ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਆਗਮਨ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਦਰਬਾਰ ਵਿਲੇਂਤਰੀ (ਰੋਮ) ਵਿਖੇ ਕਰਵਾਇਆ ਗਿਆ ਵਿਸ਼ਾਲ ਗੁਰਮਿਤ ਸਮਾਗਮ

ਵਿਲੇਂਤਰੀ ਸ਼ਹਿਰ ਦੇ ਮੇਅਰ ਤੇ ਐਮ ਸੀ ਵਲੋ ਸਮਾਗਮ ਵਿੱਚ ਸਿਰਕਤ ਕਰਕੇ ਦਿੱਤੀ ਸੰਗਤਾਂ ਨੂੰ ਵਧਾਈ

ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ) ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਆਗਮਨ ਪੁਰਬ ਨੂੰ ਸਮਰਪਿਤ ਜਿੱਥੇ ਦੇਸ਼ਾਂ ਵਿਦੇਸ਼ਾ ਵਿੱਚ ਸੰਗਤਾਂ ਵਲੋ ਵਿਸ਼ਾਲ ਗੁਰਮਿਤ ਸਮਾਗਮ ਤੇ ਨਗਰ ਕੀਰਤਨ ਸਜਾਏ ਜਾਂ ਰਹੇ ਹਨ।

ਉੱਥੇ ਇਟਲੀ ਦੇ ਰੋਮ ਇਲਾਕੇ ਦੇ ਪ੍ਰਸਿੱਧ ਸ਼ਹਿਰ ਵਿਲੇਂਤਰੀ ਵਿਖੇ ਸਥਿੱਤ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਦਰਬਾਰ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਦੇ ਆਗਮਨ ਪੁਰਬ ਨੂੰ ਸਮਰਪਿਤ ਇੱਕ ਵਿਸ਼ਾਲ ਗੁਰਮਿਤ ਸਮਾਗਮ ਕਰਵਾਇਆ ਗਿਆ।

ਇਸ ਮਹਾਨ ਤੇ ਪਵਿੱਤਰ ਦਿਵਸ ਮੌਕੇ ਸੁੱਕਰਵਾਰ ਨੂੰ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਕੀਤੀ ਗਈ ਸੀ। ਅਤੇ ਐਤਵਾਰ ਸਵੇਰੇ 10 ਵਜੇ ਨਿਸ਼ਾਨ ਸਾਹਿਬ ਦੇ ਬਸਤਰ ਬਦਲਣ ਦੀ ਸੇਵਾ ਕੀਤੀ ਗਈ। ਉਪਰੰਤ 11 ਵਜੇ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਸੰਪੂਰਨਤਾਂ ਨਾਲ ਭੋਗ ਪਾਏ ਗਏ। ਉਪਰੰਤ ਤਰਸੇਮ ਮੱਲ ਤੇ ਅਮਰਜੀਤ ਬੈਂਸ ਨੇ ਸਾਥੀਆ ਸਮੇਤ ਪ੍ਰਸਿੱਧ ਕੀਰਤਾਨੀਏ ਭਾਈ ਗੁਰਮੀਤ ਸਿੰਘ ਸੰਧੂ (ਇੰਗਲੈਡ ਵਾਲੇ) ਤੇ ਗੁਰਦੁਆਰੇ ਦੇ ਮੁੱਖ ਗ੍ਰੰਥੀ ਸਿੰਘ ਭਾਈ ਸੁਰਿੰਦਰ ਸਿੰਘ ਨੇ ਸੰਗਤਾਂ ਕੀਰਤਨ ਸਰਵਣ ਕਰਵਾਇਆ। ਇਸ ਮੌਕੇ ਸਮਾਗਮ ਵਿੱਚ ਲਾਸੀਓ ਇਲਾਕੇ ਦੇ ਸਮੇਤ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਮੰਦਿਰ ਕਮੇਟੀ ਮੈਬਰਾਂ ਸਮੂਲੀਅਤ ਕਰਕੇ ਗੁਰਬਾਣੀ ਸਰਵਣ ਕੀਤੀ। ਦੂਜੇ ਪਾਸੇ ਵਿਲੇਂਤਰੀ ਸ਼ਹਿਰ ਦੇ ਮੇਅਰ ਅਸ਼ਕਾਨੀਓ ਕਸੈਂਲਾ, ਉਨ੍ਹਾ ਦੀ ਧਰਮਪਤਨੀ ਤੇ ਐਮ ਸੀ ਵਾਲਟਰ ਬਾਗਾਂਲੀਨੀ ਵਲੋ ਗੁਰਦੁਆਰਾ ਸਾਹਿਬ ਵਿਖੇ ਨਮਸਤਕ ਹੋਕੇ ਸਮਾਗਮ ਦੀ ਵਧਾਈ ਦਿੱਤੀ ਤੇ ਸ਼ਹਿਰ ਦੇ ਮੇਅਰ ਨੇ ਕਿਹਾ ਭਾਰਤੀ ਭਾਈਚਾਰੇ ਦੇ ਲੋਕ ਬਹੁਤ ਮਿਹਨਤੀ ਹਨ ਤੇ ਇਥੇ ਰਹਿ ਕੇ ਮਿਹਨਤ ਕਰਕੇ ਦੇਸ਼ ਦੀ ਤਰੱਕੀ ਚ, ਹਿੱਸਾ ਪਾ ਰਹੇ ਹਨ । ਉਨ੍ਹਾ ਵਲੋ ਇਸ ਸਮਾਗਮ ਦੀਆ ਸੰਗਤਾਂ ਨੂੰ ਲੱਖ ਲੱਖ ਮੁਬਾਰਕਾ ਵੀ ਦਿੱਤੀਆ ਤੇ ਵਿਸਵਾਸ ਦਵਾਇਆ ਕਿ ਜੋ ਵੀ ਪ੍ਰਸਾਸਨ ਵਲੋ ਹੋ ਸਕੇ ਉਹ ਸਹਾਇਤਾ ਦੇਣ ਲਈ ਤਿਆਰ ਹਨ।

