7ਵੀਂ ਵਾਰ ਬਣਿਆ ਰੋਮ ਦਾ ਅੰਤਰਰਾਸ਼ਟਰੀ ਹਵਾਈ ਅੱਡਾ ਸੁਰੱਖਿਆ ਪ੍ਰਬੰਧਾਂ ਵਿੱਚ ਯੂਰਪ ਭਰ ਵਿੱਚ 1 ਨੰਬਰ

* ਦੋਹਾ ਕਤਰ ਦਾ ਹਮਾਦ ਅੰਤਰਰਾਸ਼ਟਰੀ ਹਵਾਈ ਅੱਡਾ ਬਣਿਆ ਵਿਸ਼ਵ ਦਾ ਸਰਬਉਤੱਮ ਹਵਾਈ ਅੱਡਾ *

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਇਸ ਵਿੱਚ ਕੋਈ ਦੋ ਰਾਏ ਨਹੀ ਕਿ ਯੂਰਪ ਦਾ ਬੇਹੱਦ ਖੂਬਸੂਰਤ ਦੇਸ਼ ਇਟਲੀ ਜਿਹੜਾ ਕਿ ਆਪਣੀਆਂ ਅਨੇਕਾਂ ਖੂਬੀਆਂ ਲਈ ਦੁਨੀਆ ਵਿੱਚ ਵਿਲੱਖਣ ਸਥਾਨ ਰੱਖਦਾ ਹੈ ਤੇ ਹੁਣ ਵੀ ਇਟਲੀ ਦਾ ਨਾਮ ਕਿਸੇ ਨਾ ਕਿਸੇ ਖੇਤਰ ਵਿੱਚ ਆਏ ਦਿਨ ਧੂਮ ਮਚਾ ਰਿਹਾ ਹੈ। ਜਿਨ੍ਹਾਂ ਲੋਕਾਂ ਦਾ ਮਹਿਬੂਬ ਦੇਸ਼ ਇਟਲੀ ਹੈ ਉਨ੍ਹਾ ਲੋਕ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਇਟਲੀ ਦੀ ਰਾਜਧਾਨੀ ਰੋਮ ਦੇ ਪ੍ਰਸਿੱਧ ਅੰਤਰਰਾਸ਼ਟਰੀ ਹਵਾਈ ਅੱਡਾ ‘ਲਿਨਾਰਦੋ ਦਾ ਵਿਨਚੀ’ ਪਿਛਲੇ ਛੇਂ ਸਾਲਾਂ ਤੋਂ ਯੂਰਪੀਅਨ ਦੇਸ਼ਾਂ ਦੇ ਹਵਾਈ ਅੱਡਿਆਂ ਨੂੰ ਪਛਾੜ ਕੇ ਦੁਨੀਆਂ ਭਰ ਵਿੱਚ ਯਾਤਰੀਆਂ ਦੀ ਸੁਰੱਖਿਆ ਦੇ ਮੱਦੇ ਨਜ਼ਰ ਵਧੀਆ ਸੇਵਾਵਾਂ ਦੇਣ ਵਾਲਾ ਯੂਰਪ ਦਾ ਪਹਿਲੇ ਦਰਜੇ ਦਾ ਹਵਾਈਂ ਅੱਡਾ ਹੋਣ ਦਾ ਮਾਣਮੱਤਾ ਖਿਤਾਬ 6ਵੀਂ ਵਾਰ ਆਪਣੀ ਝੋਲੀ ਪੁਆ ਚੁੱਕਾ ਹੈ।

ਸਕਾਈਟਰੈਕਸ ਸੰਸਥਾ ਵਲੋ ਜਾਰੀ ਕੀਤੇ ਗਏ ਸਾਲ 2024 ਦੇ ਸਰਵੇਖਣ ਵਿੱਚ ਦੱਸਿਆ ਹੈ ਕਿ ਰੋਮ ਹਵਾਈ ਅੱਡੇ ਤੇ ਯਾਤਰੀਆਂ ਨੂੰ ਵਧੀਆ ਸਹੂਲਤਾਂ ਤੇ ਸੁਰੱਖਿਆ ਪ੍ਰਤੀ ਵਧੀਆ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।ਜਿਸ ਕਰਕੇ ਉਹਨਾਂ ਲਗਾਤਾਰ ਸੱਤਵੀਂ ਵਾਰ ਫਿਊਮੀਚੀਨੋ ਹਵਾਈ ਅੱਡੇ ਨੂੰ ਇਸ ਖਿਤਾਬ ਨਾਲ ਨਿਵਾਜਿਆ ਹੈ। ਦੂਜੇ ਪਾਸੇ ਹਵਾਈ ਅੱਡੇ ਦੇ ਸੀ,ਈ,ਓ ਮਾਰਕੋ ਤਰੋਨਕੋਨੇ ਨੇ ਹਰ ਵਾਰ ਦੀ ਤਰ੍ਹਾ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਉਹਨਾਂ ਨੂੰ ਉਚੇਚੇ ਤੌਰ ਤੇ ਮਾਣ ਹੈ ਕਿ ਸਾਲ 2024 ਵਿੱਚ ਵੀ ਰੋਮ ਹਵਾਈ ਅੱਡੇ ਨੂੰ ਸਰਵਉੱਤਮ ਹਵਾਈ ਸੇਵਾਵਾਂ ਤੇ ਸੁਰੱਖਿਆ ਪ੍ਰਬੰਧਕਾਂ ਕਰਕੇ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ।

