ਕਾਂਗਰਸ ਪਾਰਟੀ ਦੀ ਹੂਝਾਫੇਰ ਜਿੱਤ ਲਈ ਇੰਡੀਅਨ ਓਵਰਸੀਜ਼ ਕਾਂਗਰਸ ਯੂਰਪ ਦੇ ਸੀਨੀਆਰ ਆਗੂ ਸੁਰਿੰਦਰ ਸਿੰਘ ਰਾਣਾ ਭਾਰਤ ਰਵਾਨਾ, ਭਾਰਤ ਦੇ ਵੱਖ-ਵੱਖ ਰਾਜਾਂ’ਚ ਕਰਨਗੇ ਵਿੱਚ ਦਿਨ-ਰਾਤ ਚੋਣ ਪ੍ਰਚਾਰ

ਰੋਮ(ਕੈਂਥ)ਭਾਰਤ ਵਿੱਚ ਅੱਜ ਚਾਰੇ ਪਾਸੇ ਜੋ ਲੋਕ ਉਜਾੜੂ ਨਿੱਤੀਆਂ ਨੇ ਦੇਸ਼ ਦਾ ਹਸ਼ਰ ਕਰ ਦਿੱਤਾ ਹੈ ਉਸ ਨੂੰ ਬਿਆਨ ਕਰਨਾ ਬਹੁਤ ਔਖਾ ਹੈ ਜਿਸ ਤੋਂ ਨਿਜਾਤ ਦੁਆਉਣ ਲਈ ਭਾਰਤ ਵਾਸੀਆਂ ਲਈ ਜਰੂਰੀ ਹੈ ਕਿ ਉਹ ਆ ਰਹੀਆਂ ਲੋਕ ਸਭਾ ਚੋਣਾਂ ਵਿੱਚ ਸਿਰਫ਼ ਤੇ ਸਿਰਫ਼ ਕਾਂਗਰਸ ਪਾਰਟੀ ਦਾ ਸਾਥ ਦਿੰਦਿਆਂ ਦੇਸ਼ ਦੀ ਵਾਗਡੋਰ ਮੈਡਮ ਸੋਨੀਆਂ ਗਾਂਧੀ ਸੀਨੀਅਰ ਆਗੂ ਤੇ ਮਲਿਕਾਅਰਜੁਨ ਖੜਗੇ ਪ੍ਰਧਾਨ ਕੁਲ ਹਿੰਦ ਕਾਗਰਸ ਨੂੰ ਦੇਣ ਤਾਂ ਜੋ ਮੁੜ ਲੋਕਾਂ ਦੇ ਚੇਹਰਿਆਂ ਉਪੱਰ ਰੌਣਕ ਆ ਸਕੇ ਇਹ ਵਿਚਾਰ ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨਾਲ ਸੁਰਿੰਦਰ ਸਿੰਘ ਰਾਣਾ ਸੀਨੀਅਰ ਆਗੂ ਇੰਡੀਅਨ ਓਵਰਸੀਜ਼ ਕਾਂਗਰਸ ਯੂਰਪ ਨੇ ਸਾਂਝੈ ਕਰਦਿਆਂ ਕਿਹਾ ਕਿ ਭਾਰਤ ਵਿੱਚ ਲੋਕ ਸਭਾ ਚੋਣਾਂ ਦਾ ਵਿਗਲ ਵੱਜ ਚੁੱਕਾ ਹੈ ਤੇ ਦੁਨੀਆਂ ਦੇ ਕੋਨੇ -ਕੋਨੇ ਵਿੱਚ ਵੱਸਦੇ ਭਾਰਤੀਆਂ ਨੂੰ ਆਪਣੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਖਾਸਕਰ ਇੰਡੀਅਨ ਓਵਰਸੀਜ਼ ਕਾਂਗਰਸ ਦੇ ਸਮੂਹ ਆਗੂਆਂ ਤੇ ਮੈਂਬਰਾਂ ਨੂੰ ਕਿ ਉਹ ਵਹੀਰਾਂ ਘੱਤ ਕੇ ਭਾਰਤ ਦੀ ਧਰਤੀ ਉਪੱਰ ਪਹੁੰਚਣ ਤੇ ਘਰ-ਘਰ ਜਾ ਕੇ ਕਾਂਗਰਸ ਪਾਰਟੀ ਦੀ ਜਿੱਤ ਯਕੀਨੀ ਬਣਾਉਣ।