ਬਿਨਾਂ ਭੇਦ ਭਾਵ ਸਾਨੂੰ ਧੀਆਂ ਦੀ ਲੋਹੜੀ ਦਾ ਤਿਉਹਾਰ ਮਨਾਉਣਾ ਚਾਹੀਦਾ ਹੈ, ਹਰਭਜਨ ਹਰੀ

ਸੁਲਤਾਨਪੁਰ ਲੋਧੀ 13 ਜਨਵਰੀ । ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਨੂੰ ਭਰਵਾਂ ਹੁੰਗਾਰਾ, ਅਤੇ ਬੇਟੀ/ਬੇਟੇ ਦੇ ਫਰਕ ਨੂੰ ਮਿਟਾਉਣ ਲਈ ਜਿਥੇ ਸਾਨੂੰ ਕੁੜੀਆਂ ਨੂੰ ਪੜਾਉਣ ਵਿਚ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ, ਉਥੇ ਮੁੰਡਿਆਂ ਵਾਂਗ ਹਰ ਖੁਸ਼ੀ ਜਿਵੇਂ ਧੀਆਂ ਦੀ ਲੋਹੜੀ ਵੀ ਮਨਾਉਂਣੀ ਚਾਹੀਦੀ ਹੈ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਅਤੇ ਪੋਤਰੀ ਕਨਿਕਾ ਚੌਹਾਨ ਦੀ ਪਹਿਲੀ ਲੋਹੜੀ ਮਨਾਉਂਦੇ ਹੋਏ ਇੰਟਰਨੈਸ਼ਨਲ ਪ੍ਰਸਿੱਧ ਸੰਗੀਤਕਾਰ/ਗਾਇਕ ਹਰਭਜਨ ਹਰੀ ਜੀ ਨੇ ਸਾਂਝੇ ਕੀਤੇ। ਇਹਨਾਂ ਖ਼ੁਸ਼ੀ ਦੇ ਪਲਾਂ ਦੁਰਾਨ, ਕਨਿਕਾ ਚੌਹਾਨ ਦੀ ਦਾਦੀ ਰਾਜ ਕੁਮਾਰੀ, ਪਿਤਾ ਵੀਡੀਓ ਡਾਇਰੈਕਟਰ ਐਡੀਟਰ ਰਵੀ ਚੌਹਾਨ, ਮਾਤਾ ਪ੍ਰੀਤੀ ਚੌਹਾਨ, ਅਮਿਤ ਚੌਹਾਨ, ਗਾਇਕ ਸਾਹਿਲ ਚੌਹਾਨ , ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ, ਵਿਜੇ ਕੁਮਾਰ ਅਸਲਾ, ਅਜੇ ਕੁਮਾਰ ਅਸਲਾ ਅਤੇ ਹੋਰ ਵੀ ਨਿਊ ਮਾਡਲ ਟਾਊਨ ਮੁਹੱਲਾ ਵਾਸੀ ਲੋਹੜੀ ਵਾਲੇ ਦਿਨ ਮੌਜੂਦ ਸਨ। ਗਾਇਕ ਬਲਵੀਰ ਸ਼ੇਰਪੁਰੀ ਅਤੇ ਸਾਹਿਲ ਚੌਹਾਨ ਨੇ ਮਿਲ ਕੇ ਲੋਹੜੀ ਦੇ ਗੀਤ ਗਾਏ ਅਤੇ ਸਭਨੂੰ ਮੁਬਾਰਕਾਂ ਦਿੱਤੀਆਂ।

Leave a Reply

Your email address will not be published. Required fields are marked *