ਪੱਤਰਕਾਰ ਰਾਜ ਹਰੀਕੇ ਦਾ ਜੈ ਮਿਊਜ਼ਿਕ ਕੰਪਨੀ ਅਤੇ ਸਟੂਡੀਓ ਵੱਲੋਂ ਪ੍ਰਚਾਰ ਪਸਾਰ ਕਰਨ ਲਈ ਕੀਤਾ ਗਿਆ ਵਿਸ਼ੇਸ਼ ਸਨਮਾਨ:- ਹਰਭਜਨ ਹਰੀ

ਸੁਲਤਾਨਪੁਰ ਲੋਧੀ 14 ਜਨਵਰੀ ( ਰਾਜ ਹਰੀਕੇ ) ਜੈ ਮਿਊਜ਼ਿਕ ਕੰਪਨੀ ਅਤੇ ਜੈ ਮਿਊਜ਼ਿਕ ਸਟੂਡੀਓ ਮੌਜ਼ੂਦਾ ਸਮੇਂ ਵਿੱਚ ਸੰਗੀਤ ਜਗਤ ਵਿੱਚ ਨਾਮਵਰ ਕੰਪਨੀ ਤੇ ਸਟੂਡੀਓ ਹੈ ਜੋ ਸੰਗੀਤਕ ਖੇਤਰ ਵਿੱਚ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ ਤੇ ਛੂਹਵੇ ਵੀ ਕਿਉਂ ਨਾ ਕਿਉਂਕਿ ਆਪਣੇ ਨਾਲ ਜੁੜੇ ਉਸ ਹਰ ਸ਼ਖਸ਼ ਨੂੰ ” ਭਾਵੇਂ ਉਹ ਗੀਤਕਾਰ, ਗਾਇਕ, ਵੀਡੀਓ ਡਾਇਰੈਕਟਰ, ਐਡੀਟਰ, ਪੋਸਟਰ ਡਿਜਾਇਨਰ, ਕੈਮਰਾਮੈਨ ਜਾਂ ਫਿਰ ਪੱਤਰਕਾਰ ਭਾਈਚਾਰਾ ਹੋਵੇ ਜੋ ਨਿੱਤ ਦਿਨ ਖਬਰਾਂ ਦੇ ਮਾਧਿਅਮ ਰਾਹੀਂ ਜੈ ਮਿਊਜ਼ਿਕ ਕੰਪਨੀ ਅਤੇ ਜੈ ਮਿਊਜ਼ਿਕ ਸਟੂਡੀਓ ਦੀਆਂ ਗਤੀਵਿਧੀਆਂ ਬਾਰੇ ਪ੍ਰਚਾਰ ਪਸਾਰ ਕਰਦੇ ਰਹਿੰਦੇ ਹਨ ਦਾ ਸਮੇਂ-ਸਮੇਂ ਸਿਰ ਬਣਦਾ ਮਾਣ ਸਨਮਾਨ ਕਰਦੇ ਹਨ। ਇਸ ਸਾਲ ਵੀ ਇਸੇ ਲੜੀ ਤਹਿਤ ਪੰਜ ਸੀਨੀਅਰ ਪੱਤਰਕਾਰਾਂ ਵਿਚੋਂ ਸੱਜਰੀ ਪੈੜੇ ਪੱਤਰਕਾਰੀ ਦੇ ਖੇਤਰ ਵਿੱਚ ਵਿਚਰਨ ਵਾਲੇ ਪੱਤਰਕਾਰ ਰਾਜ ਹਰੀਕੇ ਪੱਤਣ ਦਾ ਬੈਸਟ ਪੱਤਰਕਾਰ ਐਵਾਰਡ ਨਾਲ ਸਨਮਾਨ ਕੀਤਾ ਗਿਆ ਹੈ।

