮੀਲਾ, ਗੀਤਕਾਰ ਬਿੱਟੂ ਕਾਂਜਲੀ ਅਤੇ ਹੋਰ ਵੀ ਸੰਗਤਾਂ ਮੌਜੂਦ ਸਨ।

Leave a Reply

Your email address will not be published. Required fields are marked *