ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਇਟਲੀ ਵਲੌ ਇਕ ਵਿਸ਼ੇਸ ਮੀਟਿੰਗ ਬਰੇਸ਼ੀਆ ਵਿਚ ਕੀਤੀ ਗਈ

ਸਵ: ਪੱਤਰਕਾਰ ਇੰਦਰਜੀਤ ਸਿੰਘ ਲੁਗਾਣਾ,ਵਿੱਕੀ ਬਟਾਲਾ ਅਤੇ ਗੁਰਮੁਖ ਸਰਕਾਰੀਆ ਨੂੰ ਯਾਦ ਕਰਦਿਆਂ ਰੱਖਿਆ 1ਮਿੰਟ ਦਾ ਮੌਨ

ਰੋਮ(ਬਿਊਰੋ)ਇਟਲੀ ਦੇ ਰਾਇਲ ਪੈਲਿਸ ਔਰਜੀਵੈਕੀ ਬਰੇਸ਼ੀਆ ਵਿਚ ਪੰਜਾਬੀ ਪੱਤਰਕਾਰ ਭਾਈਚਾਰੇ ਵਲੌ ਇਕ ਹੰਗਾਮੀ ਮੀਟਿੰਗ ਕੀਤੀ ਗਈ ਜਿਸ ਵਿਚ ਸ੍ਰੀ ਹਰਵਿੰਦਰ ਸਿੰਘ ਧਾਲੀਵਾਲ ,ਦਲਵੀਰ ਕੈਥ,ਬਲਦੇਵ ਸਿੰਘ ਬੂਰੇਜੱਟਾਂ,ਸਤਵਿੰਦਰ ਮਿਆਣੀ,ਬਲਜੀਤ ਭੌਰਾ,ਸਿਮਰਜੀਤ ਸਿੰਘ ,ਸੰਤੋਖ ਸਿੰਘ ,ਸਵਰਨਜੀਤ ਘੋਤੜਾ ਤੌ ਇਲਾਵਾ ਜੂਮ ਪ੍ਰਸਾਰਨ ਰਾਹੀ ਸ੍ਰੀ ਟੇਕ ਚੰਦ ,ਗੁਰਸ਼ਰਨ ਸਿੰਘ ਸੋਨੀ ਵਲੌ ਸਿ਼ਰਕਤ ਕੀਤੀ ਗਈ।ਮੀਟਿੰਗ ਦੀ ਸੁਰੂਆਤ ਮੌਕੇ ਸਵ: ਇੰਦਰਜੀਤ ਸਿੰਘ ਲੁਗਾਣਾ, ਸਵ:ਵਿੱਕੀ ਬਟਾਲਾ ਅਤੇ ਗੁਰਮੁੱਖ ਸਿੰਘ ਸਰਕਾਰੀਆ ਨੂੰ ਭਾਵਭਿੰਨੀ ਸ਼ਰਧਾਂਜਲੀ ਦਿੰਦਿਆਂ 1 ਮਿੰਟ ਦਾ ਮੌਨ ਵੀ ਰੱਖਿਆ ਗਿਆ।ਸਾਰੇ ਪੱਤਰਕਾਰਾ ਵਲੌ ਪੰਜਾਬੀ ਪੱਤਰਕਾਰੀ ਨੂੰ ਦਰਪੇਸ਼ ਮੁਸ਼ਕਿਲਾਂ ਸਬੰਦੀ ਅਪਣੇ ਵਿਚਾਰ ਸਾਂਝੇ ਕੀਤੇ ਗਏ ਅਤੇ ਭਵਿੱਖ ਵਿਚ ਪੰਜਾਬੀ ਮਾਂ ਬੋਲੀ ਨੂੰ ਇਟਲੀ ਵਿਚ ਉਭਾਰਨ ਅਤੇ ਪ੍ਰਫੁਲਤ ਕਰਨ ਲਈ ਵਿਸ਼ੇਸ ਤੌਰ ਤੇ ਭਾਈਚਾਰੇ ਨੂੰ ਲਾਮਬੰਦ ਕਰਨ ਸਬੰਧੀ ਸੁਝਾਅ ਵੀ ਪੇਸ਼ ਕੀਤੇ ਗਏ।ਇਸ ਸਮੇ ਸਮੂਹ ਪੱਤਰਕਾਰ ਭਾਈਚਾਰੇ ਵਲੌ ਅਯੋਕੇ ਸਮੇ ਵਿਚ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਇੱਕਜੁਟਤਾ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਹਮੇਸ਼ਾ ਦੀ ਤਰ੍ਹਾਂ ਭਾਰਤੀ ਭਾਈਚਾਰੇ ਨੂੰ ਨਿਸ਼ਕਾਮ ਅਤੇ ਆਸ਼ਾਵਾਦੀ ਸੇਵਾਵਾ ਪ੍ਰਦਾਨ ਕਰਦੇ ਰਹਿਣ ਲਈ ਵੀ ਵਚਨਬੱਧ ਵਿਚਾਰ ਵਟਾਦਰਾ ਹੋਇਆ।

Leave a Reply

Your email address will not be published. Required fields are marked *