ਸੁਰਿੰਦਰ ਸਿੰਘ ਰਾਣਾ ਜੋ ਕਿ ਪਿਛਲੇ 35 ਸਾਲਾਂ ਤੋਂ ਕੁਲ ਹਿੰਦ ਕਾਂਗਰਸ ਦੇ ਸੇਵਾਦਾਰ ਵਜੋਂ ਯੂਰਪ ਭਰ ਵਿੱਚ ਦਿਨ-ਰਾਤ ਸੇਵਾ ਕਰ ਰਹੇ ਹਨ ਜਿਹਨਾਂ ਦੀਆਂ ਅਣਥੱਕ ਕੋਸਿ਼ਸਾਂ ਦੇ ਸੱਦਕੇ ਇੰਡੀਅਨ ਓਵਰਸੀਜ਼ ਕਾਂਗਰਸ ਯੂਰਪ ਵਿੱਚ ਸਥਾਪਿਤ ਹੋ ਸਕੀ ਹੈ ਤੇ ਇਹ ਚਾਹੇ ਵਿਧਾਨ ਸਭਾ ਚੋਣਾਂ ਹੋਣ ਜਾਂ ਲੋਕ ਸਭਾ ਸਦਾ ਹੀ ਭਾਰਤ ਵਿੱਚ ਜਾਕੇ ਕਾਂਗਰਸ ਪਾਰਟੀ ਦੀ ਜਿੱਤ ਲਈ ਜਮੀਨੀ ਪੱਧਰ ਤੇ ਲੋਕਾਂ ਨੂੰ ਜਾਗਰੂਕ ਕਰਦੇ ਹਨ।ਸੁਰਿੰਦਰ ਸਿੰਘ ਰਾਣਾ ਨੇ ਕਿਹਾ ਕਿ ਉਹ ਅੱਜ ਭਾਰਤ ਪੰਜਾਬ ਜਾ ਰਹੇ ਜਿੱਥੇ ਉਹ 1 ਜੂਨ 2024 ਨੂੰ ਪੰਜਾਬ ਦੀ ਧਰਤੀ ਉਪੱਰ ਹੋ ਰਹੀ ਲੋਕ ਸਭਾ ਚੋਣ ਲਈ ਕੁਲ ਹਿੰਦ ਕਾਂਗਰਸ ਪਾਰਟੀ ਦਾ ਭਾਰਤ ਦੇ ਵੱਖ-ਵੱਖ ਰਾਜਾਂ’ਚ ਚੋਣ ਪ੍ਰਚਾਰ ਕਰਨਗੇ ।ਉਹਨਾਂ ਤਮਾਮ ਯੂਰਪ ਦੇ ਕਾਂਗਰਸ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਾਰਟੀ ਦੀ ਸ਼ਾਨਦਾਰ ਜਿੱਤ ਲਈ ਭਾਰਤ ਜਾਕੇ ਆਪਣੇ ਵੱਲੋਂ ਬਣਦਾ ਯੋਗਦਾਨ ਜਰੂਰ ਪਾਉਣ ਤਾਂ ਜੋ ਕੁਲ ਹਿੰਦ ਕਾਂਗਰਸ ਪਾਰਟੀ ਦੀ ਲੋਕ ਸਭਾ ਚੋਣਾਂ ਵਿੱਚ ਹੂਝਾਂ ਫੇਰ ਜਿੱਤ ਹੋ ਸਕੇ।

Leave a Reply

Your email address will not be published. Required fields are marked *