ਇਟਲੀ ਨੇ ਗੌਰਵਮਈ ਇਤਿਹਾਸ ਦੀਆਂ ਬਾਤਾਂ ਪਾਉਂਦੇ ਅਜਾਇਬ ਘਰਾਂ ਨੂੰ ਲੋਕ 25 ਅਪ੍ਰੈਲ, 2 ਜੂਨ ਤੇ 4 ਨਵੰਬਰ ਨੂੰ ਦੇਖ ਸਕਿਆ ਕਰਨਗੇ ਬਿਲਕੁਲ ਮੁੱਫ਼ਤ,ਸਰਕਾਰ ਨੇ ਕੀਤਾ ਐਲਾਨ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਇਟਲੀ ਸਰਕਾਰ ਨੂੰ ਆਪਣੀਆਂ ਵਿਰਾਸਤੀ ਇਮਾਰਤਾਂ ਤੇ ਅਜਾਇਬ ਘਰਾਂ ਜਿਹੜੇ ਕਿ ਇਟਲੀ ਦਾ ਹਜ਼ਾਰਾ ਸਾਲ ਪੁਰਾਣਾ ਗੌਰਵਮਈ ਇਤਿਹਾਸ ਸੰਭਾਲੀ ਬੈਠੇ ਹਨ ਇਹਨਾਂ ਇਤਿਹਾਸ ਦੀਆਂ ਬਾਤਾਂ ਪਾਉਂਦੇ ਅਜਾਇਬ ਘਰਾਂ ਨੂੰ ਸਾਰਾ ਸਾਲ ਦੁਨੀਆਂ ਦੇ ਕੋਨੇ-ਕੋਨੇ ਤੋਂ ਦੇਖਣ ਵਾਲਿਆ ਦਾ ਤਾਂਤਾ ਲੱਗਾ ਰਹਿੰਦਾ ਹੈ ਜਿਸ ਨਾਲ ਸਰਕਾਰ ਨੂੰ ਲੱਖਾਂ ਯੂਰੋ ਦੀ ਆਮਦਨ ਹੁੰਦੀ ਹੈ। ਇਹਨਾਂ ਇਤਿਹਾਸਕ ਸਮਾਰਕਾਂ ਤੇ ਅਜਾਇਬ ਘਰਾਂ ਨੂੰ ਕੋਈ ਨੁਕਦਾਨ ਨਾ ਪਹੁੰਚਾਵੇ ਇਸ ਬਾਬਤ ਸਰਕਾਰ ਨੇ ਪਿਛਲੇ ਸਾਲ ਹੀ ਇੱਕ ਸਖ਼ਤ ਕਾਨੂੰਨ ਵੀ ਬਣਾਇਆ ਜਿਸ ਵਿੱਚ ਜੇਕਰ ਕੋਈ ਦਿਖਾਵਾਕਾਰੀ ਇਟਲੀ ਸਰਕਾਰ ਦੀ ਕਿਸੇ ਵੀ ਇਤਿਹਾਸਕ ਇਮਾਰਤ ਜਾਂ ਸਮਾਰਕ ਨੂੰ ਨੁਕਸਾਨ ਪਹੁੰਚਾਉਣ ਦੀ ਕੋਸਿ਼ਸ ਕਰਦਾ ਹੈ ਤਾਂ ਉਸ ਨੂੰ ਹਜ਼ਾਰਾਂ ਯੂਰੋ ਜੁਰਮਾਨਾ ਹੋਵੇਗਾ।

