ਰੋਮ ਇਲਾਕੇ ਦੇ ਸ਼ਹਿਰ ਤੁਰ ਸੰਨ ਲੋਰੇਂਨਸੋ ਵਿਖੇ ਚੋਰਾਂ ਨੇ ਭਾਰਤੀ ਦੁਕਾਨ ਨੂੰ ਬਣਾਇਆ ਨਿਸ਼ਾਨਾ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਰਾਜਧਾਨੀ ਰੋਮ ਦੇ ਸਮੁੰਦਰ ਦੇ ਕੱਢੇ ਵਸੇ ਕਸਬਾਂ ਤੁਰ ਸੰਨ ਲੋਰੇਂਨਸੋ ਵਿਖੇ ਬੀਤੀ ਰਾਤ ਤੜਕਸਾਰ ਚੋਰਾਂ ਨੇ ਭਾਰਤੀ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾ ਕੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ। ਪ੍ਰੈੱਸ ਨਾਲ ਗੱਲਵਾਤ ਕਰਦਿਆਂ ਸਾਪਲਾ ਸ਼ੁਪਰ ਅਲੀਮੈਨਤਾਰੀ ਦੇ ਮਾਲਕ ਗੁਰਮੇਲ ਰਾਮ ਨੇ ਦੱਸਿਆ ਕਿ ਦੇਰ ਰਾਤ ਅਸੀ ਆਮ ਦਿਨਾ ਵਾਗ ਦੁਕਾਨ ਬੰਦ ਕਰਕੇ ਘਰ ਗਏ। ਤਾ 2:50 ਤੇ ਸਵੇਰੇ ਜਦੋ ਅੰਦਰ ਲੱਗੇ ਕੈਮਰਿਆ ਜਰੀਏ ਫੋਨ ਤੇ ਪਤਾ ਲੱਗਾ ਤਾ ਤਰੁੰਤ ਪੁਲਿਸ ਨੂੰ ਖਬਰ ਦਿੱਤੀ ਗਈ । ਜਦੋ ਤੱਕ ਅਸੀ ਘਰ ਤੋ ਦੁਕਾਨ ਤੱਕ ਪਹੁੰਚੇ ਤਾ ਦੇਖਿਆ ਕਿ ਚੋਰਾ ਨੇ ਇੱਕ ਗੱਡੀ ਦੀ ਮੱਦਦ ਨਾਲ ਦੁਕਾਨ ਦਾ ਸ਼ਟਰ ਖਿੱਚ ਕੇ ਤੋੜ ਦਿੱਤਾ ਤੇ ਫਿਰ ਦਰਵਾਜੇ ਦੇ ਸ਼ੀਸ਼ੇ ਤੋੜ ਕੇ ਅੰਦਰ ਵੜ ਕੇ ਚੋਰੀ ਵਾਰਦਾਤ ਨੂੰ ਅੰਜਾਮ ਦੇ ਕੇ ਰੱਫੂ ਚੱਕਰ ਹੋ ਗਏ ਸਨ। ਉਨ੍ਹਾ ਦੱਸਿਆ 5:50 ਯੂਰੋ ਜੋ ਕਿ ਪੈਸਿਆਂ ਵਾਲਾ (ਕਾਸਾਂ) ਗੱਲੇ ਵਿੱਚ ਪਏ ਸਨ ਲੈ ਕੇ ਫਰਾਰ ਹੋ ਗਏ । ਉਨ੍ਹਾ ਦੱਸਿਆ ਕਿ ਅਸੀ ਪੁਲਿਸ ਨੂੰ ਰਿਪੋਟ ਕਰ ਦਿੱਤੀ ਗਈ। ਤੇ ਪੁਲਿਸ ਕੈਮਰਿਆਂ ਵਿੱਚ ਕੈਦ ਹੋਈ ਚੋਰਾਂ ਦੀ ਵੀਡੀਉ ਦੇ ਅਧਾਰ ਤੇ ਪੁਲਿਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੋਰਾਂ ਦੀ ਭਾਲ ਕਰ ਰਹੀ ਹੈ। ਦੱਸਣਯੋਗ ਹੈ ਕਿ ਇਸ ਤੋ ਪਹਿਲਾ ਵੀ ਭਾਰਤੀ ਭਾਈਚਾਰੇ ਦੇ ਲੋਕਾ ਦੇ ਘਰਾਂ ਤੇ ਦੁਕਾਨਾ ਤੇ ਸਟੋਰਾਂ ਨੂੰ ਚੋਰੀ ਦੇ ਮਕਸਦ ਲਈ ਨਿਸ਼ਾਨਾਂ ਬਣਾਂ ਚੁੱਕੇ ਹਨ।

Leave a Reply

Your email address will not be published. Required fields are marked *