ਇਟਲੀ ਦੇ ਪਸੀਆਨੋ ਦੀ ਪੋਰਦੇਨੋਨੇ ਨਗਰ ਕੌਸਲ ਦੀਆਂ ਚੋਣਾਂ ਲਈ ਪੰਜਾਬੀ ਨੌਜਵਾਨ ਮਨਜਿੰਦਰ ਸਿੰਘ ਉਮੀਦਵਾਰ ਵਜੋਂ ਆਏ ਮੈਦਾਨ ਵਿੱਚ , ਸਲਾਹਕਾਰ ਵਜੋਂ ਲੜ੍ਹਨਗੇ ਚੋਣਾਂ

ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ) ਅਗਲੇ ਮਹੀਨੇ ਇਟਲੀ ਦੇ ਵੱਖ ਵੱਖ ਇਲਾਕਿਆਂ ਵਿੱਚ ਮਿਤੀ 8 ਅਤੇ 9 ਜੂਨ ਨੂੰ ਨਗਰ ਕੌਸਲ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਜਿਨ੍ਹਾ ਵਿੱਚ ਇਟਲੀ ਦੀਆਂ ਸਿਆਸੀ ਪਾਰਟੀਆ ਵਲੋ ਭਾਰਤੀ ਭਾਈਚਾਰੇ ਦੀ ਇਟਲੀ ਵਿੱਚ ਅੱਬਾਦੀ ਨੂੰ। ਦੇਖਦਿਆ ਹੋਇ ਆ ਪਹਿਲਾ ਵੀ ਭਾਰਤੀਆਂ ਨੂੰ ਵੱਖ ਵੱਖ ਇਲਾਕਿਆਂ ਤੋ ਉਮੀਦਵਾਰ ਞਫਤਾਰਿਆ ਜਾ ਚੁੱਕਾ ਸੀ। ਇਸ ਵਾਰ ਵੀ ਭਾਰਤੀ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾ ਰਿਹਾ ਹੈ। ਉੱਤਰੀ ਇਟਲੀ ਦੇ ਬੁਚਰਚਿਤ ਸ਼ਹਿਰ ਪਸੀਆਨੋ ਦੀ ਪੋਰਦੇਨੋਨੇ ਨਗਰ ਕੌਸ਼ਲ ਦੀਆ ਚੋਣਾ ਵਿੱਚ ਪੰਜਾਬੀ ਨੌਜਵਾਨ ਮਨਜਿੰਦਰ ਸਿੰਘ ਨੂੰ ਸਲਾਹਕਾਰ ਵਜੋਂ ਉਮੀਦਵਾਰ ਐਲਾਨੇ ਗਏ।

ਲੱਗਭਗ 7 ਹਜਾਰ ਦੀ ਅਬਾਦੀ ਵਾਲੇ ਇਸ ਸ਼ਹਿਰ ਵਿੱਚ ਮਨਜਿੰਦਰ ਸਿੰਘ ਇੱਕੋ-ਇੱਕ ਪੰਜਾਬੀ ਉਮੀਦਵਾਰ ਹਨ। ਪੰਜਾਬ ਦੇ ਜਿਲ੍ਹਾ ਕਪੂਰਥਲਾ ਦੇ ਲੱਖਣ ਕੇ ਪੱਡਾ ਪਿੰਡ ਨਾਲ ਸਬੰਧਿਤ ਹਨ ਅਤੇ ਉਹ ਆਪਣੇ ਪਿਤਾ ਸਰਬਜੀਤ ਸਿੰਘ ਦੇ ਨਾਲ 17 ਸਾਲ ਪਹਿਲੀ ਇਟਲੀ ਪਹੁੰਚਿਆ ਸੀ । ਤੇ ਇਟਲੀ ਵਿੱਚ ਅੱਠਵੀ ਜਮਾਤ ਤੋ ਲੈ ਕੇ ਕਾਲਜ ਪੜਾਈ (ਲੇਪੀਦੋ ਰੌਕੋ ਮੌਂਤਾ ਡੀ ਲੀਵੇਂਨਸ਼ਾ) ਤੋ ਪੂਰੀ ਕਰਨ ਉਪਰੰਤ ਡਿਪਲੋਮਾ ਹਾਸਲ ਕਰਕੇ ਉਹ ਪਿਛਲੇ ਲੰਬੇ ਅਰਸੇ ਤੋਂ ਫੈਕਟਰੀ ਵਿੱਚ ਕੰਮ ਕਰ ਰਿਹਾ ਮਨਜਿੰਦਰ ਸਿੰਘ ਕੰਮ ਦੇ ਨਾਲ ਸਮਾਜਿਕ ਅਤੇ ਧਾਰਮਿਕ ਖੇਤਰ ਅੰਦਰ ਵੀ ਸਰਗਰਮ ਹਨ। ਜਿਸ ਦੇ ਮੱਦੇਨਜ਼ਰ ਇਲਾਕੇ ਦੇ ਇਟਾਲੀਅਨ ਭਾਈਚਾਰੇ ਸਮੇਤ ਭਾਰਤੀ ਭਾਈਚਾਰੇ ਵਲੋ ਮਨਜਿੰਦਰ ਸਿੰਘ ਇੱਕ ਅਜ਼ਾਦ ਮੇਅਰ ਦੇ ਅਹੁੱਦੇ ਦੇ ਦਾਅਵੇਦਾਰ ਉਮੀਦਵਾਰ ਸੈਰਜੀਓ ਅਲੀਸ਼ਨਦਰੋ ਆਰ ਓ ਐਸ਼ ਵਲੋ ਸਲਾਹਕਾਰ ਵਜੋਂ ਉਨ੍ਹਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਮਨਜਿੰਦਰ ਸਿੰਘ ਨੇ ਦੱਸਿਆ ਕਿ ਮੈਨੂੰ ਭਾਰਤੀ ਭਾਈਚਾਰੇ ਵਲੋ ਸਹਿਮਤੀ ਨਾਲ ਇਸ ਚੋਣ ਆਖੜੇ ਵਿੱਚ ਉਤਾਰਿਆਂ ਹੈ ਤੇ ਮੈ ਉਮੀਦ ਕਰਦਾ ਹਾ ਕਿ ਇਸ ਵਾਰ ਚੋਣ ਜਿੱਤ ਕੇ ਨਗਰ ਕੌਸ਼ਲ ਦੇ ਕੰਮਾ ਵਿੱਚ ਹਰ ਤਰ੍ਹਾ ਨਾਲ ਲੋਕਾਂ ਦੀ ਸੇਵਾ ਕਰ ਸਕਾ। ਦੂਜੇ ਪਾਸੇ ਨਗਰ ਕੌਸ਼ਲ ਵਲੋ ਮਨਜਿੰਦਰ ਸਿੰਘ ਨੂੰ ਸਲਾਹਕਾਰ ਦੇ ਅਹੁੱਦੇ ਦੇ ਉਮੀਦਵਾਰ ਐਲਾਨੇ ਜਾਣ ਨਾਲ ਭਾਈਚਾਰੇ ਵਿੱਚ ਖੁਸ਼ੀ ਪਾਈ ਜਾ ਰਹੀ ਹੈ।

Leave a Reply

Your email address will not be published. Required fields are marked *