ਦੱਸਣਯੋਗ ਹੈ ਕਿ ਫਿਊਮੀਚੀਨੋ ਹਵਾਈ ਅੱਡੇ ਨੂੰ ਸਾਲ 2020 ਸਤੰਬਰ ਮਹੀਨੇ ਵਿੱਚ ਵਿੱਚ ਕੋਵਿਡ ਸਮੇਂ ਦੌਰਾਨ ਯਾਤਰੀ ਦੀ ਸਿਹਤ ਸੰਬੰਧੀ ਵਧੀਆ ਸਹੂਲਤਾਂ ਦੇਣ ਵਾਲਾ ਖਿਤਾਬ ਵੀ ਮਿਲ ਚੁੱਕਾ ਹੈ ਤੇ ਨਾਲ ਹੀ ਸਕਾਈਟਰੈਕਸ ਵਲੋਂ ਇਸ ਹਵਾਈ ਅੱਡੇ ਨੂੰ ਪੰਜ ਸਿਤਾਰਾ ਐਂਟੀ ਕੋਵਿਡ ਹਵਾਈ ਅੱਡੇ ਦਾ ਖਿਤਾਬ ਹਾਸਲ ਹੋਇਆ ਸੀ।ਰੋਮ ਹਵਾਈ ਅੱਡੇ ਨੂੰ 7ਵੀਂ ਵਾਰ ਯੂਰਪ ਦਾ ਸਰਵਉੱਤਮ ਹਵਾਈ ਅੱਡੇ ਦਾ ਖਿਤਾਬ ਮਿਲਣਾ ਇਟਲੀ ਵਾਸੀਆਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ।ਦੂਜੇ ਪਾਸੇ ਅਰਬ ਦੇਸ਼ ਦੋਹਾ ਕਤਰ ਦੇ “ ਹਮਾਦ ਅੰਤਰਰਾਸ਼ਟਰੀ ਹਵਾਈ “ ਅੱਡੇ ਨੂੰ ਵਿਸ਼ਵ ਦਾ ਸਰਬਉਤੱਮ ਹਵਾਈ ਅੱਡਾ ਹੋਣ ਮਾਨਮੱਤਾ ਖਿਤਾਬ ਹਾਸਿਲ ਹੋਇਆ ਹੈ।

ਜੋ ਕਿ ਦਨੀਆ ਭਰ ਦੇ ਹਵਾਈ ਅੱਡਿਆਂ ਵਿੱਚੋ ਪਹਿਲੇ ਨੰਬਰ ਤੇ ਆ ਗਿਆ ਹੈ। ਇਸ ਦੇ ਨਾਲ ਹੀ ਰਾਜਧਾਨੀ ਰੋਮ ਦੇ ਹਵਾਈ ਅੱਡੇ ਫਿਊਮੀਚੀਨੋ ਨੂੰ ਵਿਸ਼ਵ ਭਰ ਵਿੱਚ 12ਵਾਂ ਸਥਾਨ ਹਾਸਿਲ ਹੋਇਆ ਹੈ । ਇਸ ਰੈਕਿੰਗ ਤਹਿਤ ਸਰਵਉੱਚ ਏਅਰਪੋਰਟ ਵਿੱਚ 1 ਦੋਹਾ ਹਮਾਦ 2 ਸਿੰਘਾਪੁਰ ਚਾਗੀ, 3 ਸਿਓਲ ਇਨਚੇਓਨ, 4 ਟੋਕਿਓ ਹਾਨੇਡਾ,5 ਟੋਕਿਓ ਨਾਰੀਟਾ, 6 ਪੈਰਿਸ ਸੀ ਡੀ ਜੀ,7 ਡੁਬਈ,8 ਮਊਨਿਚ ,9 ਯਓਰਿਕ,10 ਇਸਟਨਬੁਲ,11 ਹੌਂਗ ਕੌਂਗ, 12 ਫਿਊਮੀਚੀਨੋ 13 ਵਿਆਨਾ, 14 ਹੇਲਸਿਨਕੀ ਵਨਟਾਅ ,15 ਮਦਰਿਦ ਬਾਰਾਜਸ,16ਸੈਨਟੇਅਰ ਨਾਗੋਆ,17ਵੈਨਕੁਵਰ, 18 ਕੇਨਜਾਈ,19 ਮੈਲਬੋਰਨ , 20 ਕੋਪਨਹੈਗਨ ਦਾ ਉਚੇਚਾ ਜਿ਼ਕਰ ਆ ਰਿਹਾ ਹੈ।

Leave a Reply

Your email address will not be published. Required fields are marked *