ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ)ਯੂਰਪ ਟੂਰ ਤਹਿਤ ਇਟਲੀ ਪਹੁੰਚੇ ਢਾਡੀ ਗੁਰਪ੍ਰੀਤ ਸਿੰਘ ਲਾਂਡਰਾਂ ਵਾਲੇ ਨਵਾਂ ਟਰੈਕ “ਖਾਲਸਾ” ਸੰਗਤਾਂ ਲਈ ਵਿਸਾਖੀ ਮੌਕੇ ਖਾਸ ਤੋਹਫਾ ਹੈ।ਸਿੱਖ ਕੌਮ ਦੇ ਪ੍ਰਸਿੱਧ ਢਾਡੀ ਭਾਈ ਗੁਰਪ੍ਰੀਤ ਸਿੰਘ ਲਾਂਡਰਾਂ ਵਾਲਿਆਂ ਦੇ ਢਾਡੀ ਜਥੇ ਦਾ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਨਵਾਂ ਧਾਰਮਿਕ ਟਰੈਕ “ਖਾਲਸਾ ਰਿਲੀਜ ਹੋਇਆ ਹੈ।ਢਾਡੀ ਗੁਰਪ੍ਰੀਤ ਸਿੰਘ ਲਾਂਡਰਾਂ ਵਾਲਿਆਂ ਦਾ ਜਥਾ ਪ੍ਰਚਾਰ ਹਿੱਤ ਅੱਜਕੱਲ ਯੂਰਪ ਟੂਰ ਤੇ ਪਹੁੰਚਿਆ ਹੋਇਆ ਹੈ।ਬੀਤੇ ਦਿਨ ਇਸ ਜਥੇ ਦਾ ਇਹ ਨਵਾਂ ਧਾਰਮਿਕ ਸ਼ਬਦ “ਖਾਲਸਾ”ਇਟਲੀ ਦੇ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਸੇਵਾ ਸੁਸਾਇਟੀ ਲੋਨੀਗੋ ਵਿਖੇ ਰਿਲੀਜ ਕੀਤਾ ਗਿਆ।ਇਸ ਨਵੇਂ ਧਰਮਿਕ ਗੀਤ ਨੂੰ ਪ੍ਰਸਿੱਧ ਢਾਡੀ ਤੇ ਕਵੀਸ਼ਰ ਭਾਈ ਸੱਤਪਾਲ ਸਿੰਘ ਗਰਚਾ ਵਿਆਨਾ ਆਸਟਰੀਆ ਵਾਲਿਆਂ ਨੇ ਲਿਖਿਆ ਹੈ।ਰਿਲੀਜ ਸਮਾਗਮ ਦੌਰਾਨ ਭਾਈ ਗੁਰਪ੍ਰੀਤ ਸਿੰਘ ਲਾਂਡਰਾਂ ਵਾਲਿਆਂ ਨੇ ਦੱਸਿਆ ਕਿ ਨਵੇਂ ਧਾਰਮਿਕ ਛੰਦ ਵਿੱਚ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਾਜੇ ਗਏ ਖਾਲਸੇ ਦੀ ਸਿਫਤ-ਸਲਾਹ ਕੀਤੀ ਗਈ ਹੈ।
facebook page like and follow
Recent Posts
- ਵਿੱਦਿਆਦਕ ਖੇਤਰ ਵਿੱਚ ਭਾਰਤੀ ਕੁੜੀਆਂ ਕਰ ਰਹੀਆ ਹਨ ਮਾਪਿਆਂ ਸਮੇਤ ਭਾਰਤ ਦਾ ਨਾਮ ਰੌਸ਼ਨ , ਕਲਾਸ ਵਿੱਚੋ ਦੂਜੇ ਬੱਚਿਆਂ ਨੂੰ ਪਛਾੜ ਕੇ ਰੋਜੇਤਾ ਭੁੱਟਾ ਨੇ ਅੱਠਵੀ (ਮੈਰਟ) ਪ੍ਰੀਖਿਆਂ ਵਿੱਚ ਹਾਸ਼ਲ ਕੀਤਾ ਪਹਿਲਾਂ ਦਰਜਾ
- ਹਰ ਪੰਜਾਬਣ ਨੂੰ 7 ਸਮੁੰਦਰੋਂ ਵਾਰ ਵੀ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਤੀਆ ਤੇਜ ਵਰਗੇ ਮੇਲੇ ਕਰਵਾਉਣੇ ਚਾਹੀਦੇ ਹਨ:-ਮੈਡਮ ਨਿਸ਼ਾ ਸ਼ਰਮਾ
- ਇਟਲੀ ਵਿੱਚ 2 ਖੇਤੀਬਾੜੀ ਕੰਪਨੀਆਂ ਤੋਂ ਪੁਲਸ ਨੇ ਕੈਦ ਕੀਤੇ 33 ਭਾਰਤੀ ਕਾਮਿਆਂ ਨੂੰ ਕਰਵਾਇਆ ਆਜ਼ਾਦ,ਭਾਰਤ ਨਾਲ ਸੰਬਧਤ ਖੇਤੀਬਾੜੀ ਮਾਲਕ
- ਰਾਜਧਾਨੀ ਰੋਮ ਵਿਖੇ 13 ਜੁਲਾਈ ਹੋਣ ਜਾ ਰਹੇ ਲਾਇਵ ਪ੍ਰੋਗਰਾਮ ਦੀਆ ਤਿਆਰੀਆ ਮੁਕੰਮਲ , ਪ੍ਰਸਿੱਧ ਅਦਾਕਾਰ ਤੇ ਗਾਇਕ ਸਤਿੰਦਰ ਸਿਰਤਾਜ ਪਹੁੰਚੇ ਇਟਲੀ
- ਰਾਜਧਾਨੀ ਰੋਮ ਦੇ ਕਾਲੀ ਮਾਤਾ ਮੰਦਿਰ ਵਿਖੇ ਕਰਵਾਇਆ ਗਿਆ ਤੀਜਾ ਵਿਸ਼ਾਲ ਭਗਵਤੀ ਜਾਗਰਣ , ਯੂਰਪ ਦੇ ਕਈ ਦੇਸ਼ਾਂ ਤੋ ਪਹੁੰਚੇ ਸ਼ਰਧਾਲੂ