ਡਾ: ਅੰਬੇਦਕਰ ਜੀ ਦੇ 133 ਵੇਂ ਜਨਮ ਦਿਵਸ ਮੌਕੇ ਪਹਿਲੀ ਵਾਰ ਜਰਮਨ ਦੇ ਸ਼ਹਿਰ ਹਮਬਰਗ ਵਿੱਚ 26 ਮਈ ਨੂੰ ਲੱਗਣਗੀਆਂ ਰੌਣਕਾਂ

ਰੋਮ(ਕੈਂਥ)ਭਾਰਤ ਰਤਨ ,ਗਰੀਬਾਂ ਦੇ ਮਸੀਹਾ , ਕਿਰਤੀ ਲੋਕਾਂ ਦੀ ਅਵਾਜ , ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ: ਭੀਮ ਰਾਉ ਅੰਬੇਦਕਰ ਜੀ ਦਾ 133 ਵਾ ਜਨਮ ਦਿਵਸ 26 ਮਈ ਦਿਨ ਐਤਵਾਰ 2024 ਨੂੰ ਬਹੁਤ ਹੀ ਸ਼ਰਧਾ ਪੂਰਵਕ ਪਹਿਲੀ ਵਾਰ ਹਮਬਰਗ ਵਿੱਚ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਯੂਰਪ ਭਰ ਤੋ ਬਾਬਾ ਸਾਹਿਬ ਅਤੇ ਸ਼੍ਰੀ ਗੁਰੂ ਰਵਿਦਾਸ ਮਾਹਾਰਾਜ ਜੀ ਦੇ ਪੈਰੋਕਾਰ ਪਹੁੰਚ ਰਹੇ ਹਨ ਤੇ ਇਸ ਪ੍ਰੋਗਰਾਮ ਨੂੰ ਕਰਾਉਣ ਦਾ ਉਪਰਾਲਾ ਸ੍ਰੀ ਗੁਰੂ ਰਵਿਦਾਸ ਸਭਾ ਹਮਬਰਗ ਜਰਮਨੀ ਦੀ ਕਮੇਟੀ ਵੱਲੋਂ ਕੀਤਾ ਗਿਆ ਹੈ।

ਸ੍ਵੀ ਗੁਰੂ ਰਵਿਦਾਸ ਸਭਾ ਹਮਬਰਗ ਜਰਮਨੀ ਦੀ ਕਮੇਟੀ ਮੈਂਬਰ ਸ੍ਰੀ ਰੇਸ਼ਮ ਭਰੋਲੀ,ਸ੍ਰੀ ਰਜਿੰਦਰ ਪ੍ਰਸਾਦ ਰੱਤੂ, ਰਾਮ ਪਾਲ ਝਿੱਕਾ ,ਅਮਰਿੰਤ ਪਾਲ ,ਜੈ ਰਾਜ ਮੜਾਸ,ਰਾਜਾ ਰਾਣੀਪੁਰ ,ਸੁਰਜੀਤ ਦੜੋਚ ,ਪਾਲ਼ਾ ਰਾਮ ,ਅਸਵਨੀ ਰੱਤੂ ,ਸੁਤੀਸ਼ ਰੱਤੂ ,ਤਰਸੇਮ ਲਾਲ ,ਮਲਕੀਤ ਚੁੰਬਰ ,ਰਾਜ ਦਾਦਰਾ ,ਪਰਮਜੀਤ ਸੁਦਰ ,ਸੁੱਖਾ ਸੁਦਰ,ਸੁਸੀਲ ਕੁਮਾਰ ਮੜਾਸ,ਗੁਰਪਾਲ ਲੱਬੜ ,ਮਦਨ ਲਾਲ ਰੱਤੂ ,ਸੰਦੀਪ ਸੰਡੀ ,ਰਾਜ ਬੰਗੜ ,ਤਜਿਦਰ ਚੁੰਬਰ,ਅਰਵਿੰਦ ਸਹਿਜਲ ,ਸੁਖਜੀਤ ਕੁਮਾਰ,ਕੋਰ ਮਹਿਮੀ ,ਮਾਈ ਲਾਲ ਰਾਈਗਰ,ਤਰਸੇਮ ਲਾਲ ਮਹਿਮੀ,ਬਲਵੀਰ ਚੁੰਬਰ ਤੇ ਹੋਰ ਬਹੁਤ ਸਾਰੀਆਂ ਸੰਗਤਾਂ ਸਾਥ ਦੇ ਰਹੀਆਂ ਹਨ।

Leave a Reply

Your email address will not be published. Required fields are marked *