ਸੱਲ੍ਹ ਕਲਾਂ ਪ੍ਰਾਇਮਰੀ ਸਕੂਲ ਦੀ ਵਿਦਿਆਰਥਣ ਸਾਕਸ਼ੀ ਪਾਲ ਨੇ ਨਵੋਦਿਆ ਦਾਖਲਾ ਪ੍ਰੀਖਿਆ ਜ਼ਿਲ੍ਹੇ ਚੋਂ ਦੂਜੇ ਨੰਬਰ ‘ਤੇ ਆਕੇ ਕੀਤੀ ਪਾਸ ( ਪਿਤਾ ਸਕੂਲ ਲਈ ਚਲਾਉਂਦੇ ਹਨ ਆਟੋ ਰਿਕਸ਼ਾ )

ਬੰਗਾ : ( ਦਵਿੰਦਰ ਹੀਉਂ ) ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੱਲ੍ਹ ਕਲਾਂ ਵਿਖੇ ਪੰਜਵੀਂ ਜਮਾਤ ਦੀ ਵਿਦਿਆਰਥਣ ਸਾਕਸ਼ੀ ਪਾਲ ਨੇ ਜਵਾਹਰ ਨਵੋਦਿਆ ਵਿਦਿਆਲਿਆ ਦਾਖ਼ਲਾ ਪ੍ਰੀਖਿਆ ਜ਼ਿਲ੍ਹੇ ਭਰ ਤੋਂ ਦੂਜੇ ਨੰਬਰ ‘ਤੇ ਰਹਿ ਕੇ ਪਾਸ ਕੀਤੀ ਹੈ। ਸਕੂਲ ਇੰਚਾਰਜ ਰਾਜ ਕੁਮਾਰ ਅਨੁਸਾਰ ਹੀਉਂ ਵਾਸੀ ਚਮਨ ਲਾਲ ਹੀਉਂ ਜੋ ਕਿ ਈ- ਰਿਕਸ਼ਾ ਚਾਲਕ ਹਨ ਅਤੇ ਪਿਛਲੇ ਦੋ ਸਾਲ ਤੋਂ ਸਕੂਲ ਦੇ ਬੱਚਿਆਂ ਲਈ ਰੋਜ਼ਾਨਾ ਆਉਣ ਜਾਣ ਦਾ ਪ੍ਰਬੰਧ ਕਰਦੇ ਆ ਰਹੇ ਹਨ ਨੇ ਇਸ ਸਕੂਲ ਪੜ੍ਹਾਈ ਅਤੇ ਵਿੱਦਿਅਕ ਮਾਹੌਲ ਤੋਂ ਪ੍ਰਭਾਵਿਤ ਹੁੰਦੇ ਹੋਏ ਆਪਣੀ ਬੇਟੀ ਨੂੰ ਵੀ ਸਰਕਾਰੀ ਪ੍ਰਾਇਮਰੀ ਸਕੂਲ ਸੱਲ੍ਹ ਕਲਾਂ ਵਿੱਚ ਦਾਖਲਾ ਦਵਾਇਆ ਸੀ।

