ਦਲਜੀਤ ਸਿੰਘ ਸੋਢੀ ਦੇ ਪਿਤਾ ਸਖਵਿੰਦਰ ਸਿੰਘ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਇਟਲੀ ਦੇ ਜ਼ਿਲ੍ਹਾ ਲਾਤੀਨਾ ਦੇ ਗੁਰਦੁਆਰਾ ਸਿੰਘ ਸਭਾ ਪੁਨਤੀਨੀਆ (ਨਵੀਂ ਇਮਾਰਤ) ਦੇ ਪ੍ਰਧਾਨ ਤੇ ਕਾਰੋਬਾਰੀ ਦਲਜੀਤ ਸਿੰਘ ਸੋਢੀ ਦੇ ਪਿਤਾ ਸੁਖਵਿੰਦਰ ਸਿੰਘ (60) ਦਾ ਪੰਜਾਬ ਵਿੱਚ ਉਨ੍ਹਾ ਦੇ ਜੱਦੀ ਪਿੰਡ ਗਹੋਤ ਪੋਕਰ ਜ਼ਿਲ੍ਹਾ ਗੁਰਦਾਸਪੁਰ ਵਿਖੇ ਬੀਤੇ ਦਿਨੀ ਦੇਹਾਂਤ ਹੋ ਗਿਆ ਸੀ । ਦਲਜੀਤ ਸਿੰਘ ਸੋਢੀ ਦੇ ਪਿਤਾ ਦੇ ਦੇਹਾਂਤ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਪੁਨਤੀਨੀਆ (ਨਵੀਂ ਇਮਾਰਤ) , ਸੰਗਤਾਂ ਤੇ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਦੇ ਆਗੂਆਂ ਤੇ ਇਟਲੀ ਦੇ ਭਾਰਤੀ ਭਾਈਚਾਰੇ ਸਮੇਤ ਧਾਰਮਿਕ ,ਸਮਾਜ ਸੇਵੀ ਸੰਸਥਾਵਾਂ, ਪੱਤਰਕਾਰ ਭਾਈਚਾਰਾ ਤੇ ਹੋਰ ਪੱਤਵੱਤੇ ਸੱਜਣਾ ਵਲੋ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਜਿਰਕਯੋਗ ਹੈ ਕਿ ਸਵ. ਸੁਖਵਿੰਦਰ ਸਿੰਘ ਦੀ ਅੰਤਿਮ ਅਰਦਾਸ 8 ਦਸੰਬਰ ਦਿਨ ਸ਼ੁੱਕਰਵਾਰ ਪਿੰਡ ਗਹੋਤ ਪੋਕਰ (ਗੁਰਦਾਸਪੁਰ) ਵਿਖੇ ਜੱਦੀ ਨਿਵਾਸ ਸਥਾਨ ਤੇ ਹੋਵੇਗੀ।

Leave a Reply

Your email address will not be published. Required fields are marked *