ਇਟਲੀ ਵਿੱਚ ਬਾਬਾ ਸਾਹਿਬ ਅੰਬੇਡਕਰ ,ਮਹਾਤਮਾ ਜੋਤੀਬਾ ਫੂਲੇ ਅਤੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਨੂੰ ਸਮਰਪਿਤ ਵਿਸ਼ਾਲ ਵਿਚਾਰ ਗੋਸ਼ਟੀ 14 ਅਪ੍ਰੈਲ ਦਿਨ ਐਤਵਾਰ ਨੂੰ ਵਿਰੋਨਾ ਵਿਖੇ

ਰੋਮ( ਕੈਂਥ)ਇਟਲੀ ਵਿੱਚ ਪਿਛਲੇ ਕਈ ਸਾਲਾਂ ਤੋਂ ਸਮਾਜ ਸੇਵੀ ਖੇਤਰਾਂ ਵਿੱਚੋਂ ਵਿਚਰਦੀ ਹੋਈ ਭਾਰਤ ਰਤਨ ,ਭਾਰਤੀ ਸੰਵਿਧਾਨ ਦੇ ਪਿਤਾਮਾ,ਭਾਰਤੀ ਨਾਰੀ ਦੇ ਮੁੱਕਤੀਦਾਤਾ,ਭਾਰਤੀ ਪਛਾੜੇ ਸਮਾਜ ਨੂੰ ਵੋਟ ਦਾ ਹੱਕ ਲੈਕੇ ਸਮਾਜ ਵਿੱਚ ਬਰਾਬਰਤਾ ਦਾ ਮਾਣ-ਸਨਮਾਨ ਦੁਆਉਣ ਲਈ ਸਾਰੀ ਜਿੰਦਗੀ ਸੰਘਰਸ਼ ਕਰਨ ਵਾਲੇ ਯੁੱਗ ਪੁਰਸ਼ ਡਾ:ਭੀਮ ਰਾਓ ਅੰਬੇਡਕਰ ਸਾਹਿਬ ਜੀ ਦੇ ਮਿਸ਼ਨ ਦਾ ਝੰਡਾ ਯੂਰਪ ਭਰ ਵਿੱਚ ਬੁਲੰਦ ਕਰਨ ਵਾਲੀ ਸਿਰਮੌਰ ਸੰਸਥਾ ਡਾ:ਬੀ,ਆਰ ਅੰਬੇਡਕਰ ਵੈਲਫੇਅਰ ਐਸ਼ੋਸ਼ੀਏਸ਼ਨ (ਰਜਿ:)ਵੱਲੋਂ ਬਾਬਾ ਸਾਹਿਬ ਡਾ:ਭੀਮ ਰਾਓ ਅੰਬੇਡਕਰ ਜੀ ,ਮਹਾਤਮਾ ਜੋਤੀਬਾ ਫੂਲੇ ਅਤੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਅਤੇ ਅੰਦੋਲਨ ਨੂੰ ਸਮਰਪਿਤ ਵਿਸ਼ਾਲ ਵਿਚਾਰ ਗੋਸ਼ਟੀ ਵੈਨੇਤੋ ਸੂਬੇ ਦੇ ਜਿ਼ਲ੍ਹਾ ਵਿਰੋਨਾ ਵੇਲਾ ਫ੍ਰਾਨਕਾ ਵਿਖੇ 14 ਅਪ੍ਰੈਲ ਦਿਨ ਐਤਵਾਰ 2024 ਨੂੰ ਸਵੇਰੇ 10 ਵਜੇ ਤੋਂ ਦੁਪਿਹਰ 3 ਵਜੇ ਤੱਕ ਕਰਵਾਈ ਜਾ ਰਹੀ ਹੈ ।ਇਸ ਵਿਸ਼ਾਲ ਵਿਚਾਰ ਗੋਸ਼ਟੀ ਵਿੱਚ ਮਹਾਨ ਵਿਚਾਰਕ,ਬੁੱਧੀਜੀਵੀ ਸੰਤ ਕ੍ਰਿਸ਼ਨ ਨਾਥ ਚਹੇੜੂ ਵਾਲੇ,ਮਿਸ਼ਨਰੀ ਗੀਤਕਾਰ ਰੱਤੂ ਰੰਧਾਵਾ ਤੋਂ ਇਲਾਵਾ ਇਟਲੀ ਦੇ ਕੋਨੇ-ਕੋਨੇ ਤੋਂ ਮਿਸ਼ਨਰੀ ਪ੍ਰਚਾਰਕ ਤੇ ਸਮਰਥਕ ਸਿ਼ਕਰਕ ਕਰਨਗੇ।

ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨੂੰ ਡਾ:ਬੀ,ਆਰ ਅੰਬੇਡਕਰ ਵੈਲਫੇਅਰ ਐਸ਼ੋਸ਼ੀਏਸ਼ਨ (ਰਜਿ:)ਇਟਲੀ ਦੇ ਪ੍ਰਧਾਨ ਕੈਲਾਸ਼ ਬੰਗੜ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਵਿਚਾਰ ਗੋਸ਼ਟੀ ਭਾਰਤੀ ਸਮਾਜ ਦੇ ਇਹਨਾਂ ਰਹਿਬਰਾਂ ਦੇ ਸੰਘਰਸ਼ ਪ੍ਰਤੀ ਸਮਾਜ ਨੂੰ ਜਾਗਰੂਕ ਕਰਨ ਸੰਬਧੀ ਹੈ ਜਿਹਨਾਂ ਦੀ ਬਦੌਲਤ ਭਾਰਤ ਦਾ ਪੱਛੜਿਆ ਸਮਾਜ ਦੁਨੀਆਂ ਵਿੱਚ ਸਨਮਾਨਤਾ ਭਰਿਆ ਜੀਵਨ ਬੀਤਤ ਕਰ ਰਿਹਾ ਹੈ।ਇਸ ਵਿਚਾਰ ਗੋਸ਼ਟੀ ਵਿੱਚ ਭਾਰਤੀ ਸਮਾਜ ਵਿੱਚ ਗਰੀਬਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਡੂੰਘੀਆਂ ਵਿਚਾਰਾਂ ਕੀਤੀਆਂ ਜਾਣਗੀਆ।

Leave a Reply

Your email address will not be published. Required fields are marked *