(ਬੀ ਐਸ ਰਿਕਾਰਡਜ਼ )ਵੱਲੋਂ (ਦੁਬਈ) ਟਰੈਕ ਨਾਲ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਹੋਣਗੇ ਹਾਜ਼ਰ

29 ਮਾਰਚ ਰਾਜ ਹਰੀਕੇ ਪੱਤਣ। ਵਾਤਾਵਰਨ ਅਤੇ ਸੱਭਿਆਚਾਰ ਵਿਰਸੇ ਨੂੰ ਬਰਕਰਾਰ ਰੱਖਣ ਵਾਲੇ ਇੰਟਰਨੈਸ਼ਨਲ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਦੁਬਈ (ਯੂ ਏ ਈ) ਦੇ ਵਾਤਾਵਰਨ ਪ੍ਰਤੀ ਇੱਕ ਵਿਸ਼ੇਸ਼ ਟ੍ਰੈਕ ਸੁਖਦੇਵ ਸ਼ਰਮਾ (ਸ਼ਰਮਾ ਟਰਾਂਸਪੋਰਟ ਦੁਬਈ) ਦੀ ਪੇਸ਼ਕਸ਼ ਅਤੇ ਬੀ ਐੱਸ ਰਿਕਾਰਡਜ ( BS Recordz) ਦੇ ਬੈਨਰ ਹੇਠ ਜਲਦ ਹਾਜਰ ਹੋ ਰਹੇ ਹਨ। ਜਾਣਕਾਰੀ ਅਨੁਸਾਰ ਇਹ ਟਰੈਕ ਦਾ ਮਿਊਜ਼ਿਕ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਜੀ ਨੇ ਕੀਤਾ ਅਤੇ ਵੀਡੀਓ ਡਾਇਰੈਕਟਰ ਐਡੀਟਰ ਕੁਲਦੀਪ ਨੇ ਤਿਆਰ ਕੀਤਾ ਹੈ। ਇਹ ਟਰੈਕ ਪ੍ਰਸਿੱਧ ਗੀਤਕਾਰ ਸ਼ਿੰਦਾ ਕਾਲਾ ਸੰਘਿਆਂ ਨੇ ਲਿਖਿਆ ਹੈ । ਇਹ ਦੁਬਈ ਦੀ ਖੂਬਸੂਰਤੀ, ਵਾਤਾਵਰਨ ਅਤੇ ਭਾਈਚਾਰਕ ਸਾਂਝ ਨੂੰ ਸਮਰਪਿਤ ਹੈ।

Leave a Reply

Your email address will not be published. Required fields are marked *