ਵਿਰਸਾ, ਸੱਭਿਆਚਾਰ ਅਤੇ ਵਾਤਾਵਰਨ ਪ੍ਰਸਿੱਧ ਇੰਟਰਨੈਸ਼ਨਲ ਲੋਕ ਗਾਇਕ ਬਲਵੀਰ ਸ਼ੇਰਪੁਰੀ ਦੇ ਜਨਮ ਦਿਨ ਤੇ ਅੱਜ ਵਿਸ਼ੇਸ਼ ‌

ਸੁਲਤਾਨਪੁਰ ਲੋਧੀ 3 ਮਈ ਰਾਜ ਹਰੀਕੇ। ਸਮਾਜ ਭਲਾਈ,ਸਮੁੱਚੀ ਮਾਨਵਤਾ ਦੇ ਭਲੇ ਅਤੇ ਵਾਤਾਵਰਨ, ਵਿਰਸੇ ਸੱਭਿਆਚਾਰ ਨੂੰ ਸਮਰਪਿਤ ਅਤੇ ਸਮਾਜਿਕ ਕੁਰੀਤੀਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਇੰਟਰਨੈਸ਼ਨਲ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਨੇ ਹੁਣ ਤੱਕ ਜੋ ਵੀ ਟਰੈਕ ਸਮਾਜ ਦੀ ਝੋਲੀ ਵਿੱਚ ਪਾਏ , ਸਰੋਤਿਆਂ ਵੱਲੋਂ ਓਨਾ ਨੂੰ ਭਰਭੂਰ ਹੁੰਗਾਰਾ ਮਿਲਿਆ ਹੈ। ਦੁਬਈ ਟੂਰ ਦੌਰਾਨ, ਦੁਬਈ ਦੇ ਵਾਤਾਵਰਨ ਪ੍ਰਤੀ ਵੀ ਵਿਸ਼ੇਸ਼ ਗੀਤ, (ਧੰਨਵਾਦ ਦਿਲੋਂ ਹੈ ਦੁਬਈ ਵਾਲਿਓ ਐਨਾ ਪਿਆਰ ਦੇਣ ਲਈ) ਖੂਬ ਸੋਸ਼ਲ ਮੀਡੀਆ ਤੇ ਚਰਚਿਤ ਹੋ ਰਿਹਾ ਹੈ। ਬਲਵੀਰ ਸ਼ੇਰਪੁਰੀ ਲਗਭਗ ( 90) ਟਰੈਕ ਲੋਕ ਅਰਪਣ ਕਰ ਚੁੱਕੇ ਹਨ।ਆਉਣ ਵਾਲੇ ਸਮੇਂ ਵਿੱਚ ਵੀ ਪੰਜਾਬੀ ਸਰੋਤਿਆਂ ਨੂੰ ਇਸ ਗਾਇਕ ਤੋਂ ਬਹੁਤ ਉਮੀਦਾਂ ਹਨ। ਅੱਜ 4 ਮਈ ਨੂੰ ਉਨ੍ਹਾਂ ਦੇ ਜਨਮ ਦਿਨ ਤੇ ਸਾਡੀ ਮੀਡੀਆ ਵੱਲੋ ਢੇਰ ਸਾਰੀਆਂ ਮੁਬਾਰਕਾਂ, ਪਰਮਾਤਮਾ ਉਨ੍ਹਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ

Leave a Reply

Your email address will not be published. Required fields are marked *