ਇਸ ਮੌਕੇ ਲਾਸੀਓ ਸੂਬੇ ਦੀ ਵਸਨੀਕ ਪੀ ਐਚ ਡੀ ਵਿਦਿਆਰਥਣ ਅੱਨਾ ਮਰੀਆਂ ਜੋ ਕਿ ਸਿੱਖ ਇਤਿਹਾਸ ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਜੀਵਨ ਤੇ ਵਿਚਾਰਧਾਰਾ ਬਾਰੇ ਪੀ ਐਚ ਡੀ ਪੜ੍ਹਾਈ ਕਰ ਰਹੀ ਹੈ ਨੇ ਵਿਸ਼ੇਸ ਤੌਰ ਤੇ ਸਿਰਕਤ ਕੀਤੀ। ਤੇ ਵਿਸ਼ੇਸ ਤੌਰ ਤੇ ਸੰਗਤਾਂ ਨੂੰ ਪੰਜਾਬੀ ਭਾਸ਼ਾ ਵਿੱਚ ਸੰਬੋਧਨ ਕੀਤਾ। ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਇਸ ਸਮਾਗਮ ਵਿੱਚ ਲੈਣ ਵਾਲੇ ਸੇਵਾਦਾਰਾ ਤੇ ਮੁੱਖ ਮਹਿਮਾਨਾਂ ਨੂੰ ਗੁਰੂ ਘਰ ਦੀ ਬਖਸ਼ਿਸ ਸਿਰਾਪਾਉ ਪਾ ਕੇ ਤੇ ਯਾਗਗਾਰੀ ਚਿੰਨ ਦੇ ਸਨਮਾਨਿਤ ਕੀਤਾ ਗਿਆ।

ਗੁਰਦੁਆਰਾ ਪ੍ਰਬੰਧਕਾਂ ਵਲੋ ਸਮੂਹ ਸੰਗਤਾਂ ਨੂੰ ਜੀ ਆਇਆ ਕਿਹਾ ਤੇ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਗੁਰੂ ਦੇ ਅਨੇਕਾਂ ਪ੍ਰਕਾਰ ਦੇ ਲੰਗਰ ਅਟੁੱਟ ਵਰਤਾਏ ਗਏ।

Leave a Reply

Your email address will not be published. Required fields are marked *