ਇਟਲੀ ਦੇ ਬਰੇਸ਼ੀਆਂ ਵਿਖੇ ਖਾਲਸਾ ਸਾਜਨਾ ਦਿਵਸ (ਵਿਸਾਖੀ) ਨੂੰ ਸਮਰਪਿਤ ਕਵੀ ਦਰਬਾਰ 14 ਅਪ੍ਰੈਲ ਨੂੰ

ਰੋਮ ਇਟਲੀ 12 ਅਪ੍ਰੈਲ (ਗੁਰਸ਼ਰਨ ਸਿੰਘ ਸੋਨੀ) ਖਾਲਸੇ ਦਾ ਜਨਮ ਦਿਹਾੜਾ ਖਾਲਸਾ ਸਾਜਨਾ ਦਿਵਸ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਕਾਸਤੇਨਦੋਲੋ ( ਬਰੇਸ਼ੀਆ) ਇਟਲੀ ਵਿਖੇ ਹਰ ਸਾਲ ਦੀ ਤਰਾਂ ਇਸ ਵਾਰ ਵੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਵਿਸਾਖੀ ਦੇ ਇਸ ਸ਼ੁਭ ਦਿਹਾੜੇ ਤੇ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਸਾਧ ਸੰਗਤ ਦੇ ਸਹਿਯੋਗ ਸਦਕਾ 14 ਅਪ੍ਰੈਲ ਦਿਨ ਐਤਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਇਸ ਤੋਂ ਬਾਅਦ 11:30 ਤੋਂ ਦੁਪਹਿਰ 1 ਵਜੇ ਤੱਕ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਵੰਜਾ ਕਵੀਆਂ ਅਤੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਧਾਰਮਿਕ ਕਵੀ ਦਰਬਾਰ ਕਰਵਾਇਆ ਜਾਵੇਗਾ ਜਿਸ ਵਿੱਚ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਕਵੀ ਬਿੰਦਰ ਕੋਲੀਆਂਵਾਲ, ਪ੍ਰੇਮਪਾਲ ਸਿੰਘ, ਦਲਜਿੰਦਰ ਸਿੰਘ ਰਹਿਲ , ਪ੍ਰੋ ਜਸਪਾਲ ਸਿੰਘ, ਕਰਮਜੀਤ ਕੌਰ ਰਾਣਾ, ਸਤਵੀਰ ਸਾਂਝ, ਜਸਵਿੰਦਰ ਕੌਰ ਮਿੰਟੂ, ਰਾਣਾ ਅਠੌਲਾ, ਰਾਜੂ ਹਠੂਰੀਆ, ਸਿੱਕੀ ਝੱਜੀ ਪਿੰਡ ਵਾਲਾ, ਗੁਰਮੀਤ ਸਿੰਘ ਮੱਲੀ ਹਾਜਰੀ ਲਗਵਾਉਣਗੇ ।

Leave a Reply

Your email address will not be published. Required fields are marked *