ਇਸ ਦੇ ਨਾਲ ਹੀ ਸਰਕਾਰ ਨੇ ਇੱਕ ਵਿਸੇ਼ਸ ਐਲਾਨ ਕੀਤਾ ਹੈ ਕਿ ਇਟਲੀ ਦੇ ਅਜਾਇਬ ਘਰ ਜਿਹਨਾਂ ਨੂੰ ਦੇਖਣ ਲਈ ਸਰਕਾਰੀ ਫੀਸ ਰੱਖੀ ਗਈ ਹੈ ਹੁਣ ਉਹ ਸਾਲ ਦੇ 3 ਵਿਸੇ਼ਸ ਦਿਨਾਂ ਦੋਰਾਨ ਜਨਤਾ ਤੋਂ ਨਹੀਂ ਵਸੂਲੀ ਜਾਵੇਗੀ ਜਿਸ ਬਾਬਤ ਜੈਨਾਰੋ ਸੰਨਜ਼ੂਲੀਆਨੋ ਸੱਭਿਆਚਾਰਕ ਮੰਤਰੀ ਇਟਲੀ ਸਰਕਾਰ ਵਲੋ ਇੱਕ ਐਲਾਨ ਕੀਤਾ ਗਿਆ ਹੈ ਕਿ 25 ਅਪ੍ਰੈਲ 2024 ਨੂੰ ਇਟਲੀ ਦੀ ਅਜ਼ਾਦੀ ਦਿਹਾੜੇ ਮੌਕੇ ਦੇਸ ਦੇ ਇਤਿਹਾਸਿਕ ਅਜਾਇਬ ਘਰਾਂ ਤੇ ਪਾਰਕਾਂ ਨੂੰ ਆਮ ਲੋਕਾਂ ਤੇ ਸੈਲਾਨੀਆ ਲਈ ਮੁਫਤ ਵਿੱਚ ਖੁੱਲੇ ਰੱਖਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਦੇਸ਼ ਦੀ ਅਜ਼ਾਦੀ ਦਿਹਾੜੇ ਮੌਕੇ ਦੇਸ਼ ਵਾਸੀਆ ਲਈ ਇਹ ਖਾਸ ਤੋਹਫ਼ਾ ਹੋਵੇਗਾ। 25 ਅਪ੍ਰੈਲ ਦੇ ਨਾਲ ਹੀ 2 ਜੂਨ ਕੇ 4 ਨਵੰਬਰ ਦੇ ਇਤਿਹਾਸਿਕ ਦਿਨਾਂ ਮੌਕੇ ਵੀ ਇਟਲੀ ਦੇ ਸਾਰੇ ਅਜਾਇਬ ਘਰਾਂ ਤੇ ਪਾਰਕਾਂ ਨੂੰ ਖੁੱਲੇ ਰੱਖਣ ਲਈ ਐਲਾਨ ਕੀਤਾ ਗਿਆ ਹੈ। ਉਨ੍ਹਾ ਕਿਹਾ “ਅਸੀਂ ਇਸ ਸਾਲ ਦੁਬਾਰਾ ਪਹਿਲਕਦਮੀ ਦਾ ਨਵੀਨੀਕਰਨ ਕਰ ਰਹੇ ਹਾਂ ਕਿਉਕਿ 25 ਅਪ੍ਰੈਲ ਤਿੰਨ ਨਵੇਂ ਮੁਫਤ ਦਿਨਾਂ ਵਿੱਚੋਂ ਪਹਿਲਾ ਦਿਨ ਹੋਵੇਗਾ ਤੇ ਅਸੀ ਜਿਸਨੂੰ ਰਾਸ਼ਟਰ ਲਈ ਸੱਭਿਆਚਾਰ ਦੇ ਸਥਾਨਾਂ ‘ਤੇ ਜਾਣ ਲਈ ਇੱਕ ਉੱਚ ਪ੍ਰਤੀਕ ਸਮਾਗਮ ਨਾਲ ਜੋੜਨਾ ਚਾਹੁੰਦਾ ਹਾਂ। ਤਾਂ ਜੋ ਦੇਸ਼ ਵਾਸੀ ਰਲ-ਮਿਲ ਕੇ ਇਨ੍ਹਾਂ ਸਮਾਗਮ ਨੂੰ ਮਨਾ ਸਕਣ ਤੇ ਇਟਲੀ ਦੀ ਮਹਾਨ ਸੱਭਿਆਤਾ ਨੂੰ ਸਮਝ ਸਕਣ ।

ਦੱਸਣਯੋਗ ਹੈ ਕਿ 25 ਅਪ੍ਰੈਲ 1945 ਨੂੰ ਇਟਲੀ ਦੇਸ਼ ਤਾਨਾਸ਼ਾਹੀ ਰਾਜ ਤੋ ਜ਼ਾਦ ਹੋਇਆ ਸੀ ਤੇ 2 ਜੂਨ 1946 ਨੂੰ ਦੇਸ਼ ਨੂੰ ਗਣਤੰਤਰ ਰਾਜ ਲਾਗੂ ਹੋਇਆ ਸੀ ਤੇ 4 ਨਵੰਬਰ 1922 ਨੂੰ ਇਟਲੀ ਦੇਸ਼ ਦੇ ਵਾਸੀ ਰਾਸ਼ਟਰੀ ਏਕਤਾ ਦਿਵਸ ਵਜੋ ਮਨਾਉਦੇ ਆ ਰਹੇ ਹਨ। ਦੂਜੇ ਪਾਸੇ ਇਟਲੀ ਦੇ ਸੱਭਿਚਾਰਕ ਮੰਤਰੀ ਵਲੋ ਲਏ ਗਏ ਇਸ ਫ਼ੈਸਲੇ ਨਾਲ ਦੇਸ਼ ਦੇ ਨਾਗਰਿਕਾਂ ਵਿੱਚ ਖੁਸ਼ੀ ਪਾਈ ਦਾ ਰਹੀ ਹੈ ਕਿਉਕਿ ਜੋ ਲੋਕ ਇਨ੍ਹਾ ਇਤਿਹਾਸਿਕ ਦੇ ਪੁਰਾਤਨ ਪਾਰਕਾਂ ਨੂੰ ਦੇਖਣ ਤੋ ਆਸਮਰੱਥ ਸਨ ਉਨ੍ਹਾ ਲਈ ਇਹ ਇਤਿਹਾਸਿਕ ਦਿਨ ਤੇ ਸਮਾਂ ਬਹੁਤ ਹੀ ਸੁਭਾਗਾਂ ਭਰਿਆਂ ਸਾਬਤ ਹੋਵੇਗਾ।

Leave a Reply

Your email address will not be published. Required fields are marked *