ਨਤੀਜੇ ਵਜੋਂ ਜਿੱਥੇ ਸਾਕਸ਼ੀ ਪਾਲ ਪੰਜਵੀਂ ਕਲਾਸ 98 ਫੀਸਦੀ ਨੰਬਰ ਹਾਸਲ ਕਰਦੇ ਹੋਏ ਪਾਸ ਕੀਤੀ ਹੈ ਉੱਥੇ ਇਸਨੇ ਆਪਣੀ ਅਗਲੇਰੀ ਪੜ੍ਹਾਈ ਸੀ. ਬੀ. ਐੱਸ. ਈ. ਬੋਰਡ ਰਾਹੀਂ ਕਰਨ ਲਈ ਜਵਾਹਰ ਨਵੋਦਿਆ ਵਿਦਿਆਲਿਆ ਪੋਜੇਵਾਲ ਵਿਖੇ ਦਾਖਲੇ ਲਈ ਜਨਵਰੀ ਲਈ ਗਈ ਪ੍ਰੀਖਿਆ ਵਿੱਚੋਂ ਜ਼ਿਲ੍ਹੇ ਭਰ ਤੋਂ ਚੁਣੇ ਗਏ ਕੁੱਲ੍ਹ 80 ਬੱਚਿਆਂ ਵਿਚਕਾਰ ਦੂਜੇ ਨੰਬਰ ‘ਤੇ ਆਉਂਦੇ ਹੋਏ ਪਾਸ ਕੀਤੀ ਹੈ। ਚੁਣੇ ਗਏ ਇਹ ਸਾਰੇ ਵਿਦਿਆਰਥਣ ਬਾਹਰਵੀਂ ਕਲਾਸ ਪਾਸ ਕਰਨ ਤੱਕ ਉੱਥੇ ਰਹਿ ਕੇ ਅੰਗਰੇਜ਼ੀ ਮਾਧਿਅਮ ਵਿਚ ਬਿਲਕੁਲ ਮੁਫਤ ਪੜ੍ਹਨਗੇ। ਸਕੂਲ ਮੁਖੀ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਸੱਲ੍ਹ ਕਲਾਂ ਹਰ ਸਾਲ ਲਗਾਤਾਰ ਨਵੋਦਿਆ ਵਿਦਿਆਲਿਆ ਨੂੰ ਵਿਦਿਆਰਥੀ ਦਿੰਦਾ ਆ ਰਿਹਾ ਹੈ। ਸਾਕਸ਼ੀ ਪਾਲ ਬਾਰੇ ਉਹਨਾਂ ਆਖਿਆ ਕਿ ਸਕੂਲ ਨੂੰ ਇਸ ਵਿਦਿਆਰਥਣ ‘ਤੇ ਪੂਰਾ ਮਾਣ ਹੈ ਅਤੇ ਨਵੋਦਿਆ ਵਿਦਿਆਲਿਆ ਵਿਚ ਵੀ ਆਪਣੇ ਮਾਂ ਬਾਪ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਕਰੇਗੀ।

ਵਿਦਿਆਰਥਣ ਦੀ ਇਸ ਪ੍ਰਾਪਤੀ ‘ਤੇ ਸਕੂਲ ਦੀ ਚੇਅਰਪਰਸਨ ਕੁਲਵਿੰਦਰ ਕੌਰ, ਪਿੰਡ ਦੇ ਸਰਪੰਚ ਸੁਖਦੀਪ ਸਿੰਘ ਖਾਲਸਾ, ਐੱਨ ਆਰ ਆਈ ਸਮਿੰਦਰ ਸਿੰਘ ਗਰਚਾ, ਸੁਖਦੇਵ ਸਿੰਘ ਗਰਚਾ, ਜਸਵਿੰਦਰ ਸਿੰਘ ਗਰਚਾ, ਅਸ਼ੋਕ ਕੁਮਾਰ ਬੰਗਾ, ਕਾਮਰੇਡ ਦਵਿੰਦਰ ਹੀਉਂ, ਮਾਸਟਰ ਅਸ਼ੋਕ ਹੀਉਂ, ਬਲਵਿੰਦਰ ਬੰਗਾ, ਲੰਬੜਦਾਰ ਸ੍ਰੀਮਤੀ ਸੱਤਿਆ ਚੌਧਰੀ ਹੀਉਂ ਅਤੇ ਪਿੰਡ ਸੱਲ ਕਲਾਂ ਦੇ ਲੰਬੜਦਾਰ ਚਰਨਜੀਤ ਸਿੰਘ ਨੇ ਸਕੂਲ ਸਟਾਫ ਅਤੇ ਬੱਚੀ ਦੇ ਮਾਂ ਬਾਪ ਨੂੰ ਤਹਿਦਿਲੋਂ ਮੁਬਾਰਕਵਾਦ ਦਿੱਤੀ ਹੈ।

Leave a Reply

Your email address will not be published. Required fields are marked *