ਇਸ ਮੌਕੇ ਜਾਣਕਾਰੀ ਦਿੰਦਿਆਂ ਇੰਟਰਨੈਸ਼ਨਲ ਸੰਗੀਤਕਾਰ, ਗਾਇਕ ਅਤੇ ਗੀਤਕਾਰ ਹਰਭਜਨ ਹਰੀ ਜੀ ਨੇ ਕਿਹਾ ਕਿ ਪੱਤਰਕਾਰੀ ਦਾ ਖੇਤਰ ਬਹੁਤ ਹੀ ਸੰਜੀਦਾ ਖੇਤਰ ਹੈ ਜਿਸ ਵਿੱਚ ਭਾਵਪੂਰਨ ਤੇ ਢੁਕਵੇਂ ਸ਼ਬਦਾਂ ਦੀ ਚੋਣ ਕਰਕੇ ਕਿਸੇ ਵਿਅਕਤੀ ਵਿਸ਼ੇਸ਼ ਬਾਰੇ ਖ਼ਬਰ ਦੇ ਰੂਪ ਵਿੱਚ ਢਾਲਣਾ ਬੜੀ ਸੰਜੀਦਗੀ ਦਾ ਕੰਮ ਹੈ ਤੇ ਇਸ ਕੰਮ ਵਿੱਚ ਪੱਤਰਕਾਰ ਰਾਜ ਹਰੀਕੇ ਨੂੰ ਨਿਪੁੰਨਤਾ ਹਾਸਿਲ ਹੈ, ਪਿਛਲੇ ਤਿੰਨ ਕੁ ਸਾਲਾਂ ਤੋਂ ਗਾਇਕ ਬਲਵੀਰ ਸ਼ੇਰਪੁਰੀ ਰਾਹੀਂ ਜੈ ਮਿਊਜ਼ਿਕ ਕੰਪਨੀ ਅਤੇ ਜੈ ਮਿਊਜ਼ਿਕ ਸਟੂਡੀਓ ਨਾਲ ਜੁੜ ਕੇ ਪੱਤਰਕਾਰ ਰਾਜ ਹਰੀਕੇ ਨੇ ਆਪਣੇ ” ਕਲਮੀਂ ਕਲੀਆਂ ਆਨਲਾਈਨ ਪੇਜ਼ ” ਅਤੇ ਹੋਰ ਵੱਖ ਵੱਖ ਅਖ਼ਬਾਰਾਂ ਦੇ ਵਿੱਚ ਖ਼ਬਰਾਂ ਲਗਾਉਣ ਦੀ ਜਿੰਮੇਵਾਰੀ ਨੂੰ ਬਖੂਬੀ ਨਿਭਾਇਆ ਹੈ ਤੇ ਸਾਡੇ ਵੱਲੋਂ ਰਿਲੀਜ਼ ਕੀਤੇ ਹਰੇਕ ਨਵੇਂ ਪ੍ਰੋਜੈਕਟਾਂ ਦੀ ਜਾਣਕਾਰੀ ਖ਼ਬਰਾਂ ਰਾਹੀਂ ਸਰੋਤਿਆਂ ਤੱਕ ਪੁੱਜਦੀ ਕੀਤੀ ਹੈ, ਜਿਸ ਲਈ ਸਮੁੱਚੀ ਟੀਮ ਇੰਨ੍ਹਾਂ ਦੀ ਰਿਣੀ ਹੈ ਤੇ ਇੰਨ੍ਹਾਂ ਨੂੰ ਇਹ ਐਵਾਰਡ ਨਾਲ ਸਨਮਾਨਿਤ ਕਰਕੇ ਫਖ਼ਰ ਮਹਿਸੂਸ ਕਰਦੇ ਹਨ। ਦੁਆ ਕਰਦੇ ਹਾਂ ਕਿ ਇਹ ਇਸੇ ਤਰ੍ਹਾਂ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਦੇ ਰਹਿਣ ਅਤੇ ਆਪਣੇ ਇਸ ਕਿੱਤੇ ਵਿੱਚ ਹੋਰ ਬੁਲੰਦੀਆਂ ਛੂਹਦੇ ਰਹਿਣ।

ਇਸ ਅਵਾਰਡ ਨੂੰ ਪ੍ਰਾਪਤ ਕਰਨ ਸਮੇਂ ਪੱਤਰਕਾਰ, ਗੀਤਕਾਰ ਰਾਜ ਹਰੀਕੇ ਨੇ ਜੈ ਮਿਊਜ਼ਿਕ ਕੰਪਨੀ ਅਤੇ ਜੈ ਮਿਊਜ਼ਿਕ ਸਟੂਡੀਓ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਉਹ ਬਹੁਤ ਵੱਡਭਾਗੇ ਹਨ ਜੋ ਇਨ੍ਹਾਂ ਨਾਲ ਜੁੜ ਕੇ ਗੀਤਕਾਰੀ, ਗਾਇਕੀ, ਪੱਤਰਕਾਰੀ ਵਿੱਚ ਨਾਮਣਾ ਖੱਟਣ ਦਾ ਮੌਕਾ ਮਿਲਿਆ ਤੇ ਮਾਣ ਸਨਮਾਨ ਪ੍ਰਾਪਤ ਹੋਏ। ਇਸ ਮੌਕੇ ਗਾਇਕ ਸਾਹਿਲ ਚੌਹਾਨ, ਐਕਟਰ ਐਂਡ ਡਾਇਰੈਕਟਰ ਰਵੀ ਚੌਹਾਨ, ਮਿਊਜ਼ਿਕ ਡਾਇਰੈਕਟਰ ਅਮਿਤ ਚੌਹਾਨ ਵੀ ਮੌਜ਼ੂਦ ਸਨ।

Leave a Reply

Your email address will not be published. Required